ਜਲੰਧਰ- ਐਪਲ ਦੇ ਨਵੇਂ ਆਈਫੋਨ ਐਕਸ ਨੂੰ ਖਰੀਦਣ ਤੋਂ ਬਾਅਦ ਕੁਝ ਯੂਜ਼ਰਸ ਨੂੰ ਇਸ ਦੀ ਸਕਰੀਨ 'ਚ ਗ੍ਰੀਨ ਲਾਈਨ ਦਿਸਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ ਜਿਸ ਨਾਲ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਸ ਨੇ ਆਈਫੋਨ ਐਕਸ ਦੀ ਸਕਰੀਨ 'ਚ ਆ ਰਹੀ ਇਸ ਸਮੱਸਿਆ ਦੀਆਂ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀ ਹਨ ਜਿਨ੍ਹਾਂ 'ਚ ਆਈਫੋਨ ਐਕਸ ਦੇ ਟਾਪ ਤੋਂ ਲੈ ਕੇ ਬਾਟਮ ਤੱਕ ਗ੍ਰੀਨ ਲਾਈਨ ਦੇਖੀ ਜਾ ਸਕਦੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 89,000 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਉਪਲੱਬਧ ਕਰਵਾਏ ਗਏ ਇਸ ਮਹਿੰਗੇ ਫੋਨ ਨੂੰ ਖਰੀਦਣ ਤੋਂ ਬਾਅਦ ਵੀ ਯੂਜ਼ਰਸ ਪਰੇਸ਼ਾਨ ਹਨ। ਗਾਹਕ ਮਹਿੰਗਾ ਅਤੇ ਬ੍ਰਾਂਡਿੰਡ ਸਮਾਰਟਫੋਨ ਇਸ ਲਈ ਖਰੀਦਾ ਹੈ ਤਾਂ ਜੋ ਉਹ ਲੰਬੇ ਸਮੇਂ ਤੱਕ ਉਸ ਦਾ ਨਾਲ ਨਿਭਾ ਸਕੇ, ਅਜਿਹੇ 'ਚ ਜੇਕਰ ਐਪਲ ਵਰਗੀ ਕੰਪਨੀ ਦੁਆਰਾ ਬਣਾਏ ਗਏ ਸਮਾਰਟਫੋਨ 'ਚ ਇਸ ਤਰ੍ਹਾਂ ਦੀ ਸਮੱਸਿਆ ਆਉਣੀ ਸ਼ਉਰੂ ਹੋ ਜਾਵੇ ਤਾਂ ਗਾਹਕ ਦੁਬਾਰਾ ਉਸ ਕੰਪਨੀ ਦਾ ਸਮਾਰਟਫੋਨ ਖਰੀਦਣਾ ਪਸੰਦ ਨਹੀਂ ਕਰੇਗਾ।
ਤੁਹਾਨੂੰ ਦੱਸ ਦਈਏ ਕਿ ਐਪਲ ਨੇ ਆਈਫੋਨ ਐਕਸ 'ਚ ਪਹਿਲੀ ਵਾਰ ਓ.ਐੱਲ.ਈ.ਡੀ. ਡਿਸਪਲੇਅ ਦਿੱਤੀ ਹੈ। ਕੰਪਨੀ ਨੇ ਇਸ ਡਿਸਪਲੇਅ ਨੂੰ ਲੈ ਕੇ ਦਾਅਵਾ ਕੀਤਾ ਸੀ ਕਿ ਇਹ ਜ਼ਿਆਦਾ ਕਲੈਰਿਟੀ ਨਾਲ ਬ੍ਰਾਈਟ ਕਲਰਸ ਸ਼ੋਅ ਕਰੇਗੀ। ਪਰ ਹੁਣ ਇਸ ਡਿਸਪਲੇਅ ਕਾਰਨ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ।
ਸੈਮਸੰਗ ਨੇ 'Exynos 9810' ਚਿਪਸੈੱਟ ਕੀਤਾ ਪੇਸ਼
NEXT STORY