ਨਵੀਂ ਦਿੱਲੀ— ਸਰੀਰ ਦੇ ਵਿਕਾਸ ਲÎਈ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਜਦੋਂ ਤੁਸੀਂ ਮਿੱਟੀ ਦੇ ਭਾਂਡਿਆਂ 'ਚ ਖਾਣਾ ਬਣਾਉਂਦੇ ਹੋ ਤਾਂ ਇਸ ਦਾ ਫਾਇਦਾ ਕਈ ਗੁਣਾ ਵਧ ਜਾਂਦਾ ਹੈ। ਅਕਸਰ ਤੁਸੀਂ ਇਹ ਸੁਣਿਆ ਹੋਵੇਗਾ ਕਿ ਖਾਣਾ ਜਿਨ੍ਹਾਂ ਆਰਾਮ ਅਤੇ ਹੌਲੀ-ਹੌਲੀ ਪਕਾਇਆ ਜਾਵੇ ਉਨ੍ਹਾਂ ਹੀ ਗੁਣਕਾਰੀ ਹੁੰਦਾ ਹੈ ਪਰ ਅੱਜ ਕਲ ਖਾਣਾ ਬਣਾਉਣ ਲਈ ਐਲਯੂਮੀਨਿਯਮ ਅਤੇ ਸਟੀਲ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ 'ਚ ਪਕੇ ਖਾਣੇ ਨਾਲ ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਮਿੱਟੀ ਦੇ ਬਣੇ ਤਵੇ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਮਿੱਟੀ ਦੇ ਤਵੇ ਦੀ ਵਰਤੋਂ ਕਰਨ ਅਤੇ ਉਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਗੈਸ ਦੀ ਸਮੱਸਿਆ ਤੋਂ ਰਾਹਤ
ਮਿੱਟੀ ਦੇ ਤਵੇ 'ਤੇ ਬਣੀ ਰੋਟੀ ਖਾਣ ਨਾਲ ਗੈਸ ਦੀ ਸਮੱਸਿਆ ਦੂਰ ਰਹਿੰਦੀ ਹੈ। ਦਿਨਭਰ ਦਫਤਰ 'ਚ ਬੈਠਣ ਕਾਰਨ ਗੈਸ ਦੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਮਿੱਟੀ ਦੇ ਤਵੇ 'ਤੇ ਬਣੀ ਰੋਟੀ ਖਾਓ। ਕੁਝ ਹੀ ਦਿਨਾਂ 'ਚ ਰਾਹਤ ਮਿਲੇਗੀ।
2. ਬੀਮਾਰੀਆਂ ਤੋਂ ਬਚਾਅ
ਮਿੱਟੀ ਦੇ ਭਾਂਡੇ ਖਾਣੇ 'ਚ ਮੌਜੂਦ ਕਿਸੇ ਵੀ ਪੋਸ਼ਕ ਤੱਤ ਨੂੰ ਖਤਮ ਹੋਣ ਤੋ ਰੋਕਦੇ ਹਨ। ਜਿਸ ਨਾਲ ਸਾਡੇ ਸਰੀਰ ਨੂੰ ਪੂਰੇ ਪੋਸ਼ਕ ਤੱਤ ਮਿਲਦੇ ਹਨ। ਇਹ ਪੋਸ਼ਕ ਤੱਤ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਹਨ।
3. ਖਾਣੇ 'ਚ ਸੁਆਦ
ਮਿੱਟੀ ਦੇ ਤਵੇ 'ਤੇ ਬਣੀ ਰੋਟੀ ਖਾਣ ਨਾਲ ਸਭ ਤੋਂ ਜ਼ਿਆਦਾ ਫਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਖਾਣਾ ਪੋਸ਼ਟਿਕ ਹੋਣ ਦੇ ਨਾਲ-ਨਾਲ ਸੁਆਦੀ ਵੀ ਹੁੰਦਾ ਹੈ।
4. ਕਬਜ਼ ਤੋਂ ਰਾਹਤ
ਭੱਜਦੋੜ ਭਰੀ ਜ਼ਿੰਦਗੀ ਅਤੇ ਬਦਲਦੀ ਲਾਈਫ ਸਟਾਈਲ 'ਚ ਕਬਜ਼ ਦੀ ਸਮੱਸਿਆ ਆਮ ਹੋ ਗਈ ਹੈ ਕਿਉਂਕਿ ਅੱਜਕਲ ਲੋਕ ਬਿਜੀ ਹੋਣ ਕਾਰਨ ਜਲਦੀ-ਜਲਦੀ ਦਫਤਰ ਜਾਂ ਕੰਮ 'ਤੇ ਜਾਣ ਲਈ ਘਰ ਦਾ ਬਣਿਆ ਖਾਣਾ ਭੁੱਲ ਜਾਂਦੇ ਹਨ ਅਤੇ ਬਾਹਰ ਤੋਂ ਮਿਲਣ ਵਾਲੇ ਫਾਸਟ ਫੂਡ 'ਤੇ ਡਿਪੈਂਡ ਹੋ ਜਾਂਦੇ ਹਨ। ਅਜਿਹੇ 'ਚ ਕਬਜ਼ ਦੀ ਪ੍ਰੇਸ਼ਾਨੀ ਰਹਿੰਦੀ ਹੈ। ਜੇ ਤੁਹਾਨੂੰ ਵੀ ਇਹ ਸਮੱਸਿਆ ਰਹਿੰਦੀ ਹੈ ਤਾਂ ਤਵੇ 'ਤੇ ਬਣੀ ਰੋਟੀ ਜ਼ਰੂਰ ਖਾਓ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
1. ਮਿੱਟੀ ਦੇ ਤਵੇ ਨੂੰ ਕਦੇ ਵੀ ਤੇਜ਼ ਸੇਂਕ 'ਤੇ ਨਾ ਰੱਖੋ। ਇਸ ਨਾਲ ਤਵਾ ਚਟਕ ਸਕਦਾ ਹੈ।
2. ਇਸ ਤਵੇ ਦੀ ਵਰਤੋਂ ਕਰਦੇ ਸਮੇਂ ਇਸ 'ਤੇ ਪਾਣੀ ਲਗਾਉਣਾ ਚਾਹੀਦਾ ਹੈ।
3. ਇਸ ਨੂੰ ਸਾਬਣ ਦੇ ਨਾਲ ਨਹੀਂ ਧੋਣਾ ਚਾਹੀਦਾ ਕਿਉਂਕਿ ਇਹ ਸਾਬਣ ਨੂੰ ਅਵਸ਼ੋਸ਼ਿਤ ਕਰ ਲੈਂਦਾ ਹੈ।
4. ਤਵੇ ਨੂੰ ਕੱਪੜਿਆਂ ਨਾਲ ਸਾਫ ਕਰੋ।
ਸ਼ਹਿਦ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ
NEXT STORY