ਨਵੀਂ ਦਿੱਲੀ— ਫਟਕੜੀ ਸਿਰਫ ਪਾਣੀ ਸਾਫ ਕਰਨ ਦੇ ਕੰਮ ਨਹੀਂ ਆਉਂਦੀ ਸਗੋਂ ਇਹ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਕਰਦੀ ਹੈ। ਐਲੋਪੈਥੀ ਅਤੇ ਆਯੁਰਵੇਦ ਦੋਹਾਂ 'ਚ ਇਲਾਜ ਲਈ ਫਟਕੜੀ ਦੀ ਵਰਤੋਂ ਹੁੰਦੀ ਹੈ। ਡਾਕਟਰਾਂ ਮੁਤਾਬਕ ਹਰ ਘਰ 'ਚ ਫਟਕੜੀ ਹੋਣਾ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਕੁਝ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।ਆਓ ਜਾਣਦੇ ਹਾਂ ਫਟਕੜੀ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
1. ਖਾਂਸੀ
ਚੁਟਕੀ ਇੱਕ ਪਿਸੀ ਹੋਈ ਫਟਕੜੀ 'ਚ ਸ਼ਹਿਦ ਮਿਲਾ ਕੇ ਚੱਟਣ ਨਾਲ ਖਾਂਸੀ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।
2. ਅਸਥਮਾ
ਅੱਗ 'ਚ ਭੁੰਨੀ ਹੋਈ ਫਟਕੜੀ ਨੂੰ ਮਿਸ਼ਰੀ ਨਾਲ ਖਾਣ ਨਾਲ ਅਸਥਮਾ ਰੋਗੀਆਂ ਨੂੰ ਫਾਇਦਾ ਹੁੰਦਾ ਹੈ।
3. ਬੁਖਾਰ
ਬੁਖਾਰ ਹੋ ਜਾਣ 'ਤੇ ਚੁਟਕੀ ਭਰ ਭੁੰਨੀ ਹੋਈ ਫਟਕੜੀ 'ਚ ਦੋ ਚੁਟਕੀ ਖੰਡ ਮਿਲਾ ਕੇ ਲੈਣ ਨਾਲ ਆਰਾਮ ਮਿਲਦਾ ਹੈ।
4. ਯੂਰਿਨ 'ਚ ਜਲਣ
ਫਟਕੜੀ ਦਾ ਥੋੜ੍ਹਾ ਜਿਹਾ ਪਾਊਡਰ ਪਾਣੀ ਨਾਲ ਖਾਣ 'ਤੇ ਯੂਰਿਨ ਦੀ ਜਲਣ ਠੀਕ ਹੁੰਦੀ ਹੈ।
5. ਨੱਕ 'ਚੋਂ ਖੂਨ ਆਉਣਾ
ਗਾਂ ਦੇ ਦੁੱਧ 'ਚ ਫੱਟਕੜੀ ਪਾ ਕੇ ਸੁੰਘਣ ਨਾਲ ਨੱਕ 'ਚੋਂ ਵੱਗਦਾ ਖੂਨ ਬੰਦ ਹੋ ਜਾਂਦਾ ਹੈ।
6. ਸਾਹ ਦੀ ਬਦਬੂ
ਸਾਹ ਦੀ ਬਦਬੂ ਅਤੇ ਦੰਦਾਂ 'ਚ ਦਰਦ ਹੋਣ 'ਤੇ ਫਟਕੜੀ ਦੇ ਪਾਣੀ ਨਾਲ ਗਰਾਰੇ ਕਰਨ 'ਤੇ ਆਰਾਮ ਮਿਲਦਾ ਹੈ।
7. ਦੰਦਾਂ ਦਾ ਦਰਦ
ਦੰਦਾਂ 'ਚ ਕੀੜਾ ਲੱਗ ਜਾਣ ਕਰਕੇ ਦੰਦਾਂ 'ਚ ਬਹੁਤ ਤੇਜ਼ ਦਰਦ ਹੁੰਦਾ ਹੈ। ਅਜਿਹੇ 'ਚ ਫਟਕੜੀ ਦੀ ਵਰਤੋਂ ਬੇਹੱਦ ਫਾਇਦੇਮੰਦ ਹੁੰਦੀ ਹੈ।
3 ਜੀ. ਬੀ. ਰੈਮ ਅਤੇ 625 ਸਨੈਪਡ੍ਰੈਗਨ ਨਾਲ ਸ਼ਿਓਮੀ E6 ਸਮਾਰਟਫੋਨ ਹੋਵੇਗਾ ਪੇਸ਼
NEXT STORY