6 ਮਾਰਚ ਨੂੰ ਲਾਂਚ ਹੋਵੇਗਾ ਇਹ ਸਮਾਰਟਫੋਨ

You Are HereGadgets
Monday, February 12, 2018-8:26 PM

ਨਵੀਂ ਦਿੱਲੀ—Meizu E3 ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਉਹ 6 ਮਾਰਚ 2018 ਨੂੰ ਆਪਣੇ ਇਕ ਨਵੇਂ ਸਮਾਰਟਫੋਨ ਯਾਨੀ Meizu E3 ਡਿਵਾਈਸ ਨੂੰ ਲਾਂਚ ਕਰੇਗਾ। ਹਾਲਾਂਕਿ ਇਸ ਐਲਾਨ ਤੋਂ ਬਾਅਦ Tenaa ਦੇ ਜ਼ਰੀਏ ਇਸ ਸਮਾਰਟਫੋਨ ਨੂੰ ਲੈ ਕੇ ਕਾਫੀ ਕੁਝ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਟੀਨਾ ਦੇ ਜ਼ਰੀਏ Meizu E3 ਸਮਾਰਟਫੋਨ ਦੇ ਦੋ ਵੱਖ-ਵੱਖ ਵੇਰੀਐਂਟਸ ਸਾਹਮਣੇ ਆਏ ਹਨ ਯਾਨੀ ਇਸ ਨੂੰ ਐੱਮ851ਐੱਮ ਅਤੇ ਐੱਮ 851 q ਨਾਂ ਤੋਂ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਟੀਨਾ ਦੀ ਮੰਨਿਏ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਮਾਰਟਫੋਨ ਦਾ ਵਜ਼ਨ 163 ਗ੍ਰਾਮ ਹੈ। ਅਜਿਹੇ 'ਚ ਸਾਹਮਣੇ ਆ ਰਿਹਾ ਹੈ ਕਿ ਸਮਰਾਟਫੋਨ 'ਚ ਮੈਟੇਲਿਕ ਚੇਸਿਸ ਮੌਜੂਦ ਹੋਵੇਗੀ। ਤੁਹਾਨੂੰ ਇਹ ਸਮਾਰਟਫੋਨ ਕਈ ਰੰਗਾਂ ਵਾਲੇ ਆਪਸ਼ਨਸ 'ਚ ਮਿਲ ਜਾਵੇਗਾ। ਸਮਾਰਟਫੋਨ 'ਚ ਇਕ 5.99 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਸਕਰੀਨ ਹੋ ਸਕਦੀ  ਹੈ, ਇਕ ਐੱਫ.ਐੱਚ.ਡੀ.+ ਪੈਨਲ ਹੋਵੇਗਾ ਜੋ ਤੁਹਾਨੂੰ 2160x1080 ਪਿਕਸਲ Resolution ਨਾਲ ਮਿਲਣ ਵਾਲਾ ਹੈ।
PunjabKesari
ਸਮਾਰਟਫੋਨ ਨੂੰ ਇਕ ਸਾਈਡ ਸਾਓਂਟੇਡ ਫਿਗਰਪ੍ਰਿੰਟ ਸੈਂਸਰ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਕਥਿਤ ਤੌਰ 'ਤੇ ਇਕ ਆਗਾਮੀ ਯਾਨੀ Mediatek Helio P38 ਚਿਪਸੈੱਟ ਹੋਣ ਵਾਲਾ ਹੈ। ਸਮਾਰਟਫੋਨ ਨੂੰ ਤੁਸੀਂ 4ਜੀ.ਬੀ. ਰੈਮ ਅਤੇ 32 ਜੀ.ਬੀ. ਅਤੇ 6 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਨਲ ਸਟੋਰੇਜ ਖਰੀਦ ਸਕਦੇ ਹੋ। ਫੋਨ ਐਂਡ੍ਰਾਇਡ 7.1.1 ਨੌਗਟ ਨਾਲ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ 'ਚ ਇਕ ਡਿਊਲ ਕੈਮਰਾ ਸੈਟਅਪ ਹੋ ਸਕਦਾ ਹੈ, ਜੋ 12 ਮੈਗਾਪਿਕਸਲ + 20 ਮੈਗਾਪਿਕਸਲ ਸੈਂਸਰ ਦਾ ਮਿਸ਼ਰਣ ਹੋਣ ਵਾਲਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Edited By

Karan Kumar

Karan Kumar is News Editor at Jagbani.

Popular News

!-- -->