ਜਲੰਧਰ-ਇਸ ਤਕਨਾਲੌਜੀ ਦੀ ਦੁਨੀਆ 'ਚ ਹਰ ਕੋਈ ਆਪਣੀ ਫਿਟਨੈੱਸ ਨੂੰ ਹੈਲਥ ਡਿਵਾਈਸ ਨਾਲ ਕੰਟਰੋਲ ਕਰ ਰਿਹਾ ਹੈ। ਭਾਰਤੀ ਬਾਜ਼ਾਰ 'ਚ ਫਿਟਨੈੱਸ ਬੈਂਡ ਦੀ ਸਪੀਡ ਕਾਫੀ ਤੇਜ਼ ਹੈ। ਹੈਲਥ ਬੈਂਡ ਦੀ ਮਦਦ ਨਾਲ ਲੋਕ ਆਪਣੇ ਹਰ ਦਿਨ ਲਈ ਨਵਾਂ ਉਦੇਸ਼ ਤੈਅ ਕਰ ਰਹੇ ਹਨ ਅਤੇ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਕੋਲ ਹੈਲਥ ਬੈਂਡ ਨਹੀਂ ਹਨ ਤਾਂ ਹੁਣ ਉਨ੍ਹਾਂ ਲਈ ਫਾਇਦੇਮੰਦ ਤਰੀਕਾ ਆਪਣੇ ਸਮਾਰਟਫੋਨ 'ਚ ਮੌਜੂਦ ਐਪ ਸਟੋਰ ਹੈ ਜਿਸ ਤੋਂ ਉਨ੍ਹਾਂ ਲਈ ਅਜਿਹੇ ਕਈ ਐਪਸ ਮਿਲ ਜਾਣਗੇ, ਜਿਸ ਦੀ ਮਦਦ ਨਾਲ ਉਹ ਆਪਣੀ ਫਿਟਨੈੱਸ ਦਾ ਧਿਆਨ ਰੱਖ ਸਕਦੇ ਹੋ। ਇਨ੍ਹਾਂ ਐਪਸ ਨੂੰ ਆਪਣੇ ਸਮਾਰਟਫੋਨ 'ਚ ਇੰਸਟਾਲ ਕਰਨਾ ਹੋਵੇਗਾ। ਇਹ ਐਪਸ ਤੁਹਾਡੇ ਲਈ ਹੈਲਥ ਟ੍ਰੈਕਰ ਵਾਂਗ ਕੰਮ ਕਰਦੇ ਹਨ। ਇਸ ਲਿਸਟ 'ਚ ਕੁਝ ਅਜਿਹੇ ਫਿਟਨੈੱਸ ਐਪ ਮੌਜੂਦ ਹਨ, ਜੋ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹਨ।
1. ਮਾਈ ਫਿਟਨੈੱਸ ਪਲ (My Fitness Pal) -
ਇਹ ਮਸ਼ਹੂਰ ਹੈਲਥ ਐਪਸ ਹੈ। ਇਹ ਤੁਹਾਡੀ ਡਾਈਟ ਨੂੰ ਬਰਾਬਰ ਚੈੱਕ ਕਰਦੀ ਹੈ। ਇਸ ਐਪ 'ਚ ਫੂਡ ਆਈਟਮ ਦਾ ਇਕ ਵੱਡਾ ਡਾਟਾਬੇਸ ਹੈ। ਇਸ ਤਰ੍ਹਾਂ ਤੁਸੀਂ ਜੋ ਕੁਝ ਵੀ ਖਾਂਦੇ ਹੋ ਉਸ ਨੂੰ ਟ੍ਰੈਕ ਕਰਦਾ ਹੈ। ਇਸ ਦਾ ਸਭ ਤੋਂ ਫਾਇਦੇਮੰਦ ਕੰਮ ਤੁਹਾਡੀ ਕੈਲੋਰੀ ਨੂੰ ਗਿਣਨਾ ਹੈ। ਇਸ ਨਾਲ ਤੁਸੀਂ ਆਪਣੀ ਕੈਲੋਰੀ ਨੂੰ ਟ੍ਰੈਕ ਕਰਕੇ ਜਿੰਨ੍ਹਾਂ ਜ਼ਰੂਰੀ ਹੈ ਸਿਰਫ ਉਨ੍ਹੀ ਹੀ ਕੈਲੋਰੀ ਲੈ ਸਕਦੇ ਹੋ। ਇਸ ਐਪ 'ਚ ਕਸਰਤਾਂ ਦੇ ਲਈ ਵੀ ਕਈ ਆਪਸ਼ਨ ਹਨ। ਤੁਸੀਂ ਇਸ ਐਪ ਦੀ ਕਮਿਊਨਟੀ 'ਚ ਵੀ ਸ਼ਾਮਿਲ ਹੋ ਸਕਦੇ ਹੈ। ਤੁਸੀਂ ਇਸ ਐਪ 'ਚ ਕਾਰਗੁਜ਼ਾਰੀ ਦੇ ਅੰਕੜੇ ਨੂੰ ਵੀ ਦੇਖ ਸਕਦੇ ਹੋ।
2. ਮਾਈ ਟ੍ਰੇਨਰ ਡੇਜ਼ੀ (My Trainer Dasi)-
ਇਹ ਬਹੁਤ ਸਾਧਾਰਨ ਅਤੇ ਸਟੀਕ ਐਪ ਹੈ। ਤੁਸੀਂ ਇਸ 'ਚ ਆਪਣੀ ਉਮਰ, ਉਚਾਈ ਅਤੇ ਵਜ਼ਨ ਨੂੰ ਦਰਜ ਕਰ ਸਕਦੇ ਹੋ ਅਤੇ ਇਹ ਐਪ ਤੁਹਾਡੇ ਲਈ ਡਾਈਟ ਅਤੇ ਕਸਰਤਾਂ ਦੀ ਰੂਟੀਨ ਨੂੰ ਬਣਾ ਦਿੰਦੀ ਹੈ। ਇਹ ਇਕ ਬੇਸਿਕ ਐਪ ਹੈ, ਜੋ ਤੁਹਾਨੂੰ ਬੇਸਿਕ ਆਪਸ਼ਨ ਦਿੰਦੀ ਹੈ।
3. ਰੈਂਟਸਟੀਕ ਰਨਿੰਗ ਐਂਡ ਫਿਟਨੈੱਸ ਟ੍ਰੈਕਰ (Runtastic Running & Fitness Tracker)-
ਰੈਂਟਸਟੀਕ ਵੀ ਸਭ ਤੋਂ ਮਸ਼ਹੂਰ ਹੈਲਥ ਐਪਸ 'ਚ ਇਕ ਹੈ। ਇਹ ਐਂਡਰਾਇਡ ਵਿਅਰ ਜਿਵੇਂ ਫਿਟਨੈੱਸ ਬੈਂਡ ਦੀ ਤਕਨਾਲੌਜੀ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇਸ 'ਚ ਕਸਰਤ ਲਈ ਡਾਟਾ, ਗ੍ਰਾਫ, ਕਸਰਤ ਟ੍ਰੈਕਿੰਗ ਆਦਿ ਸ਼ਾਮਿਲ ਹਨ। ਇਸ 'ਚ ਇਕ ਸ਼ੂ (Touch) ਟ੍ਰੈਕਰ ਵੀ ਸ਼ਾਮਿਲ ਹੈ। ਇਸ ਦੀ ਸਬਸਕ੍ਰਿਪਸ਼ਨ ਵਿਰੋਧੀ ਕੰਪਨੀਆਂ ਦੇ ਮੁਕਾਬਲੇ ਕਾਫੀ ਸਸਤੀ ਹੈ। ਇਸ ਦਾ ਗੂਗਲ ਫਿਟ ਅਤੇ ਮਾਈਫਿਟਨੈੱਸ ਪਲ ਨਾਲ ਇੰਟੀਗ੍ਰੇਸ਼ਨ ਵੀ ਹਨ। ਇਸ ਤਰ੍ਹਾਂ ਇਹ ਐਪ ਤੁਹਾਡੀ ਇਕ ਹੀ ਐਪ ਦੇ ਅੰਦਰ ਤਿੰਨ ਐਪਸ ਦੇ ਫੀਚਰਸ ਦਿੰਦੀ ਹੈ।
4. ਸਟ੍ਰਾਂਗ ਲਿਫਟ 5X5 (StrongLifts 5×5)-
ਸਟ੍ਰਾਂਗਲਿਫਟ 5X5 ਵਰਕਆਊਟ ਸਟ੍ਰਾਂਗਲਿਫਟ ਸਿਸਟਮ ਦੇ ਰਾਹੀਂ ਸਟ੍ਰੈਂਥ ਰੈਨਿੰਗ 'ਤੇ ਫੋਕਸ ਕਰਦੀ ਹੈ। ਇਸ 'ਚ ਤੁਹਾਨੂੰ ਆਪਣੀ ਕਾਰਗੁਜ਼ਾਰੀ ਰਿਕਾਰਡ ਕਰਨ ਦਾ ਆਪਸ਼ਨ , ਟਾਈਮਰ ਜਿਵੇ ਬਹੁਤ ਸਾਰੀਆਂ ਚੀਜ਼ਾਂ ਜਾ ਆਪਸ਼ਨ ਮਿਲਦਾ ਹੈ। ਇਸ 'ਚ ਹੋਰ ਵੀ ਵੱਖ-ਵੱਖ ਪ੍ਰਕਾਰ ਦੇ ਵਰਕਆਊਟਸ ਅਤੇ ਕਸਰਤਾਂ ਸੰਬੰਧੀ ਸਿਖਲਾਈ ਵੀ ਸ਼ਾਮਿਲ ਹੈ। ਐਪ ਐਂਡਰਾਇਡ ਵਿਅਰ ਸਪੋਰਟ, ਕਲਾਊਂਡ ਸੇਵਿੰਗ ਅਤੇ ਕੁਝ ਹੋਰ ਆਪਸ਼ਨ ਦੇ ਨਾਲ ਤੁਹਾਨੂੰ ਬਹੁਤ ਵਧੀਆ ਅਨੁਭਵ ਦਿੰਦੀ ਹੈ। ਇਹ ਐਪ ਉਨ੍ਹਾਂ ਲੋਕਾਂ ਲਈ ਬੈਸਟ ਹੈ, ਜੋ ਸਿਰਫ ਦੌੜਨ ਤੋਂ ਇਲਾਵਾ ਹੋਰ ਵੀ ਟ੍ਰੈਕਿੰਗ ਆਪਸ਼ਨ ਲੱਭ ਰਹੇ ਹਨ।
CBSE 12th ਦਾ ਰਿਜ਼ਲਟ ਹੋਇਆ ਜਾਰੀ
NEXT STORY