ਜਲੰਧਰ- ਲੋਕਪ੍ਰਿਅ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਜ਼ ਲਈ ਨਵੇਂ-ਨਵੇਂ ਫੀਚਰਜ਼ ਪੇਸ਼ ਕਰਦੀ ਰਹਿੰਦੀ ਹੈ। ਹਾਲਹੀ 'ਚ ਜਾਣਕਾਰੀ ਮਿਲੀ ਹੈ ਕਿ ਫੇਸਬੁੱਕ ਦੀ ਮਲਕੀਅਤ ਵਾਲੀ ਐਪ, ਵਟਸਐਪ ਕੁਝ ਨਵੇਂ ਫੀਚਰਜ਼ 'ਤੇ ਕੰਮ ਕਰ ਰਹੀ ਹੈ ਅਤੇ ਉਮੀਦਹੈ ਕਿ ਇਹ ਫੀਚਰਜ਼ ਜਲਦੀ ਹੀ ਯੂਜ਼ਰਜ਼ ਲਈ ਉਪਲੱਬਧ ਕਰਵਾਏ ਜਾ ਸਕਦੇ ਹਨ।
ਦੱਸ ਦਈਏ ਕਿ ਹੁਣ ਤੱਕ ਵਟਸਐਪ ਯੂਜ਼ਰਜ਼ ਨੂੰ ਕੁਝ ਫਾਇਲਾਂ ਹੀ ਸ਼ੇਅਰ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ, ਜਿਵੇਂ ਕਿ ਵਰਡ ਡਾਕਿਊਮੈਂਟ, PDFs, ਸਪ੍ਰੈਡਸ਼ੀਟਸ ਅਤੇ ਸਲਾਈਡਸ ਹੀ ਸ਼ੇਅਰ ਕੀਤੇ ਜਾ ਸਕਦੇ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਵਟਸਐਪ ਨੇ ਹੁਣ ਤੱਕ ਇਸ ਸੀਮਾ ਨੂੰ ਕਿਉਂ ਤੈਅ ਕਰਕੇ ਰੱਖਿਆ ਸੀ ਪਰ ਚੰਗੀ ਖਬਰ ਇਹ ਹੈ ਕਿ ਇਹ ਲਗਭਗ ਖਤਮ ਹੋ ਗਈ ਹੈ। ਨਵਾਂ ਫੀਚਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਫਾਇਲ ਨੂੰ ਸ਼ੇਅਰ ਕਰਨ ਦੀ ਮਨਜ਼ੂਰੀ ਦੇਵੇਗਾ। ਫਿਲਹਾਲ ਈਹ ਚੁਣੇ ਹੋਏ ਯੂਜ਼ਰਜ਼ ਸਬਸੈੱਟ ਦੇ ਨਾਲ ਟੈਸਟ ਕੀਤਾ ਜਾ ਰਿਹਾ ਹੈ। ਉਥੇ ਹੀ ਇਸ ਫੀਚਰ ਨੂੰ ਹੌਲੀ-ਹੌਲੀ ਰੋਲਆਊਟ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਤੁਸੀਂ ਆਈ.ਓ.ਐੱਸ. 'ਤੇ ਜ਼ਿਆਦਾ ਤੋਂ ਜ਼ਿਆਦਾ 128 ਐੱਮ.ਬੀ., ਐਂਡਰਾਇਡ 'ਤੇ 100 ਐੱਮ.ਬੀ. ਅਤੇ ਵਟਸਐਪ ਵੈੱਬ 'ਤੇ 64 ਐੱਮ.ਬੀ. ਤੱਕ ਦੀ ਹੀ ਫਾਇਲ ਸ਼ੇਅਰ ਕਰ ਸਕੋਗੇ।
ਉਥੇ ਹੀ ਵਟਸਐਪ ਨੇ ਆਈ.ਕਲਾਊਡ ਬੈਕਅਪ ਫੀਚਰ ਦੀ ਸੁਰੱਖਿਆ ਵਧਾ ਦਿੱਤੀ ਹੈ। ਉਥੇ ਹੀ ਬੈਕਅਪ 'ਚ ਖਾਮੀਆਂ ਹੋਣ ਕਾਰਨ ਐਂਡ-ਟੂ-ਐਂਟ ਐਨਕ੍ਰਿਪਟਿਡ ਮੈਸੇਜ ਨੂੰ ਆਸਾਨੀ ਨਾਲ ਪੜਿਆ ਜਾ ਸਕਦਾ ਸੀ। ਇਹ ਐਪਲ (ਜੋ ਕਿ ਆਈ.ਕਲਾਊਡ ਲਈ ਐਨਕ੍ਰਿਪਸ਼ਨ ਹੈ) ਦੇ ਰਾਹੀਂ ਜਾ ਕੇ ਸੰਭਵ ਹੋ ਸਕਦਾ ਸੀ ਜਾਂ ਫਿਰ ਹੈਕਰ ਤੁਹਾਡੇ ਆਈ.ਕਲਾਊਡ 'ਚ ਕੁਝ ਹੋਰ ਤਰੀਕਿਆਂ ਨਾਲ ਜਾਣਕਾਰੀ ਪ੍ਰਾਪਤ ਕਰਨ 'ਚ ਸਫਲ ਹੋਇਆ। ਪਿਛਲੇ ਸਾਲ ਦੀ ਸ਼ੁਰੂਆਤ 'ਚ ਵਟਸਐਪ ਨੇ ਆਪਣੇ ਆਈ.ਕਲਾਊਡ ਬੈਕਅਪ ਲਈ ਐਨਕ੍ਰਿਪਸ਼ਨ ਨੂੰ ਐਡ ਕੀਤਾ ਸੀ। ਹਾਲਾਂਕਿ ਇਹ ਇਸ ਬਾਰੇ ਹਾਰਪ ਨਹੀਂ ਸੀ ਅਤੇ ਇਸ ਬਾਰੇ ਜਾਣਕਾਰੀ ਪਿਛਲੇ ਹਫਤੇ ਆਈ ਸੀ। ਉਥੇ ਹੀ, ਇਸ ਫੀਚਰ ਦੀ ਜਾਣਕਾਰੀ ਉਦੋਂ ਸਾਹਮਣੇ ਆਈ ਹੈ ਜਦੋਂ ਕੰਪਨੀ ਨੇ ਦਾਅਵਾ ਕੀਤਾ ਕਿ ਇਹ ਸੁਰੱਖਿਆ ਕੋਸ਼ਿਸ਼ਾਂ ਨੂੰ ਪਾਰ ਕਰਨ 'ਚ ਸਮਰਥ ਸੀ।
ਪ੍ਰੀ-ਆਡਰ ਬੁਕਿੰਗ ਲਈ ਉਪਲੱਬਧ ਹੋਣਗੇ ਸ਼ਿਓਮੀ ਦੇ ਇਹ ਸਮਾਰਟਫੋਨਜ਼
NEXT STORY