ਜੇਕਰ ਤੁਸੀਂ ਹੋ ਵਟਸਐਪ ਗਰੁੱਪ ਐਡਮਿਨ ਤਾਂ ਹੋ ਜਾਓ ਸਾਵਧਾਨ! ਜਾਣਾ ਪੈ ਸਕਦੈ ਜੇਲ

You Are HereGadgets
Friday, April 21, 2017-2:53 PM
ਜਲੰਧਰ- ਸਮਾਰਟਫੋਨ 'ਚ ਵਟਸਐਪ ਦਾ ਚਲਣ ਕਾਫੀ ਜ਼ਿਆਦਾ ਹੈ। ਅੱਜ ਇਹ ਸੰਦੇਸ਼ ਭੇਜਣ ਅਤੇ ਪਾਉਣ ਦਾ ਇਕ ਬੇਹੱਦ ਆਸਾਨ ਰਸਤਾ ਬਣ ਚੁੱਕਾ ਹੈ। ਇਸ ਲਈ ਲੋਕਾਂ ਨੇ ਵਟਸਐਪ 'ਤੇ ਗਰੁੱਪ ਵੀ ਬਣਾਏ ਹੋਏ ਹਨ। ਜੇਕਰ ਤੁਸੀਂ ਵੀ ਵਟਸਐਪ 'ਤੇ ਗਰੁੱਪ ਐਡਮਿਨ ਹੋ ਤਾਂ ਸਾਵਧਾਨ ਹੋ ਜਾਓ। ਹੁਣ ਤੁਹਾਨੂੰ ਅਲਰਟ ਰਹਿਣ ਦੀ ਲੋੜ ਹੈ ਨਹੀਂ ਤਾਂ ਪਰੇਸ਼ਾਨੀ 'ਚ ਪੈ ਸਕਦੇ ਹੋ। ਦਰਅਸਲ ਪਿਛਲੇ ਕਾਫੀ ਸਮੇਂ ਤੋਂ ਵਟਸਐਪ ਗਰੁੱਪ ਰਾਹੀਂ ਗੁੰਮਰਾਹ ਕਰਨ ਵਾਲੀਆਂ ਖਬਰਾਂ ਅਤੇ ਅਫਵਾਹਾਂ 'ਚ ਵਾਧਾ ਹੋ ਰਿਹਾ ਹੈ। ਇਨ੍ਹਾਂ ਗੁੰਮਰਾਹ ਕਰਨ ਵਾਲੀਆਂ ਖਬਰਾਂ ਅਤੇ ਅਫਵਾਹਾਂ 'ਤੇ ਰੋਕ ਲਗਾਉਣ ਲਈ ਵਾਰਾਣਸੀ ਦੇ ਜ਼ਿਲਾ ਅਧਿਕਾਰੀ ਅਤੇ ਸੀਨੀਅਰ ਪੁਲਸ ਅਧਿਕਾਰੀ ਨੇ ਇਕ ਸਾਂਝਾ ਹੁਕਮ ਜਾਰੀ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਹਿਦਾਇਤ ਦਿੱਤੀ ਹੈ ਕਿ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਕਿਸੇ ਵੀ ਅਫਵਾਹ, ਗਲਤ ਤੱਥਾਂ ਨਾਲ ਭਰੀ ਜਾਂ ਸਮਾਜਕ ਏਕਤਾ ਵਿਰੁੱਧ ਪੋਸਟ ਪਾਏ ਜਾਣ 'ਤੇ ਸੰਬੰਧਿਤ ਵਿਅਕਤੀ ਦੇ ਨਾਲ ਹੀ ਗਰੁੱਪ ਐਡਮਿਨ 'ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਜ਼ਿਲਾ ਅਧਿਕਾਰੀ ਯੋਗੇਸ਼ਵਰ ਰਾਮ ਮਿਸ਼ਰਾ ਅਤੇ ਸੀਨੀਅਰ ਪੁਲਸ ਅਧਿਕਾਰੀ ਨਿਤੀਸ਼ ਤਿਵਾਰੀ ਦੁਆਰਾ ਸਾਂਝੇ ਤੌਰ 'ਤੇ ਜਾਰੀ ਹੁਕਮ 'ਚ ਕਿਹਾ ਗਿਆ ਹੈ ਕਿ ਵਿਅਕਤੀ ਦੀ ਸੁਤੰਤਰਤਾ ਬੇਹੱਦ ਮਹੱਤਵਪੂਰਨ ਹੈ ਅਤੇ ਸੋਸ਼ਲ ਮੀਡੀਆ 'ਤੇ ਸੁੰਤਤਰਤਾ ਦੇ ਨਾਲ ਹੀ ਜ਼ਿੰਮੇਵਾਰੀ ਦੀ ਜ਼ਰੂਰੀ ਹੈ। ਹੁਕਮ 'ਚ ਕਿਹਾ ਗਿਆ ਹੈ ਕਿ ਐਡਮਿਨ ਉਹੀ ਬਣੇ ਜੋ ਉਸ ਗਰੁੱਪ ਦੀ ਪੂਰੀ ਜ਼ਿੰਮੇਵਾਰੀ ਚੁੱਕ ਸਕਦਾ ਹੈ ਅਤੇ ਗਰੁੱਪ ਦੇ ਸਾਰੀ ਮੈਂਬਰਾਂ ਨਾਲ ਜਾਣੂ ਹੋਵੇ। ਕੋਈ ਮੈਂਬਰ ਗਲਤ ਬਿਆਨੀ, ਬਿਨਾਂ ਪੁਸ਼ਟੀ ਦੇ ਖਬਰ ਜੋ ਅਫਵਾਹ ਬਣ ਜਾਏ, ਪੋਸਟ ਕਰਦਾ ਹੈ ਤਾਂ ਐਡਮਿਨ ਖੰਡਨ ਦੇ ਨਾਲ ਅਜਿਹੇ ਮੈਂਬਰ ਨੂੰ ਤੁਰੰਤ ਗਰੁੱਪ 'ਚੋਂ ਹਟਾਏ।
ਅਫਵਾਹ, ਗਲਤ ਤੱਥ ਅਤੇ ਸਮਾਜਕ ਏਕਤਾ ਦੇ ਵਿਰੁੱਧ ਪੋਸਟ ਹੋਣ 'ਤੇ ਤੁਰੰਤ ਸੰਬੰਧਤ ਥਾਣੇ ਨੂੰ ਸੂਚਿਤ ਕਰੋ। ਗਰੁੱਪ ਐਡਮਿਨ ਦੇ ਕਾਰਵਾਈ ਨਾ ਕਰਨ 'ਤੇ ਉਸ ਨੂੰ ਵੀ ਦੋਸ਼ੀ ਮੰਨਿਆ ਜਾਵੇਗਾ ਅਤੇ ਉਸ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਅਜਿਹੇ ਮਾਮਲਿਆਂ 'ਚ ਅਫਵਾਹ ਫੈਲਾਉਣ ਵਾਲੇ ਅਤੇ ਗਰੁੱਪ ਐਡਮਿਨ ਨੂੰ ਜੇਲ ਵੀ ਜਾਣਾ ਪੈ ਸਕਦਾ ਹੈ।

Popular News

!-- -->