ਜਲੰਧਰ- ਦੁਨੀਆ ਭਰ 'ਚ MP3 ਪਲੇਅਰ ਨਾਲ ਮਸ਼ਹੂਰ ਹੋਣ ਵਾਲੀ ਕੰਪਨੀ Skullcandy ਨੇ ਨਵੇਂ ਵਾਇਰਲੈੱਸ ਈਅਰਫੋਂਸ ਲਾਂਚ ਕੀਤੇ ਹਨ। ਬਿਹਤਰ ਸਾਊਂਡ ਆਊਟਪੁੱਟ ਦੇਣ ਵਾਲੇ ਇਨ੍ਹਾਂ Ink'D ਬਲੂਟੁਥ ਈਅਰਫੋਂਸ ਦੀ ਕੀਮਤ 3,999 ਰੁਪਏ ਹੈ। ਡਿਜ਼ਾਈਨ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਕੰਪਨੀ ਦੇ Ink ਸੀਰੀਜ਼ ਦੇ ਮੌਜੂਦਾ ਈਅਰਫੋਂਸ ਵਰਗਾ ਹੀ ਬਣਾਇਆ ਗਿਆ ਹੈ ਜਿਨ੍ਹਾਂ ਦੀ ਕੀਮਤ 1,399 ਰੁਪਏ ਹੈ ਬਸ ਫਰਕ ਸਿਰਫ ਇੰਨਾ ਹੈ ਕਿ ਇਹ ਵਾਇਰਲੈੱਸ ਹਨ।
ਇਨ੍ਹਾਂ 'ਚ ਕੰਪਨੀ ਨੇ ਇਕ ਕੋਲਰ ਪਾਰਟ ਬਣਾਇਆ ਹੈ ਜਿਸ ਵਿਚ ਬੈਟਰੀ ਮੌਜੂਦ ਹੈ ਜੋ ਇਸ ਨੂੰ ਇਕ ਵਾਰ ਚਾਰਜ਼ ਕਰਕੇ ਫੁੱਲ ਆਵਾਜ਼ 'ਤੇ ਗਾਣੇ ਸੁਣਨ 'ਤੇ 5 ਘੰਟਿਆਂ ਦਾ ਬੈਟਰੀ ਬੈਕਅਪ ਅਤੇ ਘੱਟ ਆਵਾਜ਼ 'ਤੇ ਚਲਾਉਣ 'ਤੇ 8 ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗੀ। ਇਨ੍ਹਾਂ 'ਚ ਕੰਪਨੀ ਨੇ ਬਿਲਟ-ਇੰਨ ਮਾਈਕ੍ਰੋਫੋਨ ਦਿੱਤਾ ਹੈ ਜੋ ਕਾਲ ਆਦਿ ਕਰਨ 'ਚ ਮਦਦ ਕਰੇਗਾ। ਇਸ ਦੇ ਨਾਲ ਹੀ ਨੋਟੀਫਿਕੇਸ਼ਨ ਲਾਈਟ ਵੀ ਮੌਜੂਦ ਹੈ. ਇਸ ਦੇ ਵਾਲਿਊਮ ਬਟਨ ਨੂੰ 3 ਸੈਕਿੰਡ ਦਬਾਉਣ ਨਾਲ ਤੁਸੀਂ ਗਾਣਿਆ ਨੂੰ ਬਦਲ ਸਕਦੇ ਹੋ।
ਬ੍ਰਾਊਜ਼ਰ ਨੂੰ ਹੈਂਗ ਹੋਣ ਤੋਂ ਬਚਾਉਣ ਲਈ ਕਰੋ ਇਸ ਐਕਸਟੈਂਸ਼ਨ ਦੀ ਵਰਤੋਂ
NEXT STORY