ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ ਸਟੌਕਮੈਨਜ਼ ਅੰਡਾ ਫਾਰਮ ਵਿਚ ਇਕ ਕਿਸਾਨ ਨੂੰ ਇਕ ਵੱਡਾ ਅੰਡਾ ਮਿਲਿਆ। ਇਹ ਅੰਡਾ ਸਧਾਰਨ ਅੰਡੇ ਦੇ ਮੁਕਾਬਲੇ ਤਿੰਨ ਗੁਣਾ ਵੱਡਾ ਸੀ। ਜਦੋਂ ਕਿਸਾਨ ਨੂੰ ਅੰਡੇ ਨੂੰ ਫੋੜਿਆ ਤਾਂ ਉਹ ਹੋਰ ਜ਼ਿਆਦਾ ਹੈਰਾਨ ਹੋ ਗਿਆ। ਉਸ ਵੱਡੇ ਅੰਡੇ ਅੰਦਰੋਂ ਇਕ ਛੋਟਾ ਅੰਡਾ ਨਿਕਲਿਆ। ਉਸ ਨੇ ਇਸ ਘਟਨਾ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਫੇਸਬੁੱਕ 'ਤੇ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ।
ਇਹ ਫਾਰਮ ਐਥਰਟਨ ਟੇਬਲਲੈਂਡਸ, ਕੇਅਰਨਸ ਦੇ ਪੱਛਮ, ਕੁਈਨਜ਼ਲੈਂਡ ਦੇ ਉੱਤਰ ਵਿਚ ਹੈ। ਫਾਰਮ ਦੇ ਮਾਲਕ ਨੇ ਇੰਟਰਵਿਊ ਵਿਚ ਦੱਸਿਆ ਕਿ ਇਹ ਅੰਡਾ 176 ਗ੍ਰਾਮ ਦਾ ਸੀ ਮਤਲਬ ਸਧਾਰਨ ਅੰਡੇ ਨਾਲੋਂ ਤਿੰਨ ਗੁਣਾ ਵੱਡਾ ਅਤੇ ਭਾਰੀ ਸੀ। ਉਂਝ ਸਧਾਰਨ ਅੰਡੇ ਦਾ ਵਜ਼ਨ 58 ਗ੍ਰਾਮ ਹੁੰਦਾ ਹੈ ਅਤੇ ਇਹ ਆਕਾਰ ਵਿਚ ਛੋਟਾ ਹੁੰਦਾ ਹੈ। ਜਦੋਂ ਸਟੌਕਮੈਨਜ਼ ਅੰਡਾ ਫਾਰਮ ਦੇ ਮਾਲਕ ਸਕੌਟ ਸਟੌਕਮੈਨ ਨੇ ਸਟਾਫ ਨੁੰ ਇਕੱਠਿਆਂ ਕਰ ਕੇ ਅੰਡੇ ਨੂੰ ਫੋੜਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਕਿਸੇ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸ ਦੇ ਅੰਦਰੋਂ ਇਕ ਹੋਰ ਸਧਾਰਨ ਅੰਡਾ ਨਿਕਲਿਆ ਹੈ। ਸਕੌਟ ਨੇ ਦੱਸਿਆ,''ਜਦੋਂ ਅਸੀਂ ਅੰਡੇ ਨੂੰ ਫੋੜਿਆ ਤਾਂ ਸਾਨੂੰ ਲੱਗ ਰਿਹਾ ਸੀ ਕਿ ਉਸ ਦੇ ਅੰਦਰੋਂ ਜਰਦੀ ਨਿਕਲੇਗੀ।'' ਦੱਸਣਯੋਗ ਹੈ ਕਿ 176 ਗ੍ਰਾਮ ਦਾ ਅੰਡਾ ਸਟੌਕਮੈਨਜ਼ ਅੰਡਾ ਫਾਰਮ ਨੇ ਪਹਿਲੀ ਵਾਰੀ ਦੇਖਿਆ ਸੀ। ਸਕੌਟ ਸਾਲ 1923 ਤੋਂ ਇਹ ਫਾਰਮ ਚਲਾ ਰਹੇ ਹਨ ਪਰ ਅਜਿਹਾ ਉਨ੍ਹਾਂ ਨਾਲ ਪਹਿਲੀ ਵਾਰੀ ਹੋਇਆ ਹੈ।
ਅਟਵਾਲ ਮੁੱਦੇ 'ਤੇ ਪਹਿਲੀ ਵਾਰ ਸਾਹਮਣੇ ਆਇਆ ਪੀ. ਐੱਮ. ਟਰੂਡੋ ਦੀ ਪਤਨੀ ਸੋਫੀ ਦਾ ਬਿਆਨ
NEXT STORY