ਨਵੀਂ ਦਿੱਲੀ— ਅੱਜਕਲ ਵੱਡੇ ਤਾਂ ਕੀ ਛੋਟੇ-ਛੋਟੇ ਬੱਚੇ ਵੀ ਮੋਬਾਈਲ ਦੇ ਬਿਨਾਂ ਨਹੀਂ ਰਹਿੰਦੇ। ਘੰਟਿਆਂ ਤੱਕ ਮੋਬਾਈਲ 'ਤੇ ਗੇਮਸ ਖੇਡਣ ਨਾਲ ਅੱਖਾਂ 'ਤੇ ਮਾੜਾ ਪਭਾਵ ਪੈਂਦਾ ਹੈ ਜਿਸ ਨਾਲ ਅੱਖਾਂ ਦੀ ਰੋਸ਼ਣੀ ਘੱਟ ਹੋਣ ਲੱਗਦੀ ਹੈ। ਜਿਸ ਦਾ ਅਸਰ ਬੱਚਿਆਂ 'ਤੇ ਬਹੁਤ ਜਲਦੀ ਪੈਂਦਾ ਹੈ। ਕਈ ਵਾਰ ਤਾਂ ਇਸ ਵਜ੍ਹਾ ਨਾਲ ਲੋਕਾਂ ਨੂੰ ਛੋਟੀ ਉਮਰ ਵਿਚ ਹੀ ਚਸ਼ਮਾ ਲੱਗ ਜਾਂਦਾ ਹੈ। ਇਕ ਵਾਰ ਅੱਖਾਂ ਦੀ ਰੋਸ਼ਨੀ ਘੱਟ ਹੋ ਜਾਵੇ ਤਾਂ ਇਹ ਪ੍ਰੇਸ਼ਾਨੀ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਮੋਬਾਈਲ ਤੋਂ ਦੂਰੀ ਅਤੇ ਆਪਣੇ ਖਾਣ-ਪੀਣ ਦਾ ਪੂਰਾ ਧਿਆਨ ਰੱਖੋ। ਜਿਸ ਨਾਲ ਅੱਖਾਂ ਦੀ ਰੋਸ਼ਨੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ।
1. ਵਿਟਾਮਿਨ ਦੀ ਵਰਤੋ
ਸਰੀਰ ਵਿਚ ਵਿਟਾਮਿਨ ਦੀ ਕਮੀ ਹੋਣ ਨਾਲ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗਦੀ ਹੈ। ਆਪਣੀ ਡਾਈਟ ਵਿਚ ਵਿਟਾਮਿਨ ਏ, ਬੀ, ਸੀ ਅਤੇ ਈ ਵਾਲੇ ਭੋਜਨ ਨੂੰ ਸ਼ਾਮਲ ਕਰੋ। ਸੰਤਰਾ, ਮਸੰਮੀ, ਕੇਲਾ, ਕੱਦੂ,ਕਿਵੀ, ਸ਼ਿਮਲਾ ਮਿਰਚ, ਹਰੀ ਪੱਤੇਦਾਰ ਸਬਜ਼ੀਆਂ , ਅਨਾਨਾਸ ਆਦਿ ਆਹਾਰ ਖਾਓ। ਮੂੰਗਫਲੀ, ਜੂਸ, ਦੁੱਧ ਨਾਲ ਬਣੀਆਂ ਚੀਜ਼ਾਂ ਖਾਣ ਨਾਲ ਫਾਇਦਾ ਮਿਲਦਾ ਹੈ।
2. ਬਾਦਾਮ
ਬਾਦਾਮ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰਾਤ ਨੂੰ ਪਾਣੀ ਵਿਚ ਬਾਦਾਮ ਭਿਓਂ ਕੇ ਸਵੇਰੇ ਖਾਓ। ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ ਅਤੇ ਯਾਦਦਾਸ਼ਤ ਵੀ ਵਧਦੀ ਹੈ। ਬਾਦਾਮ ਵਿਚ ਸੌਂਫ ਅਤੇ ਮਿਸ਼ਰੀ ਨੂੰ ਪੀਸ ਕੇ ਵੀ ਖਾ ਸਕਦੇ ਹੋ।
3. ਹਰੀ ਪੱਤੇਦਾਰ ਸਬਜ਼ੀਆਂ
ਅੱਖਾਂ ਦੇ ਲਈ ਕੈਰੋਟੀਨ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਹਰੀ ਸਬਜ਼ੀਆਂ ਵਿਚ ਇਹ ਤੱਤ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਇਹ ਅੱਖਾਂ ਦੀਆਂ ਪੁਤਲੀਆਂ 'ਤੇ ਪਾਜੀਟਿਵ ਅਸਰ ਪਾਉਂਦਾ ਹੈ। ਇਸ ਨੂੰ ਆਹਾਰ ਵਿਚ ਸ਼ਾਮਲ ਕਰੋ। ਬੱਚੇ ਦੀਆਂ ਅੱਖਾਂ ਦੀ ਘੱਟ ਹੋਈ ਰੋਸ਼ਨੀ ਅਤੇ ਉਮਰ ਦੇ ਕਾਰਨ ਕਮਜ਼ੋਰ ਹੋਈਆਂ ਅੱਖਾਂ ਲਈ ਇਹ ਫਾਇਦੇਮੰਦ ਹੈ।
4. ਅਖਰੋਟ
ਓਮੇਗਾ 3 ਫੈਟੀ ਐਸਿਡ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ ਅਤੇ ਅਖਰੋਟ ਵਿਚ ਇਹ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬੱਚਿਆਂ ਨੂੰ ਨਿਯਮਿਤ ਰੂਪ ਵਿਚ ਅਖਰੋਟ ਖਿਲਾਓ।
ਗ੍ਰੀਨ ਕੌਫੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY