ਮੋਰਨੀ/ਕਾਲਕਾ— ਈਕੋ ਟੂਰਿਜ਼ਮ ਥਾਪਲੀ ਵਿਚ ਯੋਗ ਗੁਰੂ ਬਾਬਾ ਰਾਮਦੇਵ ਦਾ ਚੇਲਾ ਅਚਾਰੀਆ ਬਾਲਕ੍ਰਿਸ਼ਨ ਜਦੋਂ ਲੋਕਾਂ ਨੂੰ ਮੋਰਨੀ ਇਲਾਕੇ ਵਿਚ ਬਣਨ ਵਾਲੇ ਵਿਸ਼ਵ ਪੱਧਰੀ ਹਰਬਲ ਫੋਰੈਸਟ ਨੂੰ ਲੈ ਕੇ ਆਯੋਜਿਤ ਪ੍ਰੋਗਰਾਮ ਵਿਚ ਚਰਚਾ ਕਰ ਰਿਹਾ ਸੀ, ਉਦੋਂ ਹੀ ਅਚਾਨਕ ਮਧੂ ਮੱਖੀਆਂ ਨੇ ਪ੍ਰੋਗਰਾਮ ਵਿਚ ਸ਼ਾਮਲ ਲੋਕਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਪੰਚਕੂਲਾ ਭੇਜ ਦਿੱਤਾ ਗਿਆ। ਜਦੋਂ ਲੋਕ ਮਧੂ ਮੱਖੀਆਂ ਤੋਂ ਬਚਣ ਲਈ ਭੱਜ ਰਹੇ ਸਨ, ਉਦੋਂ ਹੀ ਅਚਾਰੀਆ ਬਾਲਕ੍ਰਿਸ਼ਨ ਆਪਣੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਮਧੂ ਮੱਖੀਆਂ ਤੋਂ ਬਚਣ ਦੇ ਤਰੀਕੇ ਦੱਸ ਰਹੇ ਸਨ।
ਕਲਪਨਾ ਚਾਵਲਾ ਮੈਡੀਕਲ ਕਾਲਜ ਦਾ ਅਗਲੇ ਮਹੀਨੇ ਕੀਤਾ ਜਾਵੇਗਾ ਉਦਘਾਟਨ
NEXT STORY