ਜਲੰਧਰ: ਦੁਨੀਆ ਦੀ ਦਿੱਗਜ ਇੰਸਟੈਂਟ ਮੈਸੇਜਿੰਗ ਐਪ ਵਾਟਸਐਪ ਲਗਾਤਾਰ ਆਪਣੇ ਯੂਜ਼ਰਸ ਲਈ ਨਵੇਂ ਫੀਚਰ ਲੈ ਕੇ ਆਉਂਦੀ ਰਹਿੰਦੀ ਹੈ। ਹੁਣ ਵਾਟਸਐਪ ਨੇ ਆਪਣੇ ਐਂਡਰਾਇਡ, iOS ਅਤੇ ਵਿੰਡੋਜ਼ ਯੂਜ਼ਰਸ ਦੇ ਅਕਾਊਂਟ ਦੀ ਸੁਰੱਖਿਆ ਨੂੰ ਵਧਾਉਣ ਲਈ ਆਪਣੀ ਐਪ 'ਚ ਨਵਾਂ 'ਟੂ ਸਟੈਪ ਵੇਰੀਫਿਕੇਸ਼ਨ' ਫੀਚਰ ਸ਼ਾਮਿਲ ਕੀਤਾ ਹੈ ਜੋ ਤੁਹਾਡੇ ਅਕਾਊਂਟ ਨੂੰ ਬਿਹਤਰ ਸਕਿਓਰਿਟੀ ਸਹੂਲਤ ਪ੍ਰਦਾਨ ਕਰੇਗਾ। ਇਸ ਫੀਚਰ ਦਾ ਯੂਜ਼ ਕਰਨ ਲਈ ਤੁਹਾਨੂੰ ਆਪਣੇ ਵਾਟਸਐਪ ਨੂੰ ਅਪਡੇਟ ਕਰਨਾ ਹੋਵੇਗਾ। ਇਹ ਫੀਚਰ ਤੁਹਾਡੇ ਅਕਾਊਂਟ ਨੂੰ 6-ਡਿਜੀਟ ਪਾਸਕੋਡ ਨਾਲ ਆਥੇਂਟਿਕੇਸ਼ਨ ਦਾ ਆਫਰ ਦਿੰਦਾ ਹੈ। ਪਰ ਵਾਟਸਐਪ ਦੇ ਇਸ ਇਸ ਸਕਿਊਰਿਟੀ ਸੈਟਿੰਗਸ 'ਚ ਕੁੱਝ ਕਮੀਆਂ ਵੀ ਪਾਈ ਗਈ ਹੈ -
ਵਾਟਸਐਪ ਦੇ ਟੂ-ਸਟੈਪ ਵੇਰੀਫਿਕੇਸ਼ਨ 'ਚ ਹੈ ਇਹ ਕਮਿਆਂ :-
ਤੁਹਾਨੂੰ ਦੱਸ ਦਈਏ ਕਿ ਟੂ-ਸਟੈਪ ਵੇਰੀਫਿਕੇਸ਼ਨ ਲਈ ਤੁਹਾਨੂੰ ਆਪਣੇ ਵਾਟਸਐਪ ਅਕਾਊਂਟ 'ਚ ਈ-ਮੇਲ ਐਡਰੇਸ ਦੇਣਾ ਪੈਂਦਾ ਹੈ, ਜੇਕਰ ਤੁਸੀਂ ਪਾਸਕੋਡ ਭੁੱਲ ਜਾਓ। ਜੇਕਰ ਤੁਸੀਂ ਪਾਸਵਰਡ ਭੁੱਲ ਗਏ ਅਤੇ ਈ-ਮੇਲ ਬੈਕ-ਅਪ ਸਪੈਸਿਫਾਈ ਨਹੀਂ ਕੀਤਾ, ਤਾਂ 7 ਦਿਨ ਤੱਕ ਤੁਸੀਂ ਵਾਟਸਐਪ ਦਾ ਇਸਤੇਮਾਲ ਨਹੀਂ ਕਰ ਪਾਣਗੇ।
ਵਾਟਸਐਪ ਦੇ ਟੂ- ਸਟੈਪ ਵੇਰੀਫਿਕੇਸ਼ਨ ਫੀਚਰ 'ਚ ਤੁਹਾਡੀ ਚੈਟ ਡਿਲੀਟ ਹੋਣ ਦਾ ਖ਼ਤਰਾ ਵੱਧ ਗਿਆ ਹੈ। ਜੇਕਰ ਤੁਸੀਂ ਆਪਣਾ ਨੰਬਰ ਬਿਨਾਂ ਪਾਸਕੋਡ ਦੇ 30 ਦਿਨ ਬਾਅਦ ਰੀਵੈਰੀਫਾਈ ਕਰਦੇ ਹੋ, ਤਾਂ ਤੁਹਾਡਾ ਅਕਾਊਂਟ ਹਮੇਸ਼ਾ ਲਈ ਡਿਲੀਟ ਹੋ ਜਾਵੇਗਾ। ਜੇਕਰ ਤੁਸੀਂ ਨੇਮੀ ਇੰਟਰਨੈੱਟ ਦਾ ਇਸਤੇਮਾਲ ਕਰਦੇ ਹੋ ਤਾਂ ਵਾਰ-ਵਾਰ ਆਉਣ ਵਾਲੇ ਪਾਪ-ਅਪਸ ਤੋਂ ਖਾਸ ਤੌਰ 'ਤੇ ਵਾਕਫ ਹੋਵੋਗੇ। ਅਤੇ ਟੂ-ਸਟੈਪ ਵੇਰੀਫਿਕੇਸ਼ਨ ਫੀਚਰ ਇਸਤੇਮਾਲ ਕਰਦੇ ਹੋਏ ਤੁਸੀਂ ਵਾਟਸਐਪ 'ਤੇ ਇਸ ਪਾਪ-ਅਪਸ ਦਾ ਸ਼ਿਕਾਰ ਹੁੰਦੇ ਰਹੋਗੇ।
ਟੂ ਸਟੈਪ ਵੇਰੀਫਿਕੇਸ਼ਨ ਨੂੰ ਵੇਰੀਫਾਈ ਈ-ਮੇਲ ਦੀ ਲੋੜ ਹੁੰਦੀ ਹੈ। ਇਹ ਲੋੜ ਤੁਹਾਨੂੰ ਪਾਸਕੋਡ ਭੁੱਲ ਜਾਣ 'ਤੇ ਵਟਸਐਪ ਅਕਾਊਂਟ ਡਿਸੇਬਲ ਕਰਦੇ ਹੋਏ ਵੀ ਹੋਵੇਗੀ। ਹਾਲਾਂਕਿ, ਵਾਟਸਐਪ ਦਾ ਦਾਅਵਾ ਹੈ ਕਿ ਉਹ ਈ-ਮੇਲ ਨੂੰ ਐਕਿਊਰੇਸੀ ਪਰਖਣ ਲਈ ਨਹੀਂ ਕਰੇਗਾ, ਫਿਰ ਵੀ ਸੰਭਾਵਨਾ ਹੈ ਕਿ ਤੁਹਾਨੂੰ ਪ੍ਰਮੋਸ਼ਨਲ ਮੇਸੈਜ਼ ਆਦਿ ਨਾਲ ਜੂਝਨਾ ਪੈ ਸਕਦਾ ਹੈ।
Apple iPhone 7 'ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ
NEXT STORY