ਮੁੰਬਈ— ਆਲੂ ਦੀ ਵਰਤੋਂ ਤਾਂ ਹਰ ਘਰ 'ਚ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਆਲੂ ਦੀ ਵਰਤੋਂ ਚਿਹਰੇ 'ਤੇ ਵੀ ਕੀਤੀ ਜਾ ਸਕਦੀ ਹੈ। ਆਲੂ ਚਿਹਰੇ ਲਈ ਬਹੁਤ ਲਾਭਕਾਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਆਲੂ ਬਾਰੇ ਕੁਝ ਖਾਸ ਗੱਲਾਂ ਦੱਸਾਂਗੇ ਜਿਸ ਨਾਲ ਤੁਸੀਂ ਚਿਹਰੇ ਦੀਆਂ ਝੁਰੜੀਆਂ ਨੂੰ ਘੱਟ ਕਰ ਸਕਦੇ ਹੋ।
ਆਲੂ 'ਚ ਵਿਟਾਮਿਨ ਸੀ ਹੁੰਦਾ ਹੈ, ਜੋ ਕੋਲਾਜਿਨ ਬਣਾਉਣ ਦਾ ਕੰਮ ਕਰਦਾ ਹੈ। ਇਸ ਨਾਲ ਚਿਹਰਾ ਕੋਮਲ ਬਣਦਾ ਹੈ ਅਤੇ ਸਕਿਨ 'ਤੇ ਝੁਰੜੀਆਂ ਨਹੀਂ ਪੈਂਦੀਆਂ। ਇਸ ਦੇ ਇਲਾਵਾ ਆਲੂ 'ਚ ਜਿਸਤ ਅਤੇ ਤਾਂਬਾ ਪਾਇਆ ਜਾਂਦਾ ਹੈ, ਜੋ ਝੁਰੜੀਆਂ ਦੂਰ ਕਰਨ 'ਚ ਸਹਾਈ ਹੁੰਦੇ ਹਨ।
1. ਝੁਰੜੀਆਂ ਹਟਾਉਣ ਲਈ ਪੇਸਟ ਤਿਆਰ ਕਰਨ ਅਤੇ ਲਗਾਉਣ ਦਾ ਤਰੀਕਾ
ਇਸ ਲਈ ਦੋ ਚਮਚ ਆਲੂ ਦਾ ਕਲਫ ਅਤੇ ਪਾਣੀ ਮਿਕਸ ਕਰੋ। ਇਸ ਮਿਸ਼ਰਣ ਨੂੰ ਅੱਖਾਂ 'ਤੇ ਗਲੇ ਨੂੰ ਛੱਡ ਕੇ ਬਾਕੀ ਚਿਹਰੇ 'ਤੇ ਲਗਾਓ। 20 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
2. ਹੱਥਾਂ ਨੂੰ ਮੁਲਾਇਮ ਬਣਾਉਣ ਲਈ ਪੇਸਟ ਬਣਾਉਣ ਅਤੇ ਲਗਾਉਣ ਦਾ ਤਰੀਕਾ
ਜੇ ਤੁਸੀਂ ਆਪਣੇ ਹੱਥਾਂ ਨੂੰ ਮੁਲਾਇਮ ਅਤੇ ਗੋਰਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਲਈ ਆਲੂ ਨੂੰ ਛਿੱਲ ਕੇ ਉਸ ਨੂੰ ਕੱਦੂਕੱਸ ਕਰ ਲਓ। ਉਸ 'ਚ ਤਿੰੰਨ-ਚਾਰ ਚਮਚ ਗਰਮ ਦੁੱਧ ਜਾਂ ਪਾਣੀ ਦੇ ਪਾਓ। ਤਿਆਰ ਕੀਤੇ ਮਿਸ਼ਰਣ ਨੂੰ ਅੱਧਾ ਘੰਟਾ ਆਪਣੇ ਹੱਥਾਂ 'ਤੇ ਰੱਖੋ। ਬਾਅਦ 'ਚ ਹੱਥ ਧੋ ਲਓ।
3. ਓਇਲੀ ਸਕਿਨ ਤੋਂ ਛੁਟਕਾਰਾ ਪਾਉਣ ਦਾ ਤਰੀਕਾ
ਜਿਸ ਵਿਅਕਤੀ ਦੀ ਸਕਿਨ ਓਇਲੀ ਹੈ ਉਹ ਇਸ ਸਕਿਨ ਤੋਂ ਛੁਟਕਾਰਾ ਪਾਉਣ ਲਈ ਇਕ ਕੱਪ ਆਲੂ ਦੇ ਰਸ 'ਚ ਅੱਧਾ ਕੱਪ ਟਮਾਟਰ ਦਾ ਜੂਸ ਮਿਲਾਓਣ। ਇਸ ਮਿਸ਼ਰਣ ਨੂੰ ਇਕ ਬੋਤਲ 'ਚ ਭਰ ਲਓ। ਰੋਜ਼ ਕੋਟਨ ਨਾਲ ਇਸ ਮਿਸ਼ਰਣ ਨੂੰ ਆਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ। ਕੁਝ ਦਿਨਾਂ ਤੱਕ ਉਇਲੀ ਸਕਿਨ ਤੋਂ ਛੁਟਕਾਰਾ ਮਿਲੇਗਾ।
Upper lip ਦੇ ਅਣਚਾਹੇ ਵਾਲ ਹਟਾਉਣ ਲਈ ਅਜਮਾਓ ਇਹ ਘਰੇਲੂ ਨੁਸਖੇ
NEXT STORY