ਮੁੰਬਈ— ਹਰ ਕੋਈ ਮੁਲਾਇਮ ਅਤੇ ਚਮਕਦਾਰ ਸਕਿਨ ਚਾਹੁੰਦਾ ਹੈ ਪਰ ਜੇ ਸਕਿਨ 'ਤੇ ਵੱਡੇ-ਵੱਡੇ ਮੁਸਾਮ ਹੋਣ ਤਾਂ ਚਿਹਰਾ ਬੇਜਾਨ ਅਤੇ ਗੱਡਿਆਂ ਨਾਲ ਭਰਿਆ ਲੱਗਦਾ ਹੈ। ਅੱਜ-ਕਲ੍ਹ ਖੁੱਲ੍ਹੇ ਰੋਮ ਛੇਕ ਹੋਣਾ ਆਮ ਸਮੱਸਿਆ ਹੈ। ਓਇਲੀ ਸਕਿਨ ਵਾਲੇ ਲੋਕਾਂ ਨੂੰ ਇਹ ਪਰੇਸ਼ਾਨੀ ਜ਼ਿਆਦਾ ਹੁੰਦੀ ਹੈ। ਉਮਰ ਵੱਧਣ ਨਾਲ ਇਹ ਛੇਦ ਵੱਡੇ ਹੋ ਜਾਂਦੇ ਹਨ। ਕਈ ਵਾਰੀ ਗਲਤ ਮਾਲਸ਼ ਕਾਰਨ ਵੀ ਮੁਸਾਮ ਖੁੱਲ੍ਹ ਜਾਂਦੇ ਹਨ। ਇਸ ਸਮੱਸਿਆ ਨੂੰ ਕੁਝ ਘਰੇਲੂ ਨੁਸਖਿਆਂ ਦੁਆਰਾ ਦੂਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਸੰਬੰਧੀ ਕੁਝ ਘਰੇਲੂ ਨੁਸਖੇ ਦੱਸ ਰਹੇ ਹਾਂ।
1. ਰੋਜ਼ ਚੰਗੀ ਤਰ੍ਹਾਂ ਸਾਫ ਕਰੋ ਚਿਹਰਾ
ਵੱਡੇ ਮੁਸਾਮ ਦੇ ਇਲਾਜ ਲਈ ਰੋਜ਼ ਚਿਹਰਾ ਚੰਗੀ ਤਰ੍ਹਾਂ ਸਾਫ ਕਰੋ। ਮੁਸਾਮ ਅਸਲ 'ਚ ਉਦੋਂ ਵੱਡੇ ਹੁੰਦੇ ਹਨ ਜਦੋਂ ਉਸ 'ਚ ਗੰਦਗੀ, ਤੇਲ ਅਤੇ ਬੈਕਟੀਰੀਆ ਭਰ ਜਾਂਦੇ ਹਨ ਅਤੇ ਇਹ ਸੋਜ ਪੈਦਾ ਕਰਨ ਲੱਗਦੇ ਹਨ। ਇਸ ਲਈ ਨਰਮ ਕਲੀਜੰਰ ਨਾਲ ਨਿਯਮਿਤ ਰੂਪ 'ਚ ਚਿਹਰਾ ਧੋਵੇ ਪਰ ਸਿਰਫ ਦੋ ਵਾਰੀ। ਸਵੇਰੇ ਅਤੇ ਰਾਤ ਨੂੰ ਸੋਣ ਤੋਂ ਪਹਿਲਾਂ।
2. ਅੰਡੇ ਦਾ ਸਫੇਦ ਭਾਗ
ਅੰਡੇ ਦਾ ਸਫੇਦ ਭਾਗ ਸਕਿਨ ਨੂੰ ਟੋਨ ਅਤੇ ਅਸਥਾਈ ਰੂਪ 'ਚ ਇਸ ਦੇ ਮੁਸਾਮ ਛੋਟੇ ਕਰਦਾ ਹੈ। ਇਸ ਨੂੰ ਲਗਾਉਣ ਲਈ ਇਕ ਅੰਡੇ ਦੇ ਸਫੇਦ ਭਾਗ ਨੂੰ ਕਟੋਰੀ 'ਚ ਪਾ ਕੇ ਉਸ 'ਚ ਨਿੰਬੂ ਦਾ ਅੱਧਾ ਰਸ ਨਿਚੋੜੋ। ਹੁਣ ਇਸ ਨੂੰ ਚਿਹਰੇ 'ਤੇ ਲਗਾਓ ਅਤੇ ਪੰਦਰਾਂ ਮਿੰਟ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
3. ਆਈਸ ਕਿਊਬ
ਆਈਸ ਕਿਊਬ ਚਿਹਰੇ 'ਤੇ ਹਲਕੇ-ਹਲਕੇ ਲਗਾਉਣ ਨਾਲ ਚਿਹਰੇ ਦੇ ਖੁੱਲ੍ਹੇ ਮੁਸਾਮ ਬੰਦ ਹੋਣ ਲੱਗਦੇ ਹਨ। ਇਸ ਨਾਲ ਸਕਿਨ ਖੂਬਸੂਰਤ ਦਿੱਸਣ ਲੱਗਦੀ ਹੈ। ਪਰ ਅਜਿਹਾ ਦਿਨ 'ਚ ਸਿਰਫ 15 ਤੋਂ 20 ਸੈਕੰਡ ਲਈ ਹੀ ਕਰੋ। ਰਾਤ ਨੂੰ ਸੋਣ ਤੋਂ ਪਹਿਲਾਂ ਆਈਸ ਕਿਊਬ ਚਿਹਰੇ 'ਤੇ ਲਗਾਉਣਾ ਬਿਹਤਰ ਹੁੰਦਾ ਹੈ।
4. ਟਮਾਟਰ ਜੂਸ ਜਾਂ ਪੈਕ
ਟਮਾਟਰ ਦੇ ਰਸ ਨੂੰ ਚਿਹਰੇ 'ਤੇ ਲਗਾ ਕੇ ਕੁਝ ਦੇਰ ਤੱਕ ਚਿਹਰੇ ਦੀ ਮਾਲਸ਼ ਕਰੋ। ਅਜਿਹਾ ਹਫਤੇ 'ਚ ਦੋ ਵਾਰੀ ਕਰੋ। ਜਾਂ ਫਿਰ ਟਮਾਟਰ ਨੂੰ ਪੈਕ ਦੇ ਰੂਪ 'ਚ ਵਰਤਣ ਲਈ ਇਕ ਚਮਚ ਚੰਦਨ ਪਾਊਡਰ ਅਤੇ ਇਕ ਚਮਚ ਕਿਓਲਿਨ ਪਾਊਡਰ ਨੂੰ ਟਮਾਟਰ ਦੇ ਗੁੱਦੇ 'ਚ ਮਿਲਾ ਕੇ ਚਿਹਰੇ 'ਤੇ ਲਗਾਓ। ਸੁੱਕਣ 'ਤੇ ਚਿਹਰਾ ਪਾਣੀ ਨਾਲ ਧੋ ਲਓ। ਵੱਡੇ ਮੁਸਾਮਾਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
4. ਗੁਲਾਬ ਜਲ
ਮੁਸਾਮ ਨੂੰ ਬੰਦ ਅਤੇ ਸਾਫ ਕਰਨ ਲਈ ਗੁਲਾਬ ਜਲ ਨੂੰ ਚਿਹਰੇ 'ਤੇ ਲਗਾ ਕੇ ਚਿਹਰਾ ਸਾਫ ਕਰੋ। ਜੇ ਤੁਹਾਡੀ ਸਕਿਨ ਓਇਲੀ ਹੈ ਤਾਂ ਕੱਥਾ ਲਓ ਅਤੇ ਉਸ ਨੂੰ ਗੁਲਾਬ ਜਲ 'ਚ ਪਰ ਜੇ ਸਕਿਨ ਖੁਸ਼ਕ ਹੈ ਤਾਂ ਦੁੱਧ 'ਚ ਧੋ ਲਓ। ਧਿਆਨ ਰਹੇ ਕਿ ਕੱਥੇ ਦੀ ਮਾਤਰਾ ਮਸੁਰ ਦੀ ਦਾਲ ਦੇ ਦਾਣੇ ਜਿੰਨੀ ਹੋਣੀ ਚਾਹੀਦੀ ਹੈ। ਹੁਣ ਇਸ 'ਚ ਅੱਧਾ ਚਮਚ ਚੰਦਨ ਪਾਊਡਰ ਅਤੇ ਇਕ ਚਮਚ ਲੇਮਨ ਪਾਊਡਰ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨੂੰ ਪੰਜ ਮਿੰਟ ਲੱਗਾ ਰਹਿਣ ਦਿਓ। ਫਿਰ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਇਸ ਤਰ੍ਹਾਂ ਕਰਨ ਨਾਲ ਓਪਨ ਪੋਰਸ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਜਾਵੇਗੀ।
5. ਫਲਾਂ ਦਾ ਰਸ
ਫਲਾਂ ਦਾ ਰਸ ਜਿਵੇਂ ਅਨਾਨਾਸ ਅਤੇ ਆੜੂ ਆਦਿ ਨਾਲ ਚਿਹਰਾ ਸਾਫ ਕਰਨ ਨਾਲ ਨਾ ਸਿਰਫ ਖੁੱਲ੍ਹੇ ਮੁਸਾਮ ਬੰਦ ਕਰਨ 'ਚ ਮਦਦ ਮਿਲਦੀ ਹੈ ਬਲਕਿ ਸਕਿਨ 'ਚ ਚਮਕ ਆਉਂਦੀ ਹੈ। ਇਸ ਲਈ ਫਲਾਂ ਦੇ ਰਸ ਨੂੰ ਚਿਹਰੇ 'ਤੇ ਲਗਾ ਕੇ ਦੱਸ ਤੋਂ ਵੀਹ ਮਿੰਟ ਤੱਕ ਰੱਖੋ। ਫਿਰ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
6. ਦਹੀਂ
ਦਹੀਂ ਇਕ ਅਦਭੁੱਤ ਕਲੀਜੰਰ ਹੈ ਜੋ ਮੁਸਾਮਾਂ ਨੂੰ ਛੋਟਾ ਕਰਨ 'ਚ ਮਦਦ ਕਰਦਾ ਹੈ। ਇਸ 'ਚ ਮੌਜੂਦ ਲੈਕਟਿਕ ਐਸਿਡ ਮੁਸਾਮਾਂ 'ਚ ਮੌਜੂਦ ਗੰਦਗੀ ਨੂੰ ਦੂਰ ਕਰਦੇ ਹਨ ਅਤੇ ਇਨ੍ਹਾਂ ਨੂੰ ਕਸੱਦੇ ਹਨ। ਇਸ ਨੂੰ ਲਗਾਉਣ ਲਈ ਇਕ ਵੱਡਾ ਚਮਚ ਦਹੀਂ ਲੈ ਕੇ ਉਸ ਨੂੰ ਆਪਣੇ ਚਿਹਰੇ 'ਤੇ ਲਗਾਓ। ਲਗਭਗ ਦੱਸ ਮਿੰਟ ਬਾਅਦ ਗਿੱਲੇ ਤੌਲੀਏ ਨਾਲ ਚਿਹਰਾ ਸਾਫ ਕਰ ਲਓ। ਦਹੀਂ ਚਿਹਰੇ 'ਤੇ ਮੌਜੂਦ ਲਾਈਨਾਂ ਅਤੇ ਝੁਰੜੀਆਂ ਨੂੰ ਰੋਕਣ 'ਚ ਮਦਦ ਕਰਦਾ ਹੈ।
7. ਬੇਕਿੰਗ ਸੋਡਾ ਪੇਸਟ
ਬੇਕਿੰਗ ਸੋਡੇ ਨੂੰ ਪਾਣੀ 'ਚ ਮਿਲਾ ਕੇ ਇਸ ਦਾ ਪੇਸਟ ਬਣਾ ਲਓ। ਇਸ ਨੂੰ ਚਿਹਰੇ 'ਤੇ ਲਗਾ ਕੇ ਹਲਕੇ ਹੱਥਾਂ ਨਾਲ ਗੋਲਾਈ 'ਚ ਮਾਲਸ਼ ਕਰੋ। 30 ਸੈਕੰਡ ਬਾਅਦ ਚਿਹਰਾ ਧੋ ਲਓ। ਬੇਕਿੰਗ ਸੋਡਾ ਇਕ ਸਸਤਾ ਅਤੇ ਅਸਰਦਾਰ ਐਕਸਫ੍ਰੋਲੀਏਟਰ ਹੈ ਜੋ ਮੁਹਾਸਿਆਂ ਅਤੇ ਬਲੈਕ ਹੈਡਸ ਨੂੰ ਦੁਰ ਕਰਦਾ ਹੈ। ਇਹ ਮੁਸਾਮਾਂ ਨੂੰ ਸਾਫ ਅਤੇ ਛੋਟਾ ਰੱਖਦਾ ਹੈ।
ਪੂਰੇ ਸਰੀਰ ਨੂੰ ਗੋਰਾ ਕਰਨ ਲਈ ਅਜਮਾਓ ਇਹ ਘਰੇਲੂ ਨੁਸਖੇ
NEXT STORY