ਨਿਊ ਸਾਊਥ ਵੇਲਜ਼ (ਬਿਊਰੋ)— ਨਿਊ ਸਾਊਥ ਵੇਲਜ਼ ਦੇ ਸ਼ਹਿਰ ਓਰੇਂਜ ਇਕ ਲੜਕੀ ਸਵਿਮਿੰਗ ਪੂਲ ਵਿਚ ਡੁੱਬ ਗਈ। ਐਮਰਜੈਂਸੀ ਅਧਿਕਾਰੀਆਂ ਨੂੰ ਸ਼ਾਮ ਦੇ 3:35 'ਤੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ। ਪਰਿਵਾਰ, ਲਾਈਫਗਾਰਡਸ ਅਤੇ ਐਮਰਜੈਂਸੀ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਲੜਕੀ ਨੂੰ ਬਚਾਇਆ ਨਹੀਂ ਜਾ ਸਕਿਆ। ਲੜਕੀ ਨੂੰ ਓਰੇਂਜ ਬੇਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਸਿਸਲੀ 'ਚ ਵੋਟਿੰਗ ਸ਼ੁਰੂ, ਸੋਮਵਾਰ ਤੱਕ ਨਤੀਜੇ ਆਉਣ ਦੀ ਉਮੀਦ
NEXT STORY