ਕੀਵੀ ਫਲ ਕਰਦਾ ਹੈ ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ

You Are HereHealth
Sunday, March 18, 2018-1:03 PM

ਨਵੀਂ ਦਿੱਲੀ— ਕੀਵੀ ਫਲ ਜ਼ਿਆਦਾ ਮਸ਼ਹੂਰ ਤਾਂ ਨਹੀਂ ਹੈ ਪਰ ਇਸ ਨਾਲ ਹੋਣ ਵਾਲੇ ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ। ਭੂਰੇ ਰੰਗ ਦੇ ਛਿਲਕੇ ਵਾਲਾ ਕੀਵੀ ਫਲ ਅੰਦਰੋ ਨਰਮ ਅਤੇ ਹਰੇ ਰੰਗ ਦਾ ਹੁੰਦਾ ਹੈ। ਇਸ ਦੇ ਅੰਦਰ ਕਾਲੇ ਰੰਗ ਦੇ ਛੋਟੇ-ਛੋਟੇ ਬੀਜ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਕੀਵੀ ਫਲ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ।
1. ਐਂਟੀਆਕਸੀਡੇਂਟ ਨਾਲ ਭਰਪੂਰ 
ਵਿਟਾਮਿਨ ਸੀ ਨਾਲ ਭਰਪੂਰ ਕੀਵੀ ਫਲ 'ਚ ਐਂਟੀਆਕਸੀਡੇਂਟ ਮੋਜੂਦ ਹੁੰਦੇ ਹਨ। ਜੋ ਕਈ ਤਰ੍ਹਾਂ ਦੇ ਇੰਨਫੈਕਸ਼ਨ ਤੋਂ ਦੂਰ ਰੱਖਣ 'ਚ ਮਦਦ ਕਰਦੇ ਹਨ। 
2. ਕੋਲੈਸਟਰੌਲ ਲੇਵਲ ਦੇ ਲਈ ਮਦਦਗਾਰ
ਕੀਵੀ ਫਲ ਕੋਲੈਸਟਰੌਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਦੀ ਨਿਯਮਤ ਵਰਤੋ ਨਾਲ ਕੌਲੈਸਟਰੌਲ ਕੰਟਰੋਲ 'ਚ ਰਹਿੰਦਾ ਹੈ। ਦਿਲ ਨਾਲ ਜੁੜੀ ਬੀਮਾਰੀਆਂ 'ਚ ਇਹ ਬਹੁਤ ਫਾਇਦੇਮੰਦ ਹੁੰਦਾ ਹੈ।
3. ਸੋਜ ਘੱਟ ਕਰਨ 'ਚ ਮਦਦ ਕਰਦਾ ਹੈ
ਕੀਵੀ 'ਚ ਇਨਫਲੇਮੇਟਰੀ ਗੁਣ ਹੁੰਦਾ ਹੈ। ਇਸ ਲਈ ਜੇ ਕਿਤੇ ਸਰੀਰ ਦੇ ਅੰਦਰਲੇ ਹਿੱਸੇ 'ਚ ਸੱਟ ਕਾਰਨ ਸੋਜ ਹੋਵੇ ਤਾਂ ਕੀਵੀ ਫਲ ਦਾ ਸੇਵਨ ਕਰੋ। ਇਹ ਫਾਇਮੰਦ ਹੋਵੇਗਾ।
4. ਕਬਜ਼ ਤੋਂ ਰਾਹਤ 
ਕੀਵੀ 'ਚ ਫਾਇਬਰ ਭਰਪੂਰ ਮਾਤਰਾ 'ਚ ਹੁੰਦੇ ਹਨ। ਕੀਵੀ ਦੀ ਰੋਜ਼ਾਨਾ ਵਰਤੋ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ 'ਚ ਫਾਇਵਰ ਦੀ ਮੋਜੂਦਗੀ ਕਾਰਨ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ।

Edited By

Manju

Manju is News Editor at Jagbani.

Popular News

!-- -->