ਜਲੰਧਰ- ਜਰਮਨੀ ਦੀ ਕਾਰ ਕੰਪਨੀ ਫਾਕਸਵੈਗਨ ਨੇ ਆਪਣੀ ਪ੍ਰੀਮੀਅਮ ਐੱਸ. ਯੂ. ਵੀ. ਟਿਗੂਆਨ ਨੂੰ ਭਾਰਤੀ ਬਾਜ਼ਾਰ 'ਚ ਉਤਾਰਿਆ ਹੈ। ਇਸ ਵਾਹਨ ਦੀ ਦਿੱਲੀ ਸ਼ੋਅਰੂਮ 'ਚ ਸ਼ੁਰੂਆਤੀ ਕੀਮਤ 27.98 ਲੱਖ ਰੁਪਏ ਹੈ। ਟਿਗੂਆਨ 'ਚ 2 ਲੀਟਰ ਸਮਰੱਥਾ (2000 ਸੀ. ਸੀ.) ਦਾ ਡੀਜ਼ਲ ਇੰਜਣ ਹੈ। ਟਿਗੂਆਨ ਦੇਸ਼ 'ਚ ਫਾਕਸਵੈਗਨ ਦੀਆਂ ਸਾਰੀਆਂ ਡੀਲਰਸ਼ਿਪ 'ਤੇ 2 ਟਰਮਾਂ 'ਚ ਕੰਫਰਟਲਾਈਨ ਤੇ ਹਾਈਲਾਈਨ 'ਚ ਮੁਹੱਈਆ ਹੋਣਗੀਆਂ। ਹਾਈਲਾਈਨ ਦੀ ਦਿੱਲੀ ਸ਼ੋਅਰੂਮ 'ਚ ਕੀਮਤ 31.38 ਲੱਖ ਰੁਪਏ ਹੈ। ਫਾਕਸਵੈਗਨ ਦੇ ਟਿਗੂਆਨ ਨੂੰ ਕੌਮਾਂਤਰੀ ਪੱਧਰ 'ਤੇ 2007 'ਤੇ ਪੇਸ਼ ਕੀਤਾ ਸੀ। ਇਹ ਕਾਰ 150 ਬਾਜ਼ਾਰਾਂ 'ਚ ਵਿਕ ਰਹੀ ਹੈ। ਦੁਨੀਆ ਭਰ 'ਚ ਕੰਪਨੀ ਇਸਦੀਆਂ 35 ਲੱਖ ਇਕਾਈਆਂ ਵੇਚ ਚੁੱਕੀ ਹੈ।
ਐੱਸ. ਯੂ. ਵੀ. ਟਿਗੂਆਨ ਦੋ ਵੇਰਿਅੰਟ 'ਚ :
ਟਿਗਵਾਨ ਨੂੰ ਕੰਪਨੀ ਦੋ ਵੇਰਿਅੰਟ 'ਚ ਉਤਾਰੇਗੀ ਲਿਹਾਜਾ ਤਿੰਨ ਵੇਰਿਅੰਟ 'ਚ ਦਿੱਤੇ ਜਾਣ ਵਾਲੇ ਫੀਚਰ ਦੋ ਵੇਰਿਅੰਟ 'ਚ ਦਿੱਤੇ ਜਾਣਗੇ। ਇਹ ਹਨ ਕੰਫਰਟਲਾਈਨ ਵੇਰਿਅੰਟ ਦੇ ਫੀਚਰਸ. . .
- 17 ਇੰਚ ਦੇ ਅਲੌਏ ਵ੍ਹੀਲ
- ਐੱਲ. ਈ. ਡੀ ਹੈੱਡਲੈਂਪਸ, ਡੇ-ਟਾਈਮ ਰਨਿੰਗ ਐੱਲ. ਈ. ਡੀ ਲਾਈਟਾਂ ਅਤੇ ਐੱਲ. ਈ. ਡੀ ਟੇਲਲੈਂਪਸ
- ਥਰੀ-ਜੋਨ ਕਲਾਇਮੇਟ ਕੰਟਰੋਲ
- ਇਲੈਕਟ੍ਰਿਕ ਐਡਜਸਟੇਬਲ ਅਤੇ ਹੀਟੇਡ ਫ੍ਰੰਟ ਸੀਟਾਂ
- ਮੈਮਰੀ ਫੰਕਸ਼ਨ ਵਾਲੀ ਡਰਾਇਵਰ ਸੀਟ
- ਇਲੈਕਟ੍ਰਿਕਲੀ ਆਪਰੇਟ ਹੋਣ ਵਾਲਾ ਟੇਲਗੇਟ, ਜਿਸ ਨੂੰ ਆਪਣੇ ਮੁਤਾਬਕ ਸੈੱਟ ਕਰ ਸਕਦੇ ਹਨ
- ਫੁਟਵੇਲ ਲੈਂਪਸ
- ਆਟੋਮੈਟਿਕ ਹੈੱਡਲੈਂਪਸ
- ਹਿੱਲ ਡਿਸੇਂਟ ਕੰਟਰੋਲ
- ਬਿਹਤਰ ਬਰੇਕਿੰਗ ਲਈ ਆਲ ਡਿਸਕ ਬਰੇਕਸ
- ਛੇ ਏਅਰਬੈਗਸ
- ਰੇਨ-ਸੈਂਸਿੰਗ ਵਾਇਪਰ
- ਪਾਰਕ ਡਿਸਟੇਂਸ ਕੰਟਰੋਲ
- ਟਾਇਰ ਪ੍ਰੈਸ਼ਰ ਮਾਨਿਟਰ
- ਐਡ੍ਰਾਇਡ ਆਟੋ ਅਤੇ ਐਪਲ ਕਾਰਪਲੇ ਦੀ ਸਹੂਲਤ ਦੇ ਨਾਲ 8-ਸਪੀਕਰ ਵਾਲਾ ਇੰਫੋਟੇਂਮੇਂਟ ਸਿਸਟਮ
ਹਾਇਲਾਈਨ ਵੇਰਿਅੰਟ 'ਚ ਕੰਫਰਟਲਾਈਨ ਦੀ ਤੁਲਨਾ 'ਚ ਜ਼ਿਆਦਾ ਫੀਚਰਸ ਦਿੱਤੇ ਜਾਣਗੇ। ਇਹ ਹਨ ਹਾਇਲਾਈਨ ਵੇਰਿਅੰਟ ਦੇ ਫੀਚਰਸ ...
- 18 ਇੰਚ ਦੇ ਅਲੌਏ ਵ੍ਹੀਲ
- ਐਲਿਊਮਿਨੇਡ ਫ੍ਰੰਟ ਸਕਫ ਪਲੇਟ
- ਬੰਪਰ 'ਤੇ ਕ੍ਰੋਮ ਅਤੇ ਗਰੇਨਾਈਟ ਗਰੇ ਫਿਨੀਸ਼ਿੰਗ
- ਪੈਨਾਰੋਮਿਕ ਸਨਰੂਫ
- ਸਿਲਵਰ ਰੂਫ ਰੇਲਸ
- ਡੈਸ਼ਬੋਰਡ ਅਤੇ ਅਗਲੇ ਡੋਰ (ਦਰਵਾਜੇ) 'ਤੇ ਡਾਰਕ ਗਰਿਡ ਫਿਨੀਸ਼ਿੰਗ
- ਟੇਲ ਲੈਂਪਸ ਦੇ ਨਾਲ ਡਾਰਕ ਰੇਡ ਕੰਬਿਨੇਸ਼ਨ
- ਐਬਿਅੰਟ ਲਾਈਟਿੰਗ
- ਡਿਲੇ ਕਲੋਜਿੰਗ ਫੰਕਸ਼ਨ ਵਾਲਾ ਈ. ਜੀ ਓਪਨ ਟੇਲਗੇਟ
- ਕੀ-ਲੈਸ ਐਟਰੀ ਦੇ ਨਾਲ ਪੁਸ਼ ਬਟਨ ਸਟਾਰਟ
- ਸੈਲਫ-ਸੀਲਿੰਗ ਟਾਇਰਸ
- ਰਿਵਰਸ ਪਾਰਕਿੰਗ ਕੈਮਰਾ
ਜਲਦ ਹੀ ਮਿਲ ਸਕਦਾ ਹੈ Samsung Galaxy A8 (2016) ਸਮਾਰਟਫੋਨ ਨੂੰ ਐਂਡਰਾਇਡ ਨੂਗਾ ਅਪਡੇਟ
NEXT STORY