ਜਲੰਧਰ- ਈ-ਕਾਮਰਸ ਵੈੱਬਸਾਈਟ ਸਨੈਪਡੀਲ 'ਤੇ 'ਮੋਬਾਇਲ ਮਾਨੀਆ' ਸੇਲ ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਮੋਟੋ ਜੀ ਟਰਬੋ ਐਡੀਸ਼ਨ, ਆਈਫੋਨ 5 ਐੱਸ ਅੇਤ ਆਈਫੋਨ 7 ਸਮੇਤ ਕਈ ਸਮਾਰਟਫੋਨਜ਼ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਆਫਰ ਦੇ ਤਹਿਤ ਯੂਜ਼ਰਸ ਨੂੰ ਕਿਸੇ ਵੀ ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਭੁਗਤਾਨ ਕਰਨ 'ਤੇ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ (1500 ਰੁਪਏ ਵਾਧੂ) ਦਿੱਤਾ ਜਾਵੇਗਾ। ਉਥੇ ਹੀ ਇਸ ਸੇਲ ਦੌਰਾਨ ਸਾਰੇ ਸਮਾਰਟਫੋਨਜ਼ 'ਤੇ ਨੋ ਕਾਸਟ ਈ.ਐੱਮ.ਆਈ. ਆਫਰ ਵੀ ਹੈ। ਮਤਲਬ ਕਿ ਤੁਸੀਂ ਬਿਨਾਂ ਵਿਆਜ਼ ਦਿੱਤੇ ਆਸਾਨੀ ਨਾਲ ਕਿਸ਼ਤਾਂ 'ਚ ਵੀ ਡਿਵਾਇਸ ਖਰੀਦ ਸਕਦੇ ਹੋ।
ਕਿਹੜੇ ਸਮਾਰਟਫੋਨ 'ਤੇ ਮਿਲ ਰਿਹੈ ਕਿੰਨਾ ਡਿਸਕਾਊਂਟ-
Moto G Turbo ਐਡੀਸ਼ਨ ਸਮਾਰਟਫੋਨ ਨੂੰ 6,000 ਰੁਪਏ ਦੀ ਛੋਟ ਦੇ ਨਾਲ 8,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਅਸਲੀ ਕੀਮਤ 14,499 ਰੁਪਏ ਹੈ। LeEco Le2 ਦਾ 32ਜੀ.ਬੀ. ਵੇਰੀਅੰਟ 11,999 ਰੁਪਏ 'ਚ ਅਤੇ Lenovo Z2 Plus 11,999 ਰੁਪਏ 'ਚ ਖਰਾਦਿਆ ਜਾ ਸਕਦਾ ਹੈ। ਇਸ ਦੌਰਾਨ ਐਪਲ ਆਈਫੋਨ 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਉਥੇ ਹੀ ਆਈਫੋਨ 5 ਐੱਸ ਦੇ 16ਜੀ.ਬੀ. ਵੇਰੀਅੰਟ ਦੀ ਕੀਮਤ 25,000 ਰੁਪਏ ਹੈ। ਇਸ ਫੋਨ ਨੂੰ 7,501 ਰੁਪਏ ਦੇ ਡਿਸਕਾਊਂਟ ਦੇ ਨਾਲ 17,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਗਾਹਕ ਆਈਫੋਨ 7 ਪਲੱਸ ਦੇ 32ਜੀ.ਬੀ. ਵੇਰੀਅੰਟ ਨੂੰ 57,999 ਰੁਪਏ 'ਚ ਖਰੀਦ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਫੋਨ ਦੀ ਅਸਲੀ ਕੀਮਤ 72,000 ਰੁਪਏ ਹੈ। ਇਸ ਫੋਨ 'ਤੇ 14,001 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਉਥੇ ਹੀ ਆਈਫੋਨ 7 ਪਲੱਸ ਦੇ 128ਜੀ.ਬੀ. ਵੇਰੀਅੰਟ ਨੂੰ 14,001 ਰੁਪਏ ਦੇ ਡਿਸਕਾਊਂਟ ਦੇ ਨਾਲ 67,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਭਾਰਤ ਦਾ ਪਹਿਲਾ ਆਨਲਾਈਨ HD movies ਪਲੇਟਫਾਰਮ Bigflix ਲਾਂਚ
NEXT STORY