ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਆਪਣੇ ਯੂਜ਼ਰਸ ਦੇ ਅਕਾਊਂਟ ਦੀ ਸੁਰੱਖਿਆ ਨੂੰ ਵਧਾਉਣ ਲਈ ਐਪ 'ਚ ਨਵਾਂ ਟੂ-ਸਟੈੱਪ ਵੈਰੀਫਿਕੇਸ਼ਨ ਫੀਚਰ ਸ਼ਾਮਲ ਕੀਤਾ ਹੈ। ਇਸ ਨਵੇਂ ਫੀਚਰ ਨਾਲ ਵਟਸਐਪ ਦੇ ਗਲਤ ਇਸਤੇਮਾਲ ਨੂੰ ਰੋਕਿਆ ਜਾਵੇਗਾ ਅਤੇ ਤੁਹਾਡਾ ਅਕਾਊਂਟ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗਾ। ਵਟਸਐਪ ਦੁਆਰਾ ਜਾਰੀ ਕੀਤੇ ਗਏ ਇਸ ਫੀਚਰ ਨੂੰ ਪਿਛਲੇ ਸਾਲ ਨਵੰਬਰ ਮਹੀਨੇ 'ਚ ਬੀਟਾ ਵਰਜਨ ਲਈ ਪੇਸ਼ ਕੀਤਾ ਗਿਆ ਸੀ ਪਰ ਹੁਣ ਇਸ ਟੂ-ਸਟੈੱਪ ਵੈਰੀਫਿਕੇਸਨ ਫੀਚਰ ਨੂੰ ਆਈ.ਓ.ਐੱਸ., ਐਂਡਰਾਇਡ ਅਤੇ ਵਿੰਡੋਜ਼ ਫੋਨ ਪਲੇਟਫਾਰਮ ਲਈ ਜਾਰੀ ਕਰ ਦਿੱਤਾ ਗਿਆ ਹੈ।
ਟੂ-ਸਟੈੱਪ ਵੈਰੀਫਿਕੇਸ਼ਨ ਨੂੰ ਆਨ ਕਰਨ ਦੇ ਸਟੈੱਪਸ-
ਇਸ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਵਟਸਐਪ ਨੂੰ ਅਪਡੇਟ ਕਰਨਾ ਹੋਵੇਗਾ। ਅਪਡੇਟ ਕਰਨ ਤੋਂ ਬਾਅਦ ਯੂਜ਼ਰਸ ਨੂੰ ਆਪਣੇ ਅਕਾਊਂਟ ਸੈਟਿੰਗ 'ਚ ਜਾ ਕੇ ਟੂ-ਸਟੈੱਪ ਵੈਰੀਫਿਕੇਸ਼ਨ ਆਪਸ਼ਨ ਦਿਖਾਈ ਦੇਵੇਗੀ ਜਿਸ 'ਤੇ ਕਲਿਕ ਕਰਨ ਨਾਲ ਇਥੇ ਤੁਹਾਡੇ ਕੋਲੋ 6 ਅੰਕਾਂ ਵਾਲਾ ਪਾਸਕੋਡ ਮੰਗਿਆ ਜਾਵੇਗਾ। ਇਸ ਵਿਚ ਤੁਸੀਂ ਆਪਣੀ ਮਰਜ਼ੀ ਮੁਤਾਬਕ ਨੰਬਰ ਪਾ ਸਕਦੇ ਹੋ, ਇਸ ਤੋਂ ਬਾਅਦ ਇਕ ਵਾਰ ਫਿਰ ਇਸੇ ਨੰਬਰ ਨੂੰ ਕਨਫਰਮ ਕਰਨਾ ਹੋਵੈਗਾ। ਅਗਲੇ ਸਟੈੱਪ 'ਚ ਤੁਹਾਡੀ ਮੇਲ ਆਈ.ਡੀ. ਮੰਗੀ ਜਾਵੇਗੀ। ਇਸ ਤੋਂ ਬਾਅਦ ਜੇਕਰ ਤੁਸੀਂ ਪਾਸਕੋਡ ਦਾ ਬੈਕਅਪ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਥੇ ਆਪਣੀ ਈ-ਮੇਲ ਆਈ.ਡੀ. ਪਾਉਣੀ ਹੋਵੇਗੀ। ਅਜਿਹੇ 'ਚ ਜੇਕਰ ਤੁਸੀਂ ਆਪਣਾ ਪਾਸਕੋਡ ਭੁੱਲ ਜਾਂਦੇ ਹੋ ਤਾਂ ਇਹ ਤੁਹਾਡੇ ਈ-ਮੇਲ ਦੁਆਰਾ ਮਿਲ ਜਾਵੇਗਾ। ਇਸ ਤੋਂ ਬਾਅਦ ਨੈਕਸਟ ਬਟਨ 'ਤੇ ਕਲਿਕ ਕਰਦੇ ਹੀ ਤੁਹਾਡੇ ਵਟਸਐਪ 'ਚ ਟੂ-ਸਟੈੱਪ ਵੈਰੀਫਿਕੇਸ਼ਨ ਇਨੇਬਲ ਹੋ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਵਟਸਐਪ ਚਲਾਉਣ ਲਈ ਪਾਸਕੋਡ ਦੀ ਲੋੜ ਨਹੀਂ ਪਵੇਗੀ ਜਿਸ ਨਾਲ ਵਟਸਐਪ ਦੀ ਗਲਤ ਵਰਤੋਂ ਨੂੰ ਰੋਕਿਆ ਜਾਵੇਗਾ ਅਤੇ ਤੁਹਾਡਾ ਵਟਸਐਪ ਅਕਾਊਂਟ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਫੀਚਰ ਦੀ ਵਰਤੋਂ ਕਈ ਹੋਰ ਕੰਪਨੀਆਂ ਜਿਵੇਂ ਐਪਲ, ਗੂਗਲ, ਸਨੈਪਚੈਟ, ਸਲੈਕ, ਟਵਿਟਰ, ਯਾਹੂ ਅਤੇ ਉਬਰ ਆਦਿ ਪਹਿਲਾਂ ਤੋਂ ਹੀ ਕਰ ਰਹੀਆਂ ਹਨ। ਪਰ ਇਸ ਸਕਿਓਰਿਟੀ ਫੀਚਰ ਦੇ ਵਟਸਐਪ 'ਚ ਆਉਣ ਨਾਲ ਕੋਈ ਵੀ ਤੁਹਾਡੇ ਨੰਬਰ ਤੋਂ ਦੂਜਾ ਵਟਸਐਪ ਅਕਾਊਂਟ ਨਹੀਂ ਬਣਾ ਸਕੇਗਾ ਅਤੇ ਨਾ ਹੀ ਤੁਹਾਡੇ ਮੈਸੇਜ ਦੇਖ ਸਕੇਗਾ, ਜਿਸ ਨਾਲ ਤੁਹਾਡੇ ਪਰਸਨਲ ਡਾਟਾ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕੇਗਾ।
6GB ਰੈਮ ਵਾਲਾ ਸੈਮਸੰਗ Galaxy C9 Pro ਪ੍ਰੋ ਭਾਰਤ 'ਚ ਪ੍ਰੀ-ਆਰਡਰ ਲਈ ਉਪਲੱਬਧ
NEXT STORY