ਨਵੀਂ ਦਿੱਲੀ — ਰਾਤ ਦੇ ਸਮੇਂ ਹਲਕਾ ਭੋਜਨ ਹੀ ਖਾਣਾ ਚਾਹੀਦਾ ਹੈ। ਇਸ ਨਾਲ ਪੇਟ ਸਹੀ ਰਹਿੰਦਾ ਹੈ। ਭਾਰਾ ਭੋਜਨ ਖਾਣ ਦੇ ਨਾਲ ਸਰੀਰ ਭਾਰਾ ਤਾਂ ਹੁੰਦਾ ਹੀ ਹੈ ਨਾਲੋਂ-ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਹੋ ਜਾਂਦੀਆਂ ਹਨ।
ਲੱਸੀ — ਦਹੀਂ ਦੀ ਜਗ੍ਹਾ 'ਤੇ ਰਾਤ ਨੂੰ ਲੱਸੀ ਖਾਓ। ਇਸ ਨਾਲ ਪੇਟ 'ਚ ਠੰਡਕ ਰਹੇਗੀ ਅਤੇ ਹਾਜ਼ਮਾ ਵੀ ਸਹੀ ਰਹੇਗਾ।
ਹਰੀ ਪੱਤੇਦਾਰ ਸਬਜ਼ੀ — ਇਨ੍ਹਾਂ ਸਬਜ਼ੀਆਂ 'ਚ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ। ਇਨ੍ਹਾਂ ਨੂੰ ਰਾਤ ਨੂੰ ਖਾਣ ਸਮੇਂ ਸਰੀਰ ਨੂੰ ਬਹੁਤ ਸਾਰਾ ਪੌਸ਼ਣ ਮਿਲਦਾ ਹੈ ਅਤੇ ਭੋਜਨ ਅਸਾਨੀ ਨਾਲ ਹਜ਼ਮ ਹੁੰਦਾ ਹੈ।
ਫੁਲਕਾ(ਰੋਟੀ) — ਰਾਤ ਨੂੰ ਚਾਵਲ ਦੀ ਥਾਂ ਰੋਟੀ ਖਾਓ।
ਅਦਰਕ — ਅਦਰਕ ਹਾਜ਼ਮੇ ਨੂੰ ਸਹੀ ਰੱਖਦਾ ਹੈ। ਰਾਤ ਨੂੰ ਅਦਰਕ ਕੱਸ ਕੇ ਖਾਣ ਨਾਲ ਇਸ ਦਾ ਫਾਇਦਾ ਜ਼ਿਆਦਾ ਹੁੰਦਾ ਹੈ।
ਦਾਲ — ਦਾਲ ਖਾਣ ਨਾਲ ਸਰੀਰ ਨੂੰ ਭਰਪੂਰ ਪ੍ਰੋਟੀਨ ਮਿਲਦਾ ਹੈ। ਜਿਮ ਜਾਣ ਵਾਲਿਆਂ ਨੂੰ ਰਾਤ ਦਾਲ ਜ਼ਰੂਰ ਖਾਣੀ ਚਾਹੀਦੀ ਹੈ।
ਮਾਲਈ ਲੱਥਾ ਦੁੱਧ — ਭੋਜਨ ਕਰਨ ਤੋਂ ਬਾਅਦ ਕੋਸਾ ਦੁੱਧ ਪੀ ਸਕਦੇ ਹੋ। ਇਸ 'ਚ ਪ੍ਰੋਟੀਨ ਦੇ ਨਾਲ 'ਗੁਡ ਫੈਟ' ਵੀ ਹੁੰਦਾ ਹੈ ਅਤੇ ਇਸ ਨਾਲ ਤੁਸੀਂ ਸਵੱਸਥ ਰਹਿ ਸਕਦੇ ਹੋ।
ਸ਼ਹਿਦ — ਖੰਡ ਦੀ ਜਗ੍ਹਾਂ 'ਤੇ ਸ਼ਹਿਦ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨੂੰ ਖਾਣ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ।
ਆਲੂ ਦੇ ਛਿਲਕੇ ਨਾਲ ਕਰੋ ਆਪਣੀਆਂ ਬਹੁਤ ਸਾਰੀ ਬੀਮਾਰੀਆਂ ਦਾ ਇਲਾਜ
NEXT STORY