ਜਲੰਧਰ- ਚੀਨ ਦੇ ਵਿਗਿਆਨੀਆਂ ਨੇ ਇਕ ਅਜਿਹਾ ਬਨਾਉਟੀ ਸੂਰਜ ਬਣਾਉਣ 'ਚ ਸਫਲਤਾ ਹਾਸਲ ਕਰ ਲਈ ਹੈ , ਜੋ ਸੂਰਜ ਤੋਂ ਵੀ 3 ਗੁਣਾ ਜ਼ਿਆਦਾ ਗਰਮ ਹੈ । ਇਸ ਖੋਜ ਨੂੰ ਬਾਲਣ ਦੀ ਕਮੀ ਦੂਰ ਕਰਨ 'ਚ ਇਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ । ਇੰਸਟੀਚਿਊਟ ਆਫ ਫਿਜ਼ੀਕਲ ਸਾਇੰਸ ਦੇ ਵਿਗਿਆਨੀ ਇਸ ਬਨਾਉਟੀ ਸੂਰਜ 'ਚ ਹਾਈਡ੍ਰੋਜਨ ਗੈਸ ਨੂੰ 5 ਕਰੋੜ ਡਿਗਰੀ ਸੈਲਸੀਅਸ ਦੇ ਭਿਆਨਕ ਤਾਪਮਾਨ ਤੱਕ ਗਰਮ ਕਰਨ 'ਚ ਸਫਲ ਹੋ ਗਏ ਹਨ ।
ਅੰਗਰੇਜ਼ੀ ਵੈਬਸਾਈਟ 'ਦ ਮਿਰਰ' ਦੀ ਰਿਪੋਰਟ ਮੁਤਾਬਕ ਚੀਨ ਦੇ ਵਿਗਿਆਨੀਆਂ ਨੇ 5 ਕਰੋੜ ਡਿਗਰੀ ਸੈਲਸੀਅਸ ਤਾਪਮਾਨ ਨੂੰ ਉਦੋਂ ਤੱਕ ਕਾਇਮ ਰੱਖਣ 'ਚ ਸਫਲਤਾ ਹਾਸਲ ਕੀਤੀ , ਜਦੋਂ ਤੱਕ ਨਿਊਕਲੀਅਰ ਫਿਊਜਨ ਚੈਂਬਰ ਦਾ ਕੋਰ ਇਸ ਤਾਪਮਾਨ ਦੇ ਅੱਗੇ ਪਿਘਲ ਕੇ ਤਰਲ ਨਹੀਂ ਹੋ ਗਿਆ । ਇਹ ਖੋਜ ਉਸ ਪ੍ਰੋਜੈਕਟ ਦਾ ਹਿੱਸਾ ਹੈ ਜਿਸਦੇ ਤਹਿਤ ਨਿਊਕਲੀਅਰ ਫਿਊਜਨ ਰਿਐਕਟਰਾਂ ਤੋਂ ਸਾਫ਼-ਸੁਥਰੀ ਊਰਜਾ ਹਾਸਲ ਕੀਤੀ ਜਾ ਸਕੇ ।
Zero Gravity 'ਚ ਬਣੀ ਯੁਨੀਕ ਮਿਊਜ਼ਿਕ ਵੀਡੀਓ
NEXT STORY