ਜਲੰਧਰ- ਵੋਡਾਫੋਨ ਇੰਡੀਆ ਨੇ ਆਪਣੇ ਯੂਜ਼ਰਸ ਦੇ ਲਈ ਸ਼ਾਨਦਾਰ ਆਫਰ ਦਾ ਐਲਾਨ ਕੀਤਾ ਹੈ, ਜਦਕਿ ਇਹ ਆਫਰ ਮਾਰਚ ਤੋਂ ਹੀ ਚੱਲ ਰਿਹਾ ਹੈ ਅਤੇ 9 ਅਪ੍ਰੈਲ ਨੂੰ ਖਤਮ ਹੋਣ ਵਾਲਾ ਹੈ। ਵੋਡਾਫੋਨ ਨੇ ਆਫਰ ਦਾ ਨਾਮ Pugathon ਗੇਮ ਰੱਖਿਆ ਹੈ। ਇਸ ਗੇਮ 'ਚ ਤੁਸੀਂ ਹਰ ਰੋਜ਼ ਇਕ ਆਈਫੋਨ 8 ਜਿੱਤ ਸਕਦੇ ਹੋ। ਇਸ ਤੋਂ ਇਲਾਵਾ ਇਸ ਤੇ ਤਹਿਤ ਹਰ ਰੋਜ਼ ਯੂਜ਼ਰਸ ਨੂੰ ਗਿਫਟ ਕੂਪਨ ਵੀ ਮਿਲ ਰਹੇ ਹਨ, ਤਾਂ ਆਓ ਜਾਣਦੇ ਹਾਂ ਇਸ ਆਫਰ ਦੀਆਂ ਸ਼ਰਤਾਂ ਦੇ ਬਾਰੇ 'ਚ।
ਵੋਡਾਫੋਨ Pugathon ਗੇਮ ਦੀਆਂ ਸ਼ਰਤਾਂ ਅਤੇ ਖੋਲਣ ਦਾ ਤਰੀਕਾ -
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੱਈਏ ਕਿ ਇਹ ਗੇਮ ਸਿਰਫ ਮਾਈ ਵੋਡਾਫੋਨ ਐਪ ਦੇ ਰਾਹੀਂ ਹੀ ਖੇਡਿਆ ਜਾ ਸਕਦਾ ਹੈ। ਇਹ ਗੇਮ 30 ਦਿਨਾਂ ਦੀ ਹੈ, ਜਿਸ 'ਚ ਹੁਣ ਸਿਰਫ 10 ਦਿਨ ਬਚੇ ਹਨ। ਇਸ ਗੇਮ ਨੂੰ ਖੇਡਣ ਦੇ ਲਈ ਤੁਹਾਨੂੰ ਮਾਈ ਵੋਡਾਫੋਨ ਐਪ ਡਾਊਨਲੋਡ ਕਰਨੀ ਹੈ ਅਤੇ ਇਸ 'ਚ ਸਾਈਨ ਇਨ ਕਰਨਾ ਹੈ। ਇਸ ਤੋਂ ਬਾਅਦ ਐਪ ਓਪਨ ਕਰਨ 'ਤੇ ਤੁਹਾਨੂੰ ਇਸ ਗੇਮ ਦਾ ਨੋਟੀਫਿਕੇਸ਼ਨ ਮਿਲੇਗਾ, ਜਿਸ ਆਈਫੋਨ 8 ਦੀ ਤਸਵੀਰ ਵੀ ਮਿਲੇਗੀ।
ਹੁਣ ਤੁਹਾਨੂੰ ਗੇਮ ਖੇਡਣ ਦੇ ਲਈ Pug ਨੂੰ ਐਪ 'ਚ ਲੱਭਣਾ ਹੈ। ਹਰ ਰੋਜ਼ ਇਕ ਹੀ ਪੱਗ ਤੁਹਾਨੂੰ ਮਿਲੇਗਾ। ਇਹ ਪੱਗ ਐਪ 'ਚ ਕਿਸੇ ਵੀ ਸੈਕਸ਼ਨ 'ਚ ਹੋ ਸਕਦਾ ਹੈ। ਪੱਗ ਨੂੰ ਦੇਖਦੇ ਹੀ ਤੁਹਾਨੂੰ ਉਸ 'ਤੇ ਟੈਗ ਕਰਨਾ ਹੈ। ਆਈਫੋਨ 8 ਦੇ ਵਿਜੇਤਾ ਦਾ ਐਲਾਨ ਰੋਜ਼ ਹੋ ਜਾਵੇਗਾ, ਜਿਸ ਨੂੰ ਤੁਸੀਂ ਐਪ 'ਚ ਸਭ ਤੋਂ ਉੱਪਰ ਦਿਖ ਰਹੇ ਆਈਫੋਨ 'ਤੇ ਕਲਿੱਕ ਕਰ ਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ 7 ਪੱਗ ਨੂੰ ਇਕੱਠਾ ਕਰਨ ਵਾਲੇ ਇਕ ਯੂਜ਼ਰ ਨੂੰ 2 ਲੱਖ ਦਾ ਇਨਾਮ ਮਿਲੇਗਾ, ਜਿਸ 'ਚ ਐਪਲ ਵਾਚ, ਐਪਲ ਟੀ. ਵੀ., ਆਈਫੋਨ, ਆਈਪੈਡ ਸ਼ਾਮਿਲ ਹਨ।
ਸ਼ਾਨਦਾਰ ਸਪੈਸੀਫਿਕੇਸ਼ਨ ਅਤੇ ਘੱਟ ਕੀਮਤ ਨਾਲ ਉਪਲੱਬਧ ਹਨ ਇਹ ਸਮਾਰਟਫੋਨਜ਼
NEXT STORY