ਡੌਗਲਸਡੇਲ— ਸੋਮਵਾਰ ਰਾਤ ਨੂੰ ਡੌਗਲਸਡੇਲ ਵਿਖੇ ਗੋਲੀ ਚੱਲਣ ਦੀ ਘਟਨਾ ਵਿਚ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਸ ਨੇ ਦੱਸਿਆ ਕਿ ਡੌਗਲਸਡੇਲ ਦੇ 100ਵੇਂ ਬਲਾਕ ਤੋਂ ਉਨ੍ਹਾਂ ਨੂੰ ਕਾਲ ਆਈ ਸੀ ਕਿ ਇਕ ਔਰਤ ਅਤੇ ਵਿਅਕਤੀ ਗੰਭੀਰ ਜ਼ਖਮੀ ਹਾਲਤ ਵਿਚ ਮਿਲੇ ਹਨ। 30 ਸਾਲਾ ਲੜਕੇ ਗੋਲੀ ਮਾਰੀ ਗਈ ਸੀ ਜਦੋਂ ਕਿ 20 ਸਾਲਾ ਲੜਕੀ ਸਦਮੇ ਨਾਲ ਦੂਜੀ ਮੰਜ਼ਿਲ ਤੋਂ ਡਿੱਗ ਗਈ ਸੀ। ਇਹ ਦੋਵੇਂ ਘਟਨਾਵਾਂ ਇਕ-ਦੂਜੇ ਨਾਲ ਜੁੜੀਆਂ ਹਨ ਜਾਂ ਨਹੀਂ, ਇਸ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।
ਫਿਲਹਾਲ ਲੜਕੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਉਹ ਸਦਮੇ ਵਿਚ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਪੂਰਾ ਮਾਮਲਾ ਕੀ ਹੈ?
ਆਸਟਰੇਲੀਆ, ਮਲੇਸ਼ੀਆ ਅਤੇ ਚੀਨ ਨੇ ਰੋਕੀ ਐੱਮ. ਐੱਚ. 370 ਜਹਾਜ਼ ਦੇ ਮਲਬੇ ਦੀ ਪਾਣੀ 'ਚ ਤਲਾਸ਼
NEXT STORY