ਜਲੰਧਰ- ਵਟਸਐਪ ਦੁਨੀਆ ਦੀ ਸਭ ਤੋਂ ਲੋਕਪ੍ਰਿਅ ਮੈਸੇਜਿੰਗ ਐਪ ਹੈ। ਵਿਸ਼ਵ 'ਚ ਇਸ ਐਪ ਨੂੰ 1.2 ਅਰਬ ਯੂਜ਼ਰਜ਼ ਹਨ ਅਤੇ ਇਸ ਵਿਚ ਦਿੱਤੇ ਗਏ ਫੀਚਰਜ਼ ਅਤੇ ਆਸਾਨ ਯੂ.ਆਈ. ਲਈ ਇਸ ਐਪ ਨੂੰ ਪਸੰਦ ਕਰਦੇ ਵੀ ਕਰਦੇ ਹਨ। ਹਾਲਾਂਕਿ ਇਕ ਅਜਿਹਾ ਫੀਚਰ ਹੈ ਜਿਥੇ ਵਟਸਐਪ ਨੂੰ ਦੂਜੇ ਐਪ ਕਾਫੀ ਪਿੱਛੇ ਛੱਡ ਦਿੰਦੇ ਹਨ ਅਤੇ ਉਹ ਹੈ ਕੈਮਰਾ। ਵਟਸਐਪ ਨੇ ਆਪਣੇ ਯੂਜ਼ਰਜ਼ ਦੀ ਇਸ ਸ਼ਿਕਾਇਤ ਨੂੰ ਦੂਰ ਕਰਦੇ ਹੋਏ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ। ਕੰਪਨੀ ਨੇ ਹਨ੍ਹੇਰੇ 'ਚ ਬਿਹਤਰ ਫੋਟੋ ਲਈ ਇਕ ਨਵਾਂ ਸ਼ੂਟਿੰਗ ਮੋਡ ਜੋੜਿਆ ਹੈ।
ਜਦੋਂ ਤੁਸੀਂ ਵਟਸਐਪ ਦੇ ਇਨ-ਐਪ ਕੈਮਰੇ ਨੂੰ ਓਪਨ ਕਰੋਗੇ ਤਾਂ ਸੱਜੇ ਪਾਸੇ ਉੱਪਰ ਇਕ ਚੰਦਰਮਾ ਦਾ ਆਈਕਨ ਦਿਖਾਈ ਦੇਵੇਗਾ ਜੋ ਕਿ ਫਲੈਸ਼ ਆਈਕਨ ਦੇ ਬਿਲਕੁਲ ਬਰਾਬਰ ਹੈ। ਨਾਈਟ ਮੋਡ ਨੂੰ ਇਨੇਬਲ ਕਰਨ ਲਈ ਯੂਜ਼ਰਜ਼ ਨੂੰ ਆਈਕਨ 'ਤੇ ਟੈਪ ਕਰਨਾ ਹੋਵੇਗਾ।
ਉੱਪਰ ਦਿੱਤੀਆਂ ਗਈਆਂ ਤਸਵੀਰਾਂ ਨੂੰ ਲੋਅ ਲਾਈਟ 'ਚ ਬਿਨਾਂ ਨਾਈਟ ਮੋਡ ਅਤੇ ਨਾਈਟ ਮੋਡ ਦੇ ਨਾਲ ਕਲਿੱਕ ਕੀਤਾ ਗਿਆ ਹੈ। ਪਹਿਲੀ ਤਸਵੀਰ ਨੂੰ ਲੋਅ ਲਾਈਟ ਏਰੀਆ 'ਚ ਬਿਨਾਂ ਨਾਈਟ ਮੋਡ ਆਨ ਕੀਤੇ ਕਲਿੱਕ ਕੀਤਾ ਗਿਆ ਹੈ। ਉਥੇ ਹੀ ਦੂਜੀ ਤਸਵੀਰ ਨੂੰ ਤੁਸੀਂ ਦੇਖ ਸਕਦੇ ਹੋ, ਜਿਸ ਨੂੰ ਨਾਈਟ ਮੋਡ ਫੀਚਰ ਨੂੰ ਆਨ ਕਰਕੇ ਲਿਆ ਗਿਆ ਹੈ। ਇਸ ਵਿਚ ਬੈਕਗ੍ਰਾਊਂਡ ਥੋੜ੍ਹਾ ਬ੍ਰਾਈਟ ਦਿਖਾਈ ਦੇ ਰਹੀ ਹੈ। ਵਟਸਐਪ ਦੀ ਨਵੀਂ ਨਾਈਟ ਮੋਡ ਸੁਵਿਧਾ ਇਕ ਬਹੁਤ ਬਿਹਤਰੀਨ ਫੀਚਰ ਕਿਹਾ ਜਾ ਸਕਦਾ ਹੈ। ਫਿਲਹਾਲ ਅਜੇ ਇਹ ਫੀਚਰ ਸਿਰਫ ਆਈ.ਓ.ਐੱਸ. ਯੂਜ਼ਰਜ਼ ਲਈ ਹੀ ਉਪਲੱਬਧ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਫੀਚਰ ਨੂੰ ਐਂਡਰਾਇਡ ਯੂਜ਼ਰਜ਼ ਲਈ ਵੀ ਪੇਸ਼ ਕੀਤਾ ਜਾ ਸਕਦਾ ਹੈ।
ਇਹ ਸੁਵਿਧਾ ਇਕ ਮਾਮੂਲੀ ਅਪਡੇਟ ਦੇ ਰੂਪ 'ਚ ਦੇਖੀ ਜਾ ਸਕਦੀ ਹੈ ਪਰ ਇਹ ਉਨ੍ਹਾਂ ਹਾਲਾਤਾਂ 'ਚ ਮਦਦ ਕਰੇਗੀ ਜਿਥੇ ਫਲੈਸ਼ ਦੀ ਵਰਤੋਂ ਕਰਨਾ ਸੰਭਵ ਨਹੀਂ ਹੈ। ਇਹ ਸੈਲਫੀ ਕੈਮਰੇ 'ਤੇ ਵੀ ਕੰਮ ਕਰਦਾ ਹੈ ਜੋ ਆਪਣੇ ਫਰੰਟ ਕੈਮਰਿਆਂ 'ਤੇ ਫਲੈਸ਼ ਦੀ ਮਕੀ ਵਾਲੇ ਯੂਜ਼ਰਜ਼ ਲਈ ਫਾਇਦੇਮੰਦ ਹੋਵੇਗਾ। ਤਸਵੀਰਾਂ ਲਈ ਵਟਸਐਪ ਦੁਆਰਾ ਫਿਲਟਰ ਪੇਸ਼ ਕੀਤੇ ਜਾਣ ਤੋਂ ਬਾਅਦ ਇਹ ਨਵੀਂ ਸੁਵਿਧਾ ਪੇਸ਼ ਕੀਤੀ ਗਈ ਹੈ।
ਵਟਸਐਪ 'ਤੇ ਫੋਟੋ ਕੈਪਚਰ ਕਰਨ ਤੋਂ ਬਾਅਦ ਯੂਜ਼ਰਜ਼ ਨੂੰ ਬੀ ਐਂਡ ਡਬਲਯੂ, ਕੂਲ, ਕ੍ਰੋਮ, ਫਿਲਮ ਅਤੇ ਪਾਪ ਵਰਗੇ ਪੰਜ ਮੂਲ ਫਿਲਟਰ ਮਿਲਦੇ ਹਨ। ਦੱਸ ਦਈਏ ਕਿ ਇੰਸਟਾਗ੍ਰਾਮ 'ਤੇ ਪਹਿਲਾਂ ਤੋਂ ਹੀ ਨਾਈਟ ਮੋਡ ਹੈ ਅਤੇ ਹਾਲਹੀ 'ਚ ਇਸ ਐਪ 'ਚ ਫੇਸ ਫਿਲਟਰਸ ਨੂੰ ਪੇਸ਼ ਕੀਤਾ ਹੈ। ਇਹ ਹੈਰਾਨੀਜਨਕ ਨਹੀਂ ਹੋਵੇਗਾ ਕਿ ਵਟਸਐਪ ਆਪਣੇ ਕੈਮਰਾ ਐਪ 'ਤੇ ਫੇਸ ਫਿਲਟਰ ਦੇ ਨਾਲ ਆ ਜਾਵੇ।
ਇੰਨਫਿਨਿਟੀ ਡਿਸਪਲੇ ਨਾਲ ਲੈਸ ਹੋ ਸਕਦਾ ਹੈ ਸੈਮਸੰਗ ਦਾ ਇਹ ਸਮਾਰਟਫੋਨ
NEXT STORY