ਐਮਾਜ਼ਾਨ ਤੇ ਵੋਡਾਫੋਨ ਨੇ ਮਿਲਾਇਆ ਹੱਥ, ਹੁਣ ਗਾਹਕ ਦੇਖ ਸਕਣਗੇ ਅਨਲਿਮਟਿਡ ਮੂਵੀ, ਮਿਲੇਗਾ ਕੈਸ਼ਬੈਕ

You Are HereGadgets
Monday, March 20, 2017-2:08 PM
ਜਲੰਧਰ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਨੇ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ ਪ੍ਰਾਈਮ ਵੀਡੀਓ ਦੇ ਨਾਲ ਹਿੱਸੇਦਾਰੀ ਦਾ ਕਾਨਟਰੈਕਟ ਕੀਤਾ ਹੈ। ਵੋਡਾਫੋਨ, ਅਜਿਹਾ ਸਮਝੌਤਾ ਕਰਨ ਵਾਲੀ ਪਹਿਲੀ ਟੈਲੀਕਾਮ ਕੰਪਨੀ ਬਣ ਗਈ ਹੈ। ਇਸ ਹਿੱਸੇਦਾਰੀ ਤਹਿਤ ਵੋਡਾਫੋਨ ਯੂਜ਼ਰਸ ਐਕਸਕਲੂਜ਼ੀਵ ਬਾਲੀਵੁੱਡ ਫਿਲਮ, ਹਾਲੀਵੁੱਡ ਫਿਲਮ, ਅਮਰੀਕੀ ਸ਼ੋਅ, ਕਾਰਟੂਨਸ ਅਤੇ ਗਲੋਬਲ ਐਮਾਜ਼ਾਨ ਓਰੀਜਨਲਸ ਦੇਖ ਸਕਦੇ ਹੋ। ਇਸ ਦੇ ਨਾਲ ਹੀ ਯੂਜ਼ਰਸ ਨੂੰ ਕੈਸ਼ਬੈਕ ਵੀ ਦਿੱਤਾ ਜਾਵੇਗਾ।
ਇਸ ਤਰ੍ਹਾਂ ਚੁੱਕੋ ਇਸ ਆਫਰ ਦਾ ਫਾਇਦਾ
ਵੋਡਾਫੋਨ ਯੂਜ਼ਰਸ ਇਸ ਆਫਰ ਦਾ ਲਾਭ 22 ਮਾਰਚ ਤੋਂ ਲੈ ਸਕਣਗੇ। ਇਸ ਲਈ ਯੂਜ਼ਰਸ ਕੋਲ 4ਜੀ ਨੈੱਟਵਰਕ ਹੋਣਾ ਚਾਹੀਦਾ ਹੈ। ਯੂਜ਼ਰਸ ਨੂੰ ਇਸ ਸੇਵਾ ਦਾ ਲਾਭ ਲੈਣ ਲਈ ਸਪੈਸ਼ਲ ਆਫਰ ਵੀ ਦਿੱਤਾ ਜਾਵੇਗਾ। 'ਮਾਈ ਵੋਡਾਫੋਨ ਐਪ' ਜਾਂ ਵੋਡਾਫੋਨ ਵੈੱਬਸਾਈਟ ਰਾਹੀਂ ਸਿਰਫ 499 ਰੁਪਏ ਦੇ ਸਾਲਾਨਾ ਇੰਟ੍ਰੋਡਕਟਰੀ ਸਬਸਕ੍ਰਿਪਸ਼ਨ ਦੇ ਨਾਲ ਵੋਡਾਫੋਨ ਯੂਜ਼ਰਸ ਨੂੰ ਐਮਾਜ਼ਾਨ ਪੇ ਬੈਲੇਂਸ 'ਤੇ 250 ਰੁਪਏ ਦਾ ਕੈਸ਼ਬੈਕ ਵੀ ਦਿੱਤਾ ਜਾਵੇਗਾ।
ਫਿਲਹਾਲ ਇਹ ਆਫਰ ਸਿਰਫ ਐਂਡਰਾਇਡ ਯੂਜ਼ਰਸ ਲਈ ਹੀ ਉਪਲੱਬਧ ਹੈ। ਵੋਡਾਫੋਨ ਇੰਡੀਆ ਦੇ ਨਿਰਦੇਸ਼ਕ ਸੰਦੀਪ ਕਟਾਰੀਆ ਨੇ ਕਿਹਾ ਕਿ ਗਾਹਕਾਂ ਦੇ ਮਨੋਰੰਜਨ ਦੇ ਤਰੀਕੇ ਤੇਜ਼ੀ ਨਾਲ ਬਦਲ ਰਹੇ ਹਨ। ਉਹ ਅੱਜ ਪੂਰੀ ਆਜ਼ਾਦੀ ਅਤੇ ਮਨ-ਮਰਜ਼ੀ ਨਾਲ ਕੰਟੈਂਟ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ। ਅਜਿਹੇ 'ਚ ਐਮਾਜ਼ਾਨ ਪ੍ਰਾਈਮ ਵੀਡੀਓ ਦੇ ਨਾਲ ਹਿੱਸੇਦਾਰੀ ਸਾਡੇ ਗਾਹਕਾਂ ਨੂੰ ਮਨੋਰੰਜਨ ਦਾ ਅਨੌਖਾ ਅਨੁਭਵ ਪ੍ਰਦਾਨ ਕਰੇਗੀ। ਉਥੇ ਹੀ ਐਮਾਜ਼ਾਨ ਪ੍ਰਾਈਮ ਵੀਡੀਓ ਦ ੇਨਿਰਦੇਸ਼ਕ ਅਤੇ ਕੰਟਰੀ ਹੈੱਡ ਨਿਤੇਸ਼ ਕ੍ਰਿਪਲਾਨੀ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਵੋਡਾਫੋਨ ਦੇ ਗਾਹਕਾਂ ਨੂੰ ਇਸ ਖਾਸ ਆਫਰ ਦਾ ਲਾਭ ਦੇਣ ਲਈ ਵੋਡਾਫੋਨ ਇੰਡੀਆ ਨਾਲ ਹਿੱਸੇਦਾਰੀ ਦਾ ਮੌਕਾ ਮਿਲਿਆ ਹੈ।