ਜਲੰਧਰ- ਜੇਕਰ ਤੁਸੀਂ ਵੀ ਘੱਟ ਕੀਮਤ 'ਚ ਬਿਹਤਰ ਪਰਫਾਰਮੈਂਸ ਅਤੇ ਵਧੀਆ ਬੈਟਰੀ ਬੈਕਅੱਪ ਨਾਲ ਲੈਸ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਹ ਵਧੀਆ ਮੌਕਾ ਹੈ। ਗੈਜੇਟ 360 ਵੈੱਬਸਾਈਟ ਦੀ ਆਨਲਾਈਨ ਸ਼ੌਪ 'ਤੇ ਆਈਫੋਨ SE 16GB ਦੇ ਵੇਰੀਅੰਟ 'ਤੇ 19,899 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਐਪਲ ਨੇ ਆਈਫੋਨ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ। ਲਾਂਚ ਦੇ ਸਮੇਂ ਸਮਾਰਟਫੋਨ ਦੇ 16GB ਵੇਰੀਅੰਟ ਦੀ ਕੀਮਤ 39,000 ਰੁਪਏ ਰੱਖੀ ਗਈ ਸੀ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਐਪਲ ਆਈਫੋਨ SE 'ਚ 4 ਇੰਚ ਦੀ ਡਿਸਪਲੇ, 64-ਬਿਟ 19 ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਐਪਲ ਆਈਫੋਨ SE 'ਚ ਡਿਊਲ-ਟੋਨ ਫਲੈਸ਼ ਨਾਲ 12MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਆਈਫੋਨ 'ਚ 4K ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਨਾਲ ਹੀ ਲਾਈਵ ਫੋਟੋ ਅਤੇ ਐਪਲ 'ਤੇ ਵੀ ਮੌਜੂਦ ਹੈ। ਕਨੈਕਟੀਵਿਟੀ ਲਈ ਇਸ 'ਚ ਵਾਈ-ਫਾਈ, ਬਲੂਟੁਥ, LTE ਵਰਗੇ ਫੀਚਰ ਸ਼ਾਮਿਲ ਹਨ।
ਐਮਾਜ਼ਾਨ ਸੇਲ 'ਤੇ Coolpad Note 5 ਅਤੇ Note 5 Lite ਸਮਾਰਟਫੋਨਜ਼ ਮਿਲਣਗੇ ਸਸਤੇ 'ਚ
NEXT STORY