ਚਿਲੀ : ਕਹਿੰਦੇ ਨੇ ਜਿਸ ਨੂੰ ਰੱਬ ਨੇ ਰੱਖ ਲਿਆ ਉਸ ਦਾ ਕੋਈ ਵਾਲ ਵੀ ਨਹੀਂ ਉਖਾੜ ਸਕਦਾ ਅਤੇ ਜਿੰਨੇ ਜਿਸ ਦੇ ਸਾਹ ਨੇ ਉਸ ਨੇ ਓਨੇ ਭੋਗ ਕੇ ਹੀ ਜਾਣੇ ਹਨ। ਜੀ ਹਾਂ, ਅਜਿਹਾ ਹੀ ਇਕ ਹੈਰਾਨ ਕਰਦਾ ਮਾਮਲਾ ਚਿਲੀ ਦਾ ਸਾਹਮਣੇ ਆਇਆ ਹੈ। ਦਰਅਸਲ ਚਿਲੀ 'ਚ ਇਕ ਹੈਰਾਨੀਜਨਕ ਹਾਦਸਾ ਵਾਪਰਿਆ, ਜਿਸ ਦੀ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਇਕ ਵਿਅਕਤੀ 17ਵੀਂ ਮੰਜ਼ਿਲ ਤੋਂ ਡਿੱਗ ਕੇ ਵੀ ਬਚ ਗਿਆ। ਇਹ ਸਾਰੀ ਘਟਨਾ ਇਕ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਵਿਅਕਤੀ ਉਪਰੋਂ ਡਿੱਗਦਾ ਹੋਇਆ ਇਕ ਕਾਰ ਦੇ ਬੋਨਟ 'ਚੇ ਵੱਜ ਰਿਹਾ ਹੈ।
ਆਈਐਸ ਖਿਲਾਫ ਇਰਾਕ ਅਤੇ ਸੀਰੀਆ 'ਚ 30 ਹਵਾਈ ਹਮਲੇ
NEXT STORY