ਜਲੰਧਰ- ਜਰਮਨ ਆਟੋਕਾਰ ਮੇਕਰ ਫਾਕਸਵੈਗਨ ਦੀ ਕੈਮਪਰ ਵੈਨ ਬੇਹੱਦ ਪ੍ਰਸਿੱਧ ਸੀ ਅਤੇ ਹੁਣ ਕੰਪਨੀ ਨੇ ਇਸ ਪ੍ਰਸਿੱਧ ਵੈਨ ਨੂੰ ਨਵੇਂ ਰੂਪ 'ਚ ਪੇਸ਼ ਕੀਤਾ ਹੈ। ਪਿਛਲੇ ਹਫਤੇ ਡੇਟ੍ਰਾਈਟ 'ਚ ਹੋਏ ਉੱਤਰੀ ਅਮਰੀਕਨ ਇੰਟਰਨੈਸ਼ਨਲ ਆਟੋ ਸ਼ੋਅ 'ਚ ਇਸ ਦੇ ਨਵੇਂ ਵਰਜਨ 'ਆਈ.ਡੀ. ਬਜ' ਨੂੰ ਪੇਸ਼ ਕੀਤਾ ਗਿਆ ਹੈ। ਆਈ. ਡੀ. ਬਜ ਨੂੰ ਇਕ ਕਾਂਸੈਪਟ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ ਅਤੇ ਇਹ ਮਿਨੀ ਵੈਨ ਇਲੈਕਟ੍ਰਾਨਿਕ ਪਾਵਰ 'ਤੇ ਕੰਮ ਕਰੇਗੀ, ਜਿਸ 'ਚ ਕੰਵਟੇਰਬਲ
ਕੈਬਿਨ, ਆਗੂਮੈਟਿਡ ਰਿਐਲਿਟੀ ਐੱਚ. ਯੂ. ਡੀ., ਰਿਮੂਵੇਬਲ ਡੈਸ਼ ਅਤੇ ਸਪੀਕਰਸ ਅਤੇ ਲੇਜ਼ਰ ਗਾਈਡਿਡ ਸੈਲਫ ਡ੍ਰਾਈਵਿੰਗ ਤਕਨੀਕ ਦਾ ਪ੍ਰਯੋਗ ਕੀਤਾ ਗਿਆ ਹੈ।
ਪਾਇਲਟ ਮੋਡ -
ਫਾਕਸਵੈਗਨ ਦੇ ਮੁਤਾਬਕ ਆਈ. ਡੀ. ਬਜ ਭਵਿੱਖ 'ਚ ਪੂਰੇ ਰੂਪ ਤੋਂ ਆਟੋਮੈਟਿਕ ਤਰੀਕੇ ਨਾਲ ਕੰਮ ਕਰਨਗੇ। ਇਸ 'ਚ ਇਸਤੇਮਾਲ ਹੋਣ ਵਾਲਾ ਪਾਇਲਟ ਮੋਡ 2025 ਤੱਕ ਕੰਮ ਕਰਨ ਲੱਗੇਗਾ। ਰਾਡਾਰ, ਅਲਟ੍ਰਾ ਸਾਨਿਕ ਸੈਂਸਰਸ ਅਤੇ ਕੈਮਰੇ ਇਸ ਨੂੰ ਆਪਣੇ ਆਪ ਚੱਲਣ 'ਚ ਮਦਦ ਕਰਨਗੇ।
ਡਿਜ਼ਾਈਨ -
ਆਈ. ਡੀ. ਕਾਂਸੈਪਟ ਦਾ ਡਿਜ਼ਾਈਨ ਪੁਰਾਣੀ ਕੈਂਪਰ ਵੈਨ ਨਾਲ ਮਿਲਦਾ-ਜੁਲਦਾ ਹੈ। ਫਰੰਟ ਤੋਂ ਦੇਖਣ 'ਤੇ ਇਹ ਕੰਪਨੀ ਦੀ ਪੁਰਾਣੀ ਵੈਨ ਵਰਗੀ ਲੱਗਦੀ ਹੈ, ਇਸ ਦੇ ਸਟਾਈਲ, ਲਾਈਟਨਿੰਗ ਆਦਿ 'ਚ ਬਦਲਾਅ ਕਰਦੇ ਹੋਏ ਮਾਡਰਨ ਲੁੱਕ ਪ੍ਰਦਾਨ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਦੇ ਅੰਦਰੂਨੀ ਭਾਗ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਆਸਾਨੀ ਨਾਲ ਕਸਟਮਾਈਜੇਸ਼ਨ ਹੋ ਜਾਵੇ। ਮੁੱਖ ਡੈਸ਼ਬੋਰਡ 'ਤੇ ਲੱਗੀ ਵੱਡੀ ਟੱਚਸਕਰੀਨ ਅਤੇ ਸੈਂਟਰਸ ਕੰਟਰੋਲ ਨੂੰ ਵਿਚਕਾਰ ਤੱਕ ਲੈ ਜਾ ਸਕਦੇ ਹਨ। ਸੈਂਟਰ ਕੰਟਰੋਲ 'ਚ ਬਿਲਟ-ਇਨ ਸਪੀਕਰਸ ਵੀ ਲੱਗੇ ਹੋਏ ਹਨ। ਜਿੰਨ੍ਹਾਂ ਨੂੰ ਰਿਮੂਵ ਵੀ ਕੀਤਾ ਜਾ ਸਕਦਾ ਹੈ। ਜਦੋਂ ਇਹ ਵੈਨ ਆਟੋਨਾਮਸ ਮੋਡ 'ਚ ਕੰਮ ਕਰ ਰਹੀ ਹੋਵੇਗੀ ਤਾਂ ਸੀਟਾਂ ਨੂੰ ਪਿੱਛੇ ਵੱਲ ਵੀ ਘਮਾ ਸਕਣਗੇ। ਇਸ ਤੋਂ ਇਲਾਵਾ ਜ਼ਿਆਦਾਤਰ ਸਪੈਸ ਲਈ ਸੀਟਾਂ ਨੂੰ ਹਟਾ ਵੀ ਸਕਦੇ ਹਨ।
ਉਪਲੱਬਧਾ -
ਰਿਪੋਰਟਸ ਦੀ ਮੰਨੀਏ ਤਾਂ ਇਹ ਮਿਨੀ ਵੈਨ ਸਾਲ 2020 ਤੱਕ ਲਾਂਚ ਹੋ ਸਕਦੀ ਹੈ ਪਰ ਕੰਪਨੀ ਨੇ ਇਸ ਦੇ ਲਾਂਚ ਦੇ ਬਾਰੇ 'ਚ ਕੋਈ ਪੱਕੀ ਜਾਣਕਾਰੀ ਨਹੀਂ ਦਿੱਤੀ ਹੈ।
ਆਈ. ਡੀ. ਬਜ ਨਾਲ ਜੁੜੀਆਂ ਮੁੱਖ ਗੱਲਾਂ -
1. ਇਸ 'ਚ ਇਲੈਕਟਰਿਕ ਮੋਟਰੋ ਲੱਗੀ ਹੈ, ਜੋ ਇਸ ਨੂੰ ਪ੍ਰਦੂਸ਼ਣ ਰਹਿਤ ਵਹੀਕਲ ਬਣਾਵੇਗੀ।
2. 369 ਬੀ. ਐੱਚ. ਪੀ. ਦੀ ਤਾਕਤ ਪੈਦਾ ਕਰੇਗੀ ਇਹ ਵੈਨ।
3. ਇਸ ਦੀ ਜ਼ਿਆਦਾਤਰ ਰਫਤਾਰ 159 ਕਿ. ਮੀ. (99 ਮੀਲ) ਪ੍ਰਤੀ ਘੰਟਾ ਹੋਵੇਗੀ।
4. 0-60 ਮੀਲ ਪ੍ਰਤੀ ਘੰਟ ਦੀ ਰਫਤਾਰ ਸਿਰਫ 5 ਸੈਕੇਡ 'ਚ ਫੜ ਲਵੇਗੀ।
5. ਸਿੰਗਲ ਚਾਰਜ 'ਤੇ ਤਹਿ ਕਰ ਸਕੇਗੀ 600 ਕਿ. ਮੀ. (373 ਮੀਲ) ਦੀ ਦੂਰੀ।
6. ਫਾਸਟ ਚਾਰਜਿੰਗ ਦੀ ਮਦਦ ਨਾਲ 30 ਮਿੰਟ 'ਚ 80 ਪ੍ਰਤੀਸ਼ਤ ਤੱਕ ਹੋ ਜਾਵੇਗੀ ਚਾਰਜ।
7. 150 ਕਿਲੋਵਾਟ ਦਾ ਕੰਮਬਾਇੰਡ ਚਾਰਜ਼ਿੰਗ ਸਿਸਟਮ ਇਸ ਨੂੰ ਚਾਰਜ ਕਰਨ 'ਚ ਕਰੇਗਾ ਮਦਦ।
ਨਿਸਾਨ ਜਲਦ ਲਾਂਚ ਕਰੇਗੀ ਨਵੀਂ 2017 ਮਾਡਲ Micra
NEXT STORY