ਮਾਂਟਰੀਆਲ— ਮੰਗਲਵਾਰ ਨੂੰ ਮਾਂਟਰੀਆਲ 'ਚ ਤੇਜ਼ ਬਾਰਿਸ਼ ਅਤੇ ਹਨੇਰੀ ਨੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਕਾਫੀ ਵਧਾ ਦਿੱਤਾ ਹੈ। ਇਥੇ ਤੇਜ਼ ਬਾਰਿਸ਼ ਅਤੇ ਹਰੇਨੀ ਦੇ ਨਾਲ-ਨਾਲ ਗੜੇ ਵੀ ਪਏ। ਬਾਰਿਸ਼ ਦੇ ਨਾਲ ਤੂਫਾਨ ਆਉਣ ਕਾਰਨ ਕਈ ਦਰੱਖਤ ਪੁੱਟੇ ਗਏ, ਜਿਸ ਕਾਰਨ ਲੋਕਾਂ ਦੇ ਘਰਾਂ ਅਤੇ ਗੱਡੀਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਸੜਕਾਂ 'ਤੇ ਦਰੱਖਤਾਂ ਦੇ ਡਿੱਗਣ ਕਾਰਨ ਲੋਕਾਂ ਨੂੰ ਆਵਾਜਾਈ 'ਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।
ਵਾਤਾਵਰਣ ਕੈਨੇਡਾ ਨੇ ਮਾਂਟਰੀਆਲ ਅਤੇ ਕੁਝ ਨੇੜਲੇ ਖੇਤਰਾਂ 'ਚ ਭਾਰੀ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਨ੍ਹਾਂ 'ਚ ਲਾਨਾਉਡਰੇਅਰ ਖੇਤਰ, ਲੌਰੈਂਟੀਅਨਸ ਅਤੇ ਪੂਰਬੀ ਟਾਊਨਸ਼ਿਪ ਖੇਤਰ ਆਦਿ ਸ਼ਾਮਲ ਹਨ। ਇਸ ਤੇਜ਼ ਤੂਫਾਨ ਕਾਰਨ ਕਾਫੀ ਖੇਤਰਾਂ ਦੇ ਨੁਕਸਾਨੇ ਜਾਣ ਦਾ ਸ਼ੱਕ ਹੈ।
ਕਿਊਬਿਕ ਅਤੇ ਮਾਂਟਰੀਆਲ 'ਚ ਕਰੀਬ 45000 ਲੋਕ ਬਿਜਲੀ ਕੱਟੇ ਜਾਣ ਕਾਰਨ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਨੇ ਇਸ ਤੂਫਾਨ ਦੇ ਹੋਰ ਵਧਣ ਦਾ ਸ਼ੱਕ ਜ਼ਾਹਿਰ ਕੀਤਾ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੇ ਲੋਕਾਂ ਨੂੰ ਇਸ ਤੂਫਾਨ ਤੋਂ ਬੱਚ ਕੇ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਸਲਾਹ ਦਿੱਤੀ ਹੈ।
ਸੂਰਜ ਗ੍ਰਹਿਣ ਦੌਰਾਨ ਜੰਮੀ ਧੀ ਦਾ ਨਾਂ ਰੱਖਿਆ 'ਗ੍ਰਹਿਣ'
NEXT STORY