ਏਥਨਸ— ਗ੍ਰੀਸ ਦੇ ਅਗਾਥੋਨੀਸੀ ਟਾਪੂ ਨੇੜੇ ਏਜੀਅਨ ਸਾਗਰ 'ਚ ਇਕ ਕਿਸ਼ਤੀ ਡੂਬਣ ਨਾਲ ਉਸ 'ਚ ਸਵਾਰ ਕਰੀਬ 5 ਬੱਚਿਆਂ ਸਣੇ 16 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਗ੍ਰੀਸ ਦੇ ਤੱਟ ਰੱਖਿਅਕ ਅਧਿਕਾਰੀਆਂ ਨੇ ਦਿੱਤੀ। ਅਗਾਥੋਨੀਸੀ ਦੀਪ ਤੁਰਕੀ ਦੇ ਟਾਪੂ ਨੇੜੇ ਹੈ। ਇਸ ਹਾਦਸੇ 'ਚ ਮਰਨ ਵਾਲਿਆਂ ਦੀ ਕੌਮੀਅਤ ਦਾ ਤੱਤਕਾਲ ਪਤਾ ਨਹੀਂ ਚੱਲ ਸਕਿਆ ਹੈ। ਕਰੀਬ 4 ਪ੍ਰਵਾਸੀ ਲਾਪਤਾ ਹਨ, ਜਦਕਿ 3 ਬੱਚਿਆਂ ਨੂੰ ਬਚਾ ਲਿਆ ਗਿਆ ਹੈ।
ਅੱਜ ਦੇ ਹਾਦਸੇ 'ਚ ਗ੍ਰੀਸ ਟਾਪੂ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਦੀ ਮੌਤ ਸਭ ਤੋਂ ਜ਼ਿਆਦਾ ਹੈ। ਗ੍ਰੀਸ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਦਿਮਿਤਰੀਸ ਵਿਤਸਾਸ ਨੇ ਕਿਹਾ, 'ਅਸੀਂ ਏਜੀਅਨ ਸਮੁੰਦਰ 'ਚ ਬੱਚਿਆ ਨੂੰ ਇੰਝ ਨਹੀਂ ਛੱਡ ਸਕਦੇ, ਇਸ ਦਾ ਹੱਲ ਹੀ ਲੋਕਾਂ ਦੀ ਰੱਖਿਆ ਕਰਨਾ ਹੈ। ਤਾਂ ਕਿ ਮਨੁੱਖ ਤਸਕਰੀ ਖੇਤਰ ਪ੍ਰਭਾਵਿਤ ਹੋ ਸਕੇ ਤੇ ਪ੍ਰਵਾਸੀਆਂ ਤੇ ਸ਼ਰਨਾਰਥੀਆਂ ਨੂੰ ਸੁਰੱਖਿਅਤ ਤਰੀਕੇ ਤੇ ਸੁਰੱਖਿਅਤ ਰਾਸਤੇ ਲਿਜਾਇਆ ਜਾ ਸਕੇ। ਗ੍ਰੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸ਼ਤੀ 'ਚ 22 ਲੋਕ ਸਵਾਰ ਸਨ। ਹੈਲੀਕਾਪਟਰ ਦੀ ਮਦਦ ਨਾਲ ਬਾਕੀ ਡੂੱਬੇ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜਹਾਜ਼ ਦੇ ਬਾਥਰੂਮ 'ਚ ਅਣਜਾਣ ਜੋੜਾ ਬਣਾ ਰਿਹਾ ਸੀ ਸਰੀਰਕ ਸਬੰਧ, ਕਾਬੂ
NEXT STORY