ਲੰਡਨ,(ਬਿਊਰੋ)— ਬ੍ਰੀਟੇਨ ਦੇ ਲੀਵਰਪੂਲ ਦੇ 'ਟਾਇਜ ਆਰ ਅਸ' ਦੇ ਸਟੋਰ ਦੀ ਪਾਰਕਿੰਗ 'ਚ ਉਸ ਵੇਲੇ ਪੁਲਸ ਬੁਲਾਉਣੀ ਪਈ ਜਦੋਂ ਇਕ ਮਹਿਲਾ ਨੇ ਇਕ ਕਾਰ ਦੇ ਅੰਦਰ ਤਿੰਨ ਮਹੀਨੇ ਦੇ ਬੱਚੇ ਨੂੰ ਰੋਂਦੇ ਦੇਖਿਆ। ਉਹ ਬੱਚਾ ਕਾਰ ਅੰਦਰ ਇਕ ਕੰਬਲ ਵਿਚ ਸੀ ਅਤੇ ਰੋ ਰਿਹਾ ਸੀ। ਉਥੇ ਹੀ ਉਸ ਦੇ ਮਾਤਾ-ਪਿਤਾ ਅੰਦਰ ਦੁਕਾਨ ਵਿਚ ਸ਼ਾਪਿੰਗ 'ਚ ਰੁੱਝੇ ਹੋਏ ਸਨ। ਇਸ ਘਟਨਾ ਨੂੰ ਮਹਿਲਾ ਨੇ ਆਪਣੇ ਫੇਸਬੁੱਕ ਅਕਾਊਂਟ ਉੱਤੇ ਵੀ ਸ਼ੇਅਰ ਕੀਤਾ ਅਤੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਹੈਰਾਨ ਅਤੇ ਗ਼ੁੱਸੇ ਵਿਚ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਨੇ ਜੋ ਦੇਖਿਆ ਉਸ ਉੱਤੇ ਉਸ ਦੇ ਲਈ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ।
ਖਬਰ ਅਨੁਸਾਰ ਆਪਣੀ ਪੋਸਟ ਵਿਚ ਘਟਨਾ ਦਾ ਜ਼ਿਕਰ ਕਰਦੇ ਹੋਏ ਮਹਿਲਾ ਨੇ ਲਿਖਿਆ ਕਿ ਕਾਰ ਦੀ ਸਾਰੀਆਂ ਬਾਰੀਆਂ ਅਤੇ ਦਰਵਾਜ਼ੇ ਬੰਦ ਸਨ ਅਤੇ ਉਸ ਨੂੰ ਬੱਚੇ ਦੇ ਰੋਂਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀ ਸੀ। ਜਦੋਂ ਉਸ ਨੇ ਕਾਰ ਦੇ ਅੰਦਰ ਦੇਖਿਆ ਤਾਂ Àਸ ਨੂੰ ਪਤਾ ਲੱਗਾ ਕਿ ਕਾਰ ਅੰਦਰ ਕਰੀਬ 3 ਮਹੀਨੇ ਦਾ ਇਕ ਬੱਚਾ ਕੰਬਲ ਵਿਚ ਪਿਆ ਰੋ ਰਿਹਾ ਸੀ। ਇਸ ਤੋਂ ਬਾਅਦ ਦੁਕਾਨ ਕਰਮਚਾਰੀਆਂ ਨੇ ਇਸ ਗੱਲ ਦੀ ਅਨਾਉਂਸਮੈਂਟ ਵੀ ਕੀਤੀ ਪਰ ਉਹ ਬੱਚੇ ਦੇ ਮਾਤਾ-ਪਿਤਾ ਨੂੰ ਲੱਭ ਨਾ ਸਕੇ ਪਰ ਜਦੋਂ ਤੱਕ ਪੁਲਸ ਉੱਥੇ ਪਹੁੰਚੀ ਉਸ ਵੇਲੇ ਤੱਕ ਉਸ ਬੱਚੇ ਦੇ ਮਾਤਾ-ਪਿਤਾ ਵੀ ਉੱਥੇ ਪਹੁੰਚ ਚੁੱਕੇ ਸਨ। ਆਪਣੀ ਫੇਸਬੁੱਕ ਪੋਸਟ ਨਾਲ ਮਹਿਲਾ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਇਸ ਘਟਨਾ ਤੋਂ ਬਾਅਦ ਪੁਲਸ ਨੇ ਸਿਰਫ ਸਲਾਹ ਦੇ ਕੇ ਛੱਡ ਦਿੱਤਾ। ਪੁਲਸ ਦੇ ਇਕ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਾਰ ਦੇ ਅੰਦਰ ਬੰਦ ਰਹਿਣ ਨਾਲ ਉਸ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆਂ ਸੀ।
ਮਨਮੀਤ ਅਲੀਸ਼ੇਰ ਦੀ ਪਹਿਲੀ ਬਰਸੀ 'ਤੇ ਪੁੱਜਣਗੇ ਪ੍ਰੋ: ਚੰਦੂਮਾਜਰਾ, ਸਿਰਸਾ ਤੇ ਆਸਟ੍ਰੇਲੀਅਨ ਆਗੂ
NEXT STORY