ਨਿਊਯਾਰਕ — ਸਿਹਤ ਦਾ ਲੇਖਾ-ਜੋਖਾ ਰਖਣਾ ਅਤੇ ਇਸ ਦੀਆਂ ਮੋਟੀਆਂ-ਮੋਟੀਆਂ ਫਾਈਲਾਂ ਨੂੰ ਸਾਲੋ-ਸਾਲ ਸੰਭਾਲ ਕੇ ਰੱਖਣਾ ਆਪਣੇ-ਆਪ 'ਚ, ਘੱਟ ਸਿਰਦਰਦੀ ਵਾਲਾ ਕੰਮ ਨਹੀਂ। ਤੁਹਾਨੂੰ ਜਲਦੀ ਹੀ ਇਕ ਇਲੈਕਟ੍ਰੋਨਿਕ ਪਾਸਵਰਡ ਮਿਲੇਗਾ, ਜਿਸ ਨੂੰ ਕਿ ਯਾਦ ਵੀ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਹੁਣ ਮਰੀਜ਼ ਦੇ ਦਿਲ ਦੀ ਧੜਕਣ ਹੀ ਉਸਦੇ ਸਿਹਤ ਦੇ ਲੇਖੇ-ਜੋਖੇ ਦਾ ਪਾਸਵਰਡ ਹੋਵੇਗੀ। ਅਮਰੀਕਾ 'ਚ ਬਿੰਗਹੈਮਪਟਨ ਦੇ ਸਹਾਇਕ ਪ੍ਰੋਫੈਸਰ ਝੇਨਪੇਂਗ ਜਿਨ ਕਹਿੰਦੇ ਹਨ ਕਿ ' ਪਾਸਵਰਡ ਨੂੰ ਯਾਦ ਰੱਖਣਾ ਇਕ ਮੁਸ਼ਕਿਲ ਅਤੇ ਖਰਚੀਲਾ ਕੰਮ ਹੋ ਸਕਦਾ ਹੈ ਅਤੇ ਇਸ ਨਾਲ ਉਹ ਸਿੱਧੇ ਤੌਰ 'ਤੇ ਟੇਲੀਮੇਡਿਸਿਨ ਜਾਂ ਮੋਬਾਈਲ ਹੈਲਥ ਕੇਅਰ ਸੁਵੀਧਾਵਾਂ ਦਾ ਫਾਇਦਾ ਨਹੀਂ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਪੁਰਾਣੀ ਵਿਵਸਥਾ ਦੀ ਜਗ੍ਹਾ 'ਤੇ ਸਮਾਜ ਹੋਲੀ-ਹੋਲੀ ਨਵੀਂ ਅਤੇ ਸੁਚਾਰੂ ਢੰਗ ਦੀ ਵਿਵਸਥਾ ਅਪਣਾ ਰਿਹਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਬਿਮਾਰ ਵਿਅਕਤੀ ਦੀ ਸਿਹਤ ਦਾ ਰਿਕਾਰਡ ਰੱਖਣ ਲਈ ਇਕ ਸਹੀ ਹੱਲ ਮਿਲ ਸਕੇ ਜੋ ਕਿ ਅਸਾਨ ਅਤੇ ਸਸਤਾ ਹੋਵੇ।
ਹੁਣ ਵਿਗਿਆਨਕਾਂ ਨੇ ਕਿਸੇ ਵਿਅਕਤੀ ਦੇ ਇਲੈਕਟ੍ਰੋਕਾਰਡੀਓਗ੍ਰਾਫ, ਈ.ਸੀ.ਜੀ, ਦੇ ਸੰਕੇਤਾਂ ਨੂੰ ਲਾੱਕ ਜਾਂ ਅਨਲਾੱਕ ਕਰਨ ਦੇ ਲਈ ਉਸਦੇ ਦਿਲ ਦੀ ਧੜਕਣ ਨੂੰ ਚਾਬੀ ਦੇ ਰੂਪ 'ਚ ਇਸਤੇਮਾਲ ਕਰਨ ਦਾ ਤਰੀਕਾ ਲੱਭ ਲਿਆ ਹੈ। ਉਨ੍ਹਾਂ ਦੱਸਿਆ ਕਿ ' ਈ.ਸੀ.ਜੀ. ਦੇ ਸੰਕੇਤਾਂ ਨੂੰ ਕਲੀਨਿਕ ਡਇਗਨੋਸਿਸ ਦੇ ਲਈ ਇਕੱਠਾ ਕਰਕੇ, ਇਨ੍ਹਾਂ ਨੂੰ ਇਲੈਕਟ੍ਰੋਨਿਕ ਹੈਲਥ ਰਿਕਾਰਡ ਤੱਕ ਇਕ ਨੈੱਟਵਰਕ ਦੇ ਜ਼ਰੀਏ ਭੇਜਿਆ ਜਾਂਦਾ ਹੈ। ਅਸੀਂ ਬਹੁਤ ਹੀ ਸੂਝਬੂਝ ਦੇ ਨਾਲ ਈ.ਸੀ.ਜੀ. ਦੇ ਸੰਕੇਤਾਂ ਨੂੰ ਡਾਟਾ ਦੇ ਲਈ ਇਸਤੇਮਾਲ ਕਰਦੇ ਹਾਂ। ਇਸ ਤਰੀਕੇ ਨਾਲ ਮਰੀਜ਼ ਦੀ ਸੁਰੱਖਿਆ ਅਤੇ ਪ੍ਰਾਈਵੇਸੀ ਵੀ ਬਣੀ ਰਹੇਗੀ ਅਤੇ ਇਹ ਸਸਤੀ ਵੀ ਹੋਵੇਗੀ। ਇਸ ਤਰੀਕੇ ਨਾਲ ਮਰੀਜ ਦੀ ਸਿਹਤ ਤੱਕ ਪਹੁੰਚਣ ਲਈ ਉਸਦੇ ਦਿਲ ਦੀ ਧੜਕਣ ਹੀ ਪਾਸਵਰਡ ਹੋਵੇਗੀ। ਜਿਨ ਦੱਸਦੇ ਹਨ ਕਿ ' ਇਹ ਖੋਜ ਅਗਲੀ ਪੀੜੀ ਨੂੰ ਸੁਰੱਖਿਅਤ ਅਤੇ ਸਿਹਤਮੰਦ ਸੇਵਾਵਾਂ ਮੁਹੱਈਆ ਕਰਵਾਏਗੀ। ਸ਼ੋਧਕਰਤਾ ਈ.ਸੀ.ਜੀ. 'ਚ ਹੋਣ ਵਾਲੇ ਬਦਲਾਵਾਂ ਨੂੰ ਵੀ ਇਸ ਪ੍ਰਕਿਰਿਆ 'ਚ ਸ਼ਾਮਲ ਕਰਨ ਦੀ ਪ੍ਰਕਿਰਿਆ 'ਚ ਸ਼ਾਮਲ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੇ ਹਨ।
ਖਾਣੇ ਤੋਂ ਤੁਰੰਤ ਬਾਅਦ ਪਾਣੀ ਪੀਣ ਦੇ ਨੁਕਸਾਨ
NEXT STORY