ਜਲੰਧਰ— ਕਹਿੰਦੇ ਹਨ ਕਿ ਜੇਕਰ ਦਿਨ ਦੀ ਸ਼ੁਰੂਆਤ ਹੀ ਚੰਗੀ ਨਾ ਹੋਵੇ ਤਾਂ ਸਾਰਾ ਦਿਨ ਹੀ ਬੇਕਾਰ ਜਾਂਦਾ ਹੈ। ਦਿਨ ਭਰ ਤਾਜ਼ਾ ਰਹਿਣ ਲਈ ਜ਼ਰੂਰੀ ਹੈ ਜਲਦੀ ਉਠਣਾ ਅਤੇ ਸਿਹਤਮੰਦ ਬ੍ਰੇਕਫਾਸਟ ਖਾਣਾ। ਜੇਕਰ ਸਵੇਰੇ ਖਾਲੀ ਪੇਟ ਕੋਸੇ ਪਾਣੀ 'ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਤਾ ਜਾਵੇ ਤਾਂ ਸਾਰਾ ਦਿਨ ਸਰੀਰ ਅਨਰਜ਼ੀ ਨਾਲ ਭਰਿਆ ਰਹਿੰਦਾ ਹੈ। ਇਸ ਨਾਲ ਭਾਰ ਵੀ ਘੱਟ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੋਸੇ ਪਾਣੀ 'ਚ ਸ਼ਹਿਦ ਅਤੇ ਨਿੰਬੂ ਮਿਲਾ ਕੇ ਪੀਣ ਨਾਲ ਕੀ ਫਾਇਦੇ ਹੁੰਦੇ ਹਨ।
1. ਇਸ ਡ੍ਰਿੰਟ ਨੂੰ ਪੀਣ ਨਾਲ ਹਾਜਮਾ ਠੀਕ ਰਹਿੰਦਾ ਹੈ। ਰੋਜ਼ਾਨਾਂ ਇਸ ਦਾ ਇਸਤੇਮਾਲ ਕਰਨ ਨਾਲ ਪੇਟ ਸੰਬੰਧਿਤ ਸਮੱਸਿਆਵਾ ਤੋਂ ਛੁਟਕਾਰਾ ਮਿਲਦਾ ਹੈ।
2. ਇਹ ਇਕ ਤਰ੍ਹਾਂ ਦੀ ਅਨਰਜ਼ੀ ਡ੍ਰਿੰਕ ਹੈ ਜਿਸ ਨਾਲ ਸਾਰਾ ਦਿਨ ਸਰੀਰ ਤਾਜ਼ਾ ਰਹਿੰਦਾ ਹੈ।
3. ਸਵੇਰੇ ਖਾਲੀ ਪੇਟ ਕੋਸੇ ਪਾਣੀ 'ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਮੂੰਹ 'ਚੋ ਬਦਬੂ ਵੀ ਨਹੀਂ ਆਉਂਦੀ। ਦਰਅਸਲ ਨਿੰਬੂ ਪੀਣ ਨਾਲ ਮੂੰਹ ਦੇ ਸਾਰੇ ਬੈਕਟੀਰੀਆਂ ਮਰ ਜਾਂਦੇ ਹਨ ਅਤੇ ਮੂੰਹ ਸੰਬੰਧਿਤ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
4. ਸ਼ਹਿਦ ਅਤੇ ਨਿੰਬੂ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀਣ ਨਾਲ ਸਿਹਤ ਅਤੇ ਬਿਊਟੀ ਸੰਬੰਧਿਤ ਕਈ ਫਾਇਦੇ ਹੁੰਦੇ ਹਨ। ਇਸ ਨਾਲ ਖੂਨ ਵੀ ਸਾਫ ਹੁੰਦਾ ਹੈ।
5. ਇਸ ਡ੍ਰਿੰਕ ਦਾ ਰੋਜ਼ਾਨਾਂ ਇਸਤੇਮਾਲ ਕਰਨ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ। ਜੇਕਰ ਤੁਸੀਂ ਵੀ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾਂ ਇਸ ਡ੍ਰਿੰਕ ਦਾ ਇਸਤੇਮਾਲ ਕਰੋ।
ਔਰਤਾਂ ਨੂੰ ਹੀ ਨਹੀਂ ਸਗੋਂ ਮਰਦਾਂ ਨੂੰ ਵੀ ਕਰਨਾ ਪੈਂਦਾ ਹੈ ਇਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ
NEXT STORY