ਜਲੰਧਰ- ਸਾਲ 2014 'ਚ ਫੇਸਬੁੱਕ ਨੇ ਵਟਸਐਪ ਨੂੰ ਕਰੀਬ 16 ਬਿਲੀਅਨ ਡਾਲਰ 'ਚ ਖਰੀਦਿਆ ਸੀ। ਹੁਣ ਵਟਸਐਪ ਦੇ ਕੋਫਾਊਂਡਰ Brian Acton ਨੇ ਕਿਹਾ ਹੈ ਕਿ ਯੂਜ਼ਰਸ ਨੂੰ ਫੇਸਬੁੱਕ ਐਪ ਡਿਲੀਟ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਗੱਲ ਟਵੀਟ ਕਰ ਕੇ ਕਹੀ ਹੈ।
ਐਕਟਨ ਨੇ ਆਪਣੇ ਟਵੀਟ 'ਚ #deletefacebook ਦੇ ਨਾਲ ਲਿਖਿਆ,'It is time. #deletefacebook'। ਦੱਸ ਦੱਈਏ ਕਿ ਬ੍ਰਾਇਨ ਐਕਟਨ ਦੀ ਜਾਇਦਾਦ 6.5 ਬਿਲੀਅਨ ਡਾਲਰ ਹੈ, ਜਦਕਿ ਐਕਟਨ ਦੇ ਇਸ ਟਵੀਟ 'ਤੇ ਵਟਸਐਪ ਜਾਂ ਫੇਸਬੁੱਕ ਵੱਲੋਂ ਹੁਣ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਦੱਸ ਦੱਈਏ ਕਿ ਬ੍ਰਾਇਨ ਐਕਟਨ ਦਾ ਇਹ ਟਵੀਟ ਅਜਿਹੇ ਸਮੇਂ 'ਚ ਆਇਆ ਹੈ, ਹੁਣ ਹਾਲ ਹੀ 'ਚ ਆਈ ਇਕ ਰਿਪੋਰਟ 'ਚ ਪਾਲੀਟਿਕਲ ਡਾਟਾ ਐਨਾਲਿਟਿਕਸ ਫਰਮ ਕੈਂਬ੍ਰਿਜ ਐਨਾਲਿਟਿਕਾ ਵੱਲੋਂ 2016 'ਚ ਅਮਰੀਕੀ ਪ੍ਰੈਜ਼ੀਡੈਂਟ ਇਲੈਕਸ਼ਨ 'ਚ 50 ਮਿਲੀਅਨ ਯੂਜ਼ਰਸ ਦਾ ਡਾਟਾ ਹੈਕ ਕਰ ਕੇ ਉਸ ਦੇ ਗਲਤ ਇਸਤੇਮਾਲ ਦਾ ਖੁਲਾਸਾ ਹੋਇਆ ਹੈ। ਇਸ ਖੁਲਾਸੇ ਤੋਂ ਬਾਅਦ ਫੇਸਬੁੱਕ ਦੇ ਸ਼ੇਅਰ 'ਚ ਵੀ ਗਿਰਾਵਟ ਦੇਖੀ ਗਈ ਹੈ। ਇਕ ਦਿਨ 'ਚ ਫੇਸਬੁੱਕ ਦੇ 6.06 ਬਿਲੀਅਨ ਡਾਲਰ ਸਵਾਹ ਹੋ ਗਏ ਹਨ।
ਭਾਰਤ 'ਚ ਖੂਨਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਟਵਿਟਰ ਨੇ ਸ਼ੁਰੂ ਕੀਤੀ ਨਵੀਂ ਮੁਹਿੰਮ
NEXT STORY