ਜਲੰਧਰ-ਕੰਪਿਊਟਰ ਜਾਂ ਟੈਬ 'ਤੇ ਇਕੱਠੀਆਂ ਕਈ ਟੈਬਜ਼ ਖੋਲ੍ਹਣ ਨਾਲ ਕੰਪਿਊਟਰ ਸਲੋਅ ਹੋ ਜਾਂਦਾ ਹੈ ਜਾਂ ਫਿਰ ਹੈਂਗ ਹੋ ਜਾਂਦਾ ਹੈ। ਇਸ ਮੁਸ਼ਕਿਲ ਸਮੇਂ 'ਚ ਯੂਜ਼ਰਜ਼ ਗੂਗਲ ਕ੍ਰੋਮ ਜਾਂ ਫਾਇਰਫਾਕਸ ਬ੍ਰਾਊਜ਼ਰ ਦੀ ਵਰਤੋਂ ਕਰਨ ਲਈ ਵਨ ਟੈਬ ਐਕਸਟੈਂਸ਼ਨ ਦੀ ਮਦਦ ਲੈ ਸਕਦੇ ਹਨ । ਇਸ ਐਕਸਟੈਂਸ਼ਨ ਨੂੰ ਬ੍ਰਾਊਜ਼ਰ 'ਚ ਸ਼ਾਮਿਲ ਕਰਨ ਲਈ ਯੂ.ਆਰ.ਐੱਲ. 'ਚ one tab ਟਾਈਪ ਕਰੋ, ਉੱਥੇ ਹੇਠਾਂ ਵੱਲ ਤੁਹਾਨੂੰ ਕਲਿੱਕ ਦੀ ਆਪਸ਼ਨ ਮਿਲੇਗੀ ਜਿਸ 'ਤੇ ਕਲਿੱਕ ਕਰਨ ਤੋਂ ਬਾਅਦ ਐਕਸਟੈਂਸ਼ਨ ਤੁਹਾਡੇ ਬ੍ਰਾਊਜ਼ਰ 'ਚ ਦਿਖਾਈ ਦਵੇਗੀ।
ਇਸ ਦੀ ਵਰਤੋਂ ਕਰਨ ਲਈ ਇਸ ਦੇ ਆਈਕਨ 'ਤੇ ਕਲਿੱਕ ਕਰਨਾ ਹੋਵੇਗਾ ਜੋ ਕਿ ਆਈਕਨ ਯੂ.ਆਰ.ਐੱਲ. ਬਾਕਸ 'ਚ ਸੱਜੇ ਪਾਸੇ ਮਿਲੇਗਾ। ਜਦੋਂ ਵੀ ਤੁਸੀਂ ਇਕੱਠੇ ਕਈ ਟੈਬ ਖੋਲੋ ਤਾਂ ਇਸ ਆਈਕਨ 'ਤੇ ਕਲਿੱਕ ਕਰੋ। ਕਲਿੱਕ ਕਰਦੇ ਹੀ ਸਾਰੇ ਟੈਬ ਵਨ ਟੈਬ ਵਾਲੇ ਆਈਕਨ 'ਚ ਆ ਜਾਣਗੇ ਭਾਵ ਬ੍ਰਾਊਜ਼ਰ 'ਚ ਸਿਰਫ ਇਕ ਟੈਬ ਖੁਲ੍ਹੀ ਰਹੇਗੀ ਅਤੇ ਬਾਕੀ ਸਾਰੀਆਂ ਓਪਨ ਟੈਬਜ਼ ਦੀ ਲਿਸਟ ਦਿਖਾਈ ਦਵੇਗੀ। ਇਸ ਨਾਲ ਸਿਰਫ ਇਕ ਕਲਿੱਕ 'ਚ ਸਾਰੀਆਂ ਟੈਬਜ਼ ਰਿਸਟੋਰ, ਡਿਲੀਟ ਜਾਂ ਸ਼ੇਅਰ ਐੱਜ ਵੈੱਬ ਪੇਜ਼ ਕਰ ਸਕਦੇ ਹੋ।
ਨਾਸਾ ਨੂੰ 2 ਸਾਲ ਬਾਅਦ ਮਿਲਿਆ ਆਪਣਾ ਗੁੰਮ ਹੋਇਆ ਸਪੇਸਕ੍ਰਾਫਟ
NEXT STORY