ਜਲੰਧਰ- Vivo ਅਗਲੇ ਹਫਤੇ ਆਪਣੇ ਐਕਸ9 ਐੱਸ ਅਤੇ ਐਕਸ 9ਐੱਸ ਪਲਸ ਸਮਾਰਟਫੋਨ ਲਾਂਚ ਕਰੇਗੀ। ਕੰਪਨੀ ਨੇ 6 ਜੁਲਾਈ ਨੂੰ ਬੀਜਿੰਗ 'ਚ ਹੋਣ ਵਾਲੇ ਇਕ ਈਵੈਂਟ ਲਈ ਮੀਡੀਆ ਇਨਵਾਈਟ ਭੇਜਣ ਸ਼ੁਰੂ ਕਰ ਦਿੱਤੇ ਹਨ।
ਲਾਂਚ ਟੀਜ਼ਰ ਈਮੇਜ਼ ਪਲੇ ਫੁਲਡਰਾਇਡ ਦੁਆਰਾ ਸਾਂਝੀ ਕੀਤੀ ਗਈ ਹੈ। ਇਸ 'ਚ ਵੀਵੋ ਐਕਸ 9ਐੱਸ ਦਾ ਰਿਅਰ ਪੈਨਲ ਪੈਨਲ 'ਚ ਕੈਮਰਾ ਪੈਨਲ ਨੂੰ ਟਾਪ 'ਚ ਖੱਬੇ ਪਾਸੇ ਜਗ੍ਹਾ ਮਿਲੀ ਹੈ। ਹੈਂਡਸੈੱਟ ਦੇ ਪਿਛਲੇ ਵੇਰਿਅੰਟ 'ਚ ਵੀ ਇਸ ਡਿਜ਼ਾਇਨ ਦਾ ਇਸਤੇਮਾਲ ਹੋਇਆ ਸੀ। ਹੁਣ ਤੱਕ ਇੰਟਰਨੈੱਟ 'ਤੇ Vivo X9s ਦੇ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ । ਹਾਲਾਂਕਿ ਇਸ ਦੇ ਪਲਸ ਵੇਰਿਅੰਟ ਨੂੰ ਚੀਨੀ ਸਰਟੀਫਿਕੇਸ਼ਨ ਵੈੱਬਸਾਈਟ ਟੀਨਾ 'ਤੇ ਜਰੂਰ ਲਿਸਟ ਕੀਤਾ ਗਿਆ ਸੀ ਜਿਸ ਬਾਰੇ 'ਚ ਜੀ. ਐੱਸ. ਐੱਮ. ਅਰਿਨਾ ਨੇ ਦੱਸਿਆ ਸੀ।
ਟੀਨਾ ਲਿਸਟਿੰਗ ਮੁਤਾਬਕ ਵੀਵੋ ਐਕਸ 9ਐੱਸ ਪਲਸ 'ਚ ਐਂਡ੍ਰਾਇਡ 7.1.1 ਨੂਗਟ ਹੋਵੇਗਾ। ਇਸ 'ਚ 5.85 ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਡਿਸਪਲੇ ਵੀ ਹੋਵੇਗੀ। ਸਮਾਰਟਫੋਨ 'ਚ 1.9 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਅਤੇ 4 ਜੀ. ਬੀ ਰੈਮ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। Vivo X9s ਵਿੱਚ 16 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੋਵੇਗਾ। ਫ੍ਰੰਟ ਪੈਨਲ 'ਤੇ ਡਿਊਲ ਕੈਮਰਾ ਸੈੱਟਅਪ ਹੋਣ ਦੀ ਗੱਲ ਸਾਹਮਣੇ ਆਈ ਹੈ। 20 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਦੋ ਸੈਲਫੀ ਸੈਂਸਰ ਹੋਣਗੇ। ਟੀਨਾ ਲਿਸਟਿੰਗ ਦੇ ਮੁਤਾਬਕ Vivo X9s Plus 64 ਜੀ. ਬੀ ਇਨਬਿਲਟ ਸਟੋਰੇਜ ਅਤੇ 3920 ਐੱਮ. ਏ. ਐੱਚ ਦੀ ਬੈਟਰੀ ਨਾਲ ਆਵੇਗਾ।
ਗੂਗਲ ਨਿਊਜ਼ ਨੂੰ ਮਿਲੀ ਨਵੀਂ ਲੁੱਕ, 14 ਸਾਲ ਬਾਅਦ ਹੋਇਆ ਬਦਲਾਅ
NEXT STORY