ਕਿਊਬੇਕ— ਕੈਨੇਡਾ ਦੇ ਕਿਊਬੇਕ 'ਚ ਸੋਮਵਾਰ ਦੀ ਸਵੇਰ ਨੂੰ ਇਕ ਭਿਆਨਕ ਕਾਰ ਹਾਦਸਾ ਵਾਪਰ ਗਿਆ, ਜਿਸ ਕਾਰਨ 2 ਨਾਬਾਲਗ ਲੜਕਿਆਂ ਦੀ ਮੌਤ ਹੋ ਗਈ ਅਤੇ 2 ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। ਇਹ ਹਾਦਸਾ ਕਿਊਬੇਕ ਦੇ ਸ਼ਹਿਰ ਜੋਲੀਏਟੇ 'ਚ ਵਾਪਰਿਆ। ਦਰਅਸਲ 4 ਨਾਬਾਲਗ ਦੋਸਤ ਕਾਰ 'ਚ ਸਵਾਰ ਹੋ ਕੇ ਘੁੰਮਣ ਲਈ ਗਏ ਸਨ ਕਿ ਰਸਤੇ 'ਚ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਕਿਊਬੇਕ ਪੁਲਸ ਮੁਤਾਬਕ ਕਾਰ ਨੂੰ 15 ਸਾਲਾ ਲੜਕਾ ਚਲਾ ਰਿਹਾ ਸੀ ਅਤੇ ਉਹ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠਾ ਜਿਸ ਕਾਰਨ ਕਾਰ ਦੀ ਇਕ ਦਰਖਤ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ 'ਚ ਸਵਾਰ 14 ਅਤੇ 17 ਸਾਲਾ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 13 ਅਤੇ 16 ਸਾਲ ਦੇ ਲੜਕੇ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। 15 ਸਾਲਾ ਲੜਕਾ ਜੋ ਕਿ ਕਾਰ ਚਲਾ ਰਿਹਾ ਸੀ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਪੁਲਸ ਮੁਤਾਬਕ ਕਾਰ ਦੀ ਰਫਤਾਰ ਕਾਫੀ ਤੇਜ਼ ਸੀ ਅਤੇ ਡਰਾਈਵਰ ਦੇ ਕੰਟਰੋਲ ਗੁਆ ਦੇਣ ਕਾਰਨ ਇਹ ਹਾਦਸਾ ਵਾਪਰ ਗਿਆ। 15 ਸਾਲਾ ਲੜਕੇ 'ਤੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਅਤੇ ਅਣਗਿਹਲੀ ਕਾਰਨ ਹੋਈਆਂ ਮੌਤਾਂ ਕਾਰਨ ਦੋਸ਼ ਲਾਏ ਗਏ ਹਨ। 15 ਸਾਲਾ ਲੜਕੇ ਨੂੰ ਇਸ ਵਾਅਦੇ ਨਾਲ ਰਿਹਾਅ ਕਰ ਦਿੱਤਾ ਗਿਆ ਹੈ ਕਿ ਉਸ ਨੂੰ 15 ਨਵੰਬਰ ਨੂੰ ਜੋਲੀਏਟੇ ਕੋਰਟ 'ਚ ਪੇਸ਼ ਕੀਤਾ ਜਾਵੇਗਾ।
ਰੋਂਦੇ ਪਿਤਾ ਨੇ ਕੀਤੀ ਭਾਵੁਕ ਅਪੀਲ, ਕਿਹਾ— 'ਪੁੱਤ ਘਰ ਵਾਪਸ ਆ ਜਾ'
NEXT STORY