ਇਟਲੀ— ਆਲਪਸ ਪਰਬਤ 'ਤੇ 14,000 ਫੁੱਟ ਦੀ ਉਚਾਈ 'ਤੇ ਇਟਲੀ ਦੀ ਮਿਊਜੀਸ਼ੀਅਨ ਨੇ ਪਿਆਨੋ ਸਮਾਰੋਹ (piano concert) ਕੀਤਾ। ਇਸ ਮਾਊਂਟੇਨੀਅਰ ਅਤੇ ਮਿਊਜੀਸ਼ੀਅਨ ਦਾ ਨਾਂ ਏਲੀਸ਼ਾ ਟਾਮੀਲੀਨੀ ਹੈ। ਮੋਂਟੇ ਰੋਜਾ ਨਾਂ ਦੀ ਇਟੈਲਿਅਨ ਕੰਪਨੀ ਨੇ ਹੈਲੀਕਾਪਟਰ ਦੀ ਮਦਦ ਨਾਲ ਪਿਆਨੋ ਨੂੰ ਹਜ਼ਾਰਾਂ ਫੁੱਟ ਦੀ ਉਚਾਈ 'ਤੇ ਪਹੁੰਚਾਇਆ। ਜਿਥੇ ਤਾਪਮਾਨ -15 ਡਿਗਰੀ ਤੋਂ ਵੀ ਘੱਟ ਹੈ। ਏਲੀਸ਼ਾ ਨੇ ਰੂਹ ਕੰਬਾ ਦੇਣ ਵਾਲੀ ਇਸ ਠੰਡ ਵਿਚ ਗਲਵਸ ਪਾ ਕੇ ਪਿਆਨੋ ਵਜਾਇਆ।
ਇਹ ਆਪਣੀ ਤਰ੍ਹਾਂ ਦਾ ਪਹਿਲਾਂ ਪਿਆਨੋ ਸਮਾਰੋਹ ਸੀ ਜੋ ਕਈ ਹਜ਼ਾਰ ਫੁੱਟ ਦੀ ਉਚਾਈ 'ਤੇ ਹੋਇਆ। ਏਲੀਸ਼ਾ ਨੇ ਦੱਸਿਆ ਕਿ ਉਹ ਮਿਊਜ਼ਿਕ ਦੇ ਨਾਲ ਲੋਕਾਂ ਨੂੰ ਦੁਨੀਆ ਦੀ ਖੂਬਸੂਰਤੀ ਦਿਖਾਉਣਾ ਚਾਹੁੰਦੀ ਸੀ ਅਤੇ ਮੈਂ ਮਿਊਜ਼ਿਕ ਅਤੇ ਪਹਾੜਾਂ ਨੂੰ ਲੋਕਾਂ ਦੇ ਨੇੜੇ ਲਿਆਉਣਾ ਚਾਹੁੰਦੀ ਸੀ। ਏਲੀਸ਼ਾ ਨੇ ਇਸ ਸਮਾਰੋਹ ਨਾਲ ਹੋਣ ਵਾਲੀ ਆਮਦਾਨ ਨੂੰ ਨੇਪਾਲੀ ਬੱਚਿਆਂ ਨੂੰ ਦੇਣ ਦੀ ਗੱਲ ਕਹੀ ਹੈ।
ਅਮਰੀਕੀ ਸਦਨ ਨੇ ਭਾਰਤ ਨਾਲ ਰੱਖਿਆ ਸਹਿਯੋਗ 'ਤੇ ਪਾਸ ਕੀਤਾ ਬਿੱਲ
NEXT STORY