ਜੂਸ ਤੇ ਕੌਫੀ ਡਿੱਗਣ ਨਾਲ ਵੀ ਨਹੀਂ ਹੋਵੇਗੀ ਖਰਾਬ
ਜਲੰਧਰ : ਕੱਪੜਿਆਂ ਨੂੰ ਹੋਰ ਬਿਹਤਰ ਬਣਾਉਣ ਲਈ ਨੈਨੋ ਟੈਕਨਾਲੋਜੀ ਨਾਲ ਅਜਿਹੀ ਸ਼ਰਟ ਤਿਆਰ ਕੀਤੀ ਗਈ ਹੈ ਜਿਸ 'ਤੇ ਕਦੇ ਰਿੰਕਲ ਨਹੀਂ ਪਏਗਾ ਤੇ ਜੂਸ ਜਾਂ ਕੌਫੀ ਡਿੱਗਣ ਨਾਲ ਵੀ ਇਹ ਸ਼ਰਟ ਖਰਾਬ ਨਹੀਂ ਹੋਵੇਗੀ। ਇਸ Lotushirt ਨੂੰ ਹਾਂਗਕਾਂਗ ਦੀ ਵੇਅਰਏਬਲ ਨਿਰਮਾਤਾ ਕੰਪਨੀ Micro Novelty ਵਲੋਂ ਤਿਆਰ ਕੀਤਾ ਗਿਆ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਨੂੰ ਕੁਦਰਤ ਦੇ ਨਿਯਮ 'ਤੇ ਧਿਆਨ ਦਿੰਦੇ ਹੋਏ ਬਣਾਇਆ ਗਿਆ ਹੈ। ਅਸੀਂ ਕਮਲ ਦੇ ਫੁੱਲ ਦੇ ਪੱਤਿਆਂ 'ਤੇ ਡੂੰਘੀ ਰਿਸਰਚ ਕੀਤੀ ਜਿਸ 'ਚ ਸਾਨੂੰ ਪਤਾ ਲੱਗਾ ਹੈ ਕਿ ਇਸ 'ਤੇ ਪਾਣੀ ਨਹੀਂ ਟਿਕਦਾ ਹੈ ਤੇ ਇਸ ਦੇ ਹਿੱਲਣ 'ਤੇ ਧੂੜ ਵੀ ਝੜ ਜਾਂਦੀ ਹੈ। ਇਨ੍ਹਾਂ ਤੱਥਾਂ 'ਤੇ ਧਿਆਨ ਦਿੰਦੇ ਹੋਏ ਅਸੀਂ Lotushirt ਨੂੰ ਹਾਈਟੈੱਕ ਮਟੀਰੀਅਲ ਨਾਲ ਤਿਆਰ ਕੀਤਾ ਹੈ। ਇਸ ਨੂੰ ਖਾਸ ਤੌਰ 'ਤੇ ਬਿਜ਼ਨੈੱਸ ਮੀਟਿੰਗਸ ਤੇ ਟ੍ਰੈਵਲ ਕਰਨ ਵਾਲੇ ਲੋਕਾਂ ਲਈ ਬਣਾਇਆ ਗਿਆ ਹੈ।
ਪੇਂਟ ਦੇ ਡਿੱਗਣ ਨਾਲ ਵੀ ਖਰਾਬ ਨਹੀਂ ਹੋਵੇਗਾ ਕੱਪੜਾ
ਇਸ ਨੂੰ ਇਕ ਸਾਲ ਦੀ ਰਿਸਰਚ ਤੇ ਡਿਵੈੱਲਪਮੈਂਟ ਦੇ ਬਾਅਦ ਖਾਸ ਤੌਰ 'ਤੇ ਤਿਆਰ ਕੀਤੇ ਗਏ ਕੱਪੜੇ ਨੂੰ ਮੈਮੋਰੀ ਫਾਈਬਰ ਤਕਨੀਕ ਨਾਲ ਬਣਾਇਆ ਗਿਆ ਹੈ। ਜੂਸ ਜਾਂ ਕੌਫੀ ਡਿੱਗਣ ਨਾਲ ਇਹ ਕੱਪੜਾ ਇਸ ਨੂੰ ਹੇਠਾਂ ਵੱਲ ਖਿਸਕਾ ਦੇਵੇਗਾ ਜਿਸ ਨਾਲ ਸ਼ਰਟ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਇਸ 'ਤੇ ਪੇਂਟ ਵੀ ਸੁੱਟਿਆ ਜਾਵੇ ਉਦੋਂ ਵੀ ਸ਼ਰਟ ਦਾ ਕੱਪੜਾ ਖਰਾਬ ਹੋਣ ਤੋਂ ਬਚ ਜਾਵੇਗਾ।
ਸ਼ਰਟ 'ਚ ਆਸਾਨੀ ਨਾਲ ਆਰ-ਪਾਰ ਹੋਵੇਗੀ ਹਵਾ
ਇਸ ਸ਼ਰਟ 'ਚ 1 ਮਿਲੀਅਨ ਮਾਈਕ੍ਰੋ ਹੋਲਸ ਬਣਾਏ ਗਏ ਹਨ ਜੋ ਹਵਾ ਨੂੰ ਸ਼ਰਟ ਦੇ ਅੰਦਰ ਆਸਾਨੀ ਨਾਲ ਪਹੁੰਚਾਉਣ 'ਚ ਮਦਦ ਕਰਦੇ ਹਨ। ਉਥੇ ਇਸ ਦੀ ਅੰਡਰ ਆਰਮਸ 'ਚ ਫਲਾਇੰਗ ਫਿਸ਼ ਬ੍ਰੀਥੇਬਲ ਫੈਬਰਿਕ ਨੂੰ ਲਾਇਆ ਗਿਆ ਹੈ ਜੋ ਜ਼ਿਆਦਾ ਗਰਮੀ ਹੋਣ 'ਤੇ ਵੀ ਅੰਡਰ ਆਰਮਸ 'ਚ ਪਸੀਨਾ ਨਹੀਂ ਆਉਣ ਦੇਵੇਗਾ।
ਫਲੈਕਸੀਬਲ ਹੈ ਇਹ ਸ਼ਰਟ
ਕੰਪਨੀ ਨੇ Lotushirt ਦੇ ਸਟ੍ਰੱਕਚਰ ਨੂੰ ਕਾਫੀ ਫਲੈਕਸੀਬਲ ਅਤੇ ਸਟ੍ਰਾਂਗ ਬਣਾਇਆ ਹੈ। ਇਸ ਦਾ ਕੱਪੜਾ ਆਸਾਨੀ ਨਾਲ ਬੈਂਡ ਹੋ ਜਾਂਦਾ ਹੈ ਤੇ ਤੁਹਾਡੀ ਬਾਡੀ ਨੂੰ ਸਟ੍ਰੈੱਚ ਕਰਨ 'ਤੇ ਆਸਾਨੀ ਨਾਲ ਮੂਵ ਹੁੰਦਾ ਹੈ, ਜਿਸ ਨਾਲ ਤੁਸੀਂ ਇਸ ਨੂੰ ਪਹਿਨ ਕੇ ਕਾਫੀ ਬਿਹਤਰ ਮਹਿਸੂਸ ਕਰੋਗੇ।
ਟਾਟਾ ਡੋਕੋਮੋ ਨੇ ਪ੍ਰੀਪੇਡ ਯੂਜ਼ਰਸ ਲਈ ਪੇਸ਼ ਕੀਤਾ ਇਹ ਧਮਾਕੇਦਾਰ ਆਫਰ
NEXT STORY