ਨਵੀਂ ਦਿੱਲੀ— ਮੋਟਾਪਾ, ਸ਼ੂਗਰ ਅਤੇ ਦਿਲ ਸਬੰਧੀ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਕਰਦੇ ਹਨ। ਇਹ ਚੰਗੀ ਗੱਲ ਹੈ ਪਰ ਅਜਿਹਾ ਕਰਦੇ ਹੋਏ ਇਹ ਲੋਕ ਅਣਜਾਣੇ 'ਚ ਆਪਣੇ ਗੋਡਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਆਰਥੋਪੈਡਿਕ ਸਰਜਨਸ ਨੇ ਦੱਸਿਆ ਕਿ 40 ਫੀਸਦੀ ਗੋਡਿਆਂ 'ਚ ਦਰਦ ਦੀ ਸ਼ਿਕਾਇਤ ਅੱਜਕਲ 40 ਸਾਲ ਤੋਂ ਘੱਟ ਉਮਰ ਦੇ ਲੋਕਾਂ 'ਚ ਰਹਿੰਦੀ ਹੈ। ਗੋਡੇ ਦੀ ਦਰਦ ਤੋਂ ਛੁਟਕਾਰਾ ਪਾਉਣ ਲਈ ਨੀ-ਟ੍ਰਾਂਸਪਲਾਂਟ ਕਰਵਾਉਣ ਤੋਂ ਇਲਾਵਾ ਵੀ ਕਈ ਬਦਲ ਮੌਜੂਦ ਸਨ।
ਮੈਕਸ ਸਾਕੇਤ ਹਸਪਤਾਲ ਦੇ ਡਾਇਰੈਕਟਰ ਅਤੇ ਗੋਡਾ ਤੇ ਮੋਢਾ ਵਿਭਾਗ ਦੇ ਮੁਖੀ ਡਾ. ਜੇ. ਮਹੇਸ਼ਵਰੀ ਨੇ ਦੱਸਿਆ ਕਿ ਅੱਜ ਤੋਂ ਲਗਭਗ ਇਕ ਦਹਾਕਾ ਪਹਿਲਾਂ ਨੀ-ਟ੍ਰਾਂਸਪਲਾਂਟ ਹੀ ਆਖਰੀ ਬਦਲ ਮੰਨਿਆ ਜਾਂਦਾ ਸੀ ਪਰ ਟੈਕਨਾਲੋਜੀ ਅਤੇ ਵਿਗਿਆਨ ਦੇ ਵਧਣ ਦੇ ਨਾਲ ਹੀ ਇਸ 'ਚ ਬਦਲਾਅ ਆਇਆ ਹੈ। ਹੁਣ ਗੋਡਿਆਂ ਦੀਆਂ ਗੰਭੀਰ ਸੱਟਾਂ ਨੂੰ ਕੀਹੋਲ ਸਰਜਰੀ ਜਾਂ ਆਰਥੋਸਕੋਪੀ ਰਾਹੀਂ ਵੀ ਠੀਕ ਕੀਤਾ ਜਾ ਸਕਦਾ ਹੈ। ਇਸ 'ਚ ਡੈਮੇਜ ਹੋਏ ਲਿਗਾਮੈਂਟਸ ਨੂੰ ਮੁੜ ਤਿਆਰ ਕੀਤਾ ਜਾਂਦਾ ਹੈ ਅਤੇ ਗੋਡਿਆਂ ਦੇ ਜੋੜ ਤੋਂ ਮਕੈਨੀਕਲ ਬਲਾਕ ਹਟਾਇਆ ਜਾਂਦਾ ਹੈ। ਕਈ ਸਰਜਨ ਕਾਰਟੀਲੇਜ ਰਿਸਟੋਰੇਸ਼ਨ ਅਤੇ ਟ੍ਰਾਂਸਪਲਾਂਟ ਤਕਨੀਕ ਰਾਹੀਂ ਵੀ ਗੰਭੀਰ ਸੱਟਾਂ ਦੇ ਇਲਾਜ ਲਈ ਵਰਤਦੇ ਹਨ। ਇਸ ਤੋਂ ਇਲਾਵਾ ਪਲੇਟਰੇਟ ਰਿਚ ਪਲਾਜ਼ਮਾ ਮਤਲਬ ਪੀ. ਆਰ. ਪੀ. ਰਾਹੀਂ ਵੀ ਇਲਾਜ ਕਰਨਾ ਇਕ ਬਦਲ ਹੈ। ਇਸ 'ਚ ਵੀ ਸਾਫਟ ਟਿਸ਼ੂ ਨੂੰ ਰੀ-ਜੈਨਰੇਟ ਕੀਤਾ ਜਾਂਦਾ ਹੈ।
ਕੱਦ ਲੰਬਾ ਕਰਨ ਲਈ ਕਰੋਂ ਇਹ ਆਸਣ
NEXT STORY