Subscribe Now!

Xiaomi Redmi 5A ਲਾਂਚ, 8 ਦਿਨਾਂ ਦੀ ਬੈਟਰੀ ਲਾਈਫ ਦਾ ਦਾਅਵਾ

You Are HereMobile-Tablets
Monday, October 16, 2017-7:01 PM

ਜਲੰਧਰ- ਸ਼ਿਓਮੀ ਨੇ ਰੈੱਡਮੀ ਸੀਰੀਜ਼ ਦਾ ਆਪਣਾ ਨਵਾਂ ਕਿਫਾਇਤੀ ਸਮਾਰਟਫੋਨ ਰੈੱਡਮੀ 5ਏ ਲਾਂਚ ਕਰ ਦਿੱਤਾ ਹੈ। ਸ਼ਿਓਮੀ ਰੈੱਡਮੀ 4ਏ ਦੀ ਤਰ੍ਹਾਂ ਹੀ ਕੰਪਨੀ ਦਾ ਦਾਅਵਾ ਹੈ ਕਿ ਸ਼ਿਓਮੀ ਰੈੱਡਮੀ 5ਏ 'ਚ ਇਕ ਮੈਟਲ ਵਰਗਾ ਮੈਟ ਟੈਕਸਚਰ ਹੈ ਜਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਮੈਟਲ ਤੋਂ ਹਲਕਾ ਹੈ। ਕੰਪਨੀ ਦੇ ਨਵੇਂ ਰੈੱਡਮੀ 5ਏ ਦੇ ਡਿਜ਼ਾਇਨ 'ਚ ਥੋੜ੍ਹੇ ਬਦਲਾਅ ਕੀਤੇ ਗਏ ਹਨ ਅਤੇ ਇਸ ਦੇ ਘੁਮਾਓਦਾਰ ਕਿਨਾਰੇ ਇਸ ਦੀ ਗ੍ਰਿੱਪ ਨੂੰ ਸੁਵਿਧਾਜਨਕ ਬਣਾਉਂਦੇ ਹਨ। ਪਿਛਲੇ ਰੈੱਡਮੀ ਸਮਾਰਟਫੋਨ ਦੀ ਤਰ੍ਹਾਂ ਹੀ ਰੈੱਡਮੀ 5ਏ 'ਚ ਸ਼ਾਨਦਾਰ ਬੈਟਰੀ ਲਾਈਫ ਮਿਲਣ ਦਾ ਦਾਅਵਾ ਹੈ। ਕੰਪਨੀ ਦਾ ਕਹਿਣਾ ਹੈ ਕਿ ਰੈੱਡਮੀ 5ਏ ਦੀ ਬੈਟਰੀ 8 ਦਿਨਾਂ ਤੱਕ ਚੱਲੇਗੀ। ਫੋਨ ਮੀ.ਯੂ.ਆਈ. 9 'ਤੇ ਚੱਲਦਾ ਹੈ। ਰੈੱਡਮੀ 4 ਦੀ ਤਰ੍ਹਾਂ ਐਂਟਰੀ ਲੈਵਲ ਰੈੱਡਮੀ 5ਏ 'ਚ ਫਿੰਗਰਪ੍ਰਿੰਟ ਸੈਂਸਰ ਨਹੀਂ ਹੈ। 

ਸ਼ਿਓਮੀ ਰੈੱਡਮੀ 5ਏ ਦੀ ਕੀਮਤ
ਰੈੱਡਮੀ 5ਏ ਦੀ ਕੀਮਤ ਚੀਨ 'ਚ 599 ਚੀਨੀ ਯੁਆਨ (ਕਰੀਬ 6,000 ਰੁਪਏ) ਰੱਖੀ ਗਈ ਹੈ। ਇਹ ਸਮਾਰਟਫੋਨ ਚੀਨ 'ਚ ਮੀ ਦੇ ਅਧਿਕਾਰਤ ਆਨਲਾਈਨ ਸਟੋਰ, ਜੇ.ਡੀ.ਡਾਟ ਕਾਮ ਅਤੇ ਦੂਜੀਆਂ ਵੈੱਬਸਾਈਟਾਂ 'ਤੇ ਪ੍ਰੀ ਆਰਡਰ ਲਈ ਸੋਮਵਾਰ ਤੋਂ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਪਲੈਟਿਨਮ ਸਿਲਵਰ, ਚੈਰੀ ਪਾਊਡਰ ਅਤੇ ਸ਼ੈਂਪੇਨ ਗੋਲਡ ਕਲਰ ਵੇਰੀਐਂਟ 'ਚ ਮਿਲੇਗਾ। ਯਾਦ ਰਹੇ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਮਾਰਚ 'ਚ ਬਜਟ ਸੈਗਮੈਂਟ 'ਚ ਰੈੱਡਮੀ 4ਏ ਲਾਂਚ ਕੀਤਾ ਸੀ। 

ਫੀਚਰਸ
ਫੋਨ 'ਚ 5-ਇੰਚ ਐੱਚ.ਡੀ. (1280x720 ਪਿਕਸਲ) ਆਈ.ਪੀ.ਐੱਸ. ਹੈ। ਸਕਰੀਨ ਦੀ ਡੈਨਸਿਟੀ 296 ਪੀ.ਪੀ.ਆਈ. ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 425 ਪ੍ਰੋਸੈਸਰ ਦਿੱਤਾ ਗਿਆ ਹੈ ਜੋ 1.4 ਗੀਗਾਹਰਟਜ਼ 'ਤੇ ਚੱਲਦਾ ਹੈ। ਗ੍ਰਾਫਿਗਕਸ ਲਈ ਐਡਰੀਨੋ 308 ਜੀ.ਪੀ.ਯੂ. ਹੈ। ਇਸ ਫੋਨ 'ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਹਾਈਬ੍ਰਿਡ ਡਿਊਲ ਸਿਮ ਸਲਾਟ ਸਪੋਰਟ ਕਰਦਾ ਹੈ। 
ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਹੈ ਜੋ ਅਪਰਚਰ ਐੱਫ/2.2 ਅਤੇ ਫਲੈਸ਼ ਦੇ ਨਾਲ ਆਉਂਦਾ ਹੈ। ਸੈਲਫੀ ਤੇ ਵੀਡੀਓ ਚੈਟ ਲਈ ਰੈੱਡਮੀ 5ਏ 'ਚ ਅਪਰਚਰ ਐੱਫ/2.0 ਦੇ ਨਾਲ 5 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਰਿਅਰ ਕੈਮਰੇ 'ਚ ਪੈਨੋਰਮਾ ਮੋਡ, ਬਰਸਟ ਮੋਡ, ਫੇਸ਼ੀਅਲ ਰਿਕੋਗਨਿਸ਼ਨ ਦੇ ਨਾਲ ਆਉਂਦਾ ਹੈ। 30 ਫਰੇਮ ਪ੍ਰਤੀ ਸੈਕਿੰਡ 'ਤੇ 1080 ਪਿਕਸਲ ਤੱਕ ਵੀਡੀਓ ਰਿਕਾਰਡ ਕਰ ਸਕਦੇ ਹੋ। 
ਰੈੱਡਮੀ 5ਏ ਮੀ.ਯੂ.ਆਈ. 9 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 3000 ਐੱਮ.ਏ.ਐੱਚ. ਦੀ ਬੈਟਰੀ ਹੈ। ਸਮਾਰਟਫੋਨ ਦਾ ਡਾਈਮੈਂਸ਼ਨ 140.4x70.1x8.35 ਮਿਲੀਮੀਟਰ ਅਤੇ ਭਾਰ 137 ਗ੍ਰਾਮ ਹੈ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4ਜੀ ਐੱਲ.ਟੀ.ਈ., 3ਜੀ, 2ਜੀ, ਵਾਈ-ਫਾਈ, ਬਲੂਟੁਥ, 3.5 ਐੱਮ.ਐੱਮ. ਆਡੀਓ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰ ਹਨ। ਅਜੇ ਚੀਨ ਤੋਂ ਬਾਹਰ ਦੂਜੇ ਬਾਜ਼ਾਰਾਂ 'ਚ ਫੋਨ ਨੂੰ ਉਪਲੱਬਧ ਕਰਾਉਣ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।