ਦੁਬਈ— ਅੱਜ ਤੱਕ ਅਸਹਿਣਸ਼ੀਲਤਾ ਦੇ ਮੁੱਦੇ ਤਾਂ ਭਾਰਤ ਵਰਗੇ ਕਈ ਦੇਸ਼ਾਂ ਦੇ ਸਾਹਮਣੇ ਆਏ ਪਰ ਭਾਰਤ ਉਹ ਕਦਮ ਨਹੀਂ ਚੁੱਕਿਆ, ਜੋ ਸੰਯੁਕਤ ਅਰਬ ਅਮੀਰਾਤ ਨੇ ਚੁੱਕਿਆ ਹੈ। ਸੰਯੁਕਤ ਅਰਬ ਅਮੀਰਾਤ ਨੇ ਅਸਹਿਣਸ਼ੀਲਤਾ ਨਾਲ ਨਜਿੱਠਣ ਲਈ ਇਕ ਨਵਾਂ ਮੰਤਰਾਲਾ ਹੀ ਬਣਾ ਦਿੱਤਾ ਹੈ, ਜਿਸ ਦਾ ਨਾਂ ਹੈ 'ਟਾਲਰੈਂਸ ਐਜੂਕੇਸ਼ਨ ਮਨਿਸਟਰੀ'। ਇੰਨਾਂ ਹੀ ਨਹੀਂ ਸੰਯੁਕਤ ਅਰਬ ਅਮੀਰਾਤ ਵਿਚ ਪਹਿਲੀ ਵਾਰ 'ਹੈਪੀਨੈੱਸ ਮਨਿਸਟਰੀ' ਯਾਨੀ ਕਿ ਖੁਸ਼ੀਆਂ ਵੰਡਣ ਵਾਲਾ ਮੰਤਰਾਲਾ ਵੀ ਸ਼ਾਮਲ ਕੀਤਾ ਗਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਪ੍ਰਾਈਮ ਮਨਿਸਟਰ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਆਪਣੀ ਕੈਬਨਿਟ ਵਿਚ ਅੱਠ ਔਰਤਾਂ ਨੂੰ ਥਾਂ ਦੇ ਕੇ ਸਾਫ ਕਰ ਦਿੱਤਾ ਹੈ ਕਿ ਸੰਯੁਕਤ ਅਰਬ ਅਮੀਰਾਤ ਵਿਚ ਔਰਤਾਂ ਦੇ ਹੱਕ ਹੁਣ ਹੋਰ ਨਹੀਂ ਮਾਰੇ ਜਾਣਗੇ।
ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਅਤੇ ਸੁਲਤਾਨ ਮਕਤੂਮ ਨੇ ਟਵਿੱਟਰ 'ਤੇ ਰਿਹਾ ਕਿ ਸਰਕਾਰ ਦੀਆਂ ਨੀਤੀਆਂ ਦਾ ਮਕਸਦ ਸਮਾਜ ਵਿਚ ਬਦਲਾਅ ਲਿਆਉਣਾ ਅਤੇ ਸਾਂਤੀ ਕਾਇਮ ਕਰਨਾ ਹੈ। 'ਹੈਪੀਨੈੱਸ ਮਨਿਸਟਰੀ' ਓਹੁਦ ਅਲ ਰੂਮੀ ਨੂੰ ਸੌਂਪੀ ਗਈ ਹੈ ਅਤੇ 'ਟਾਲਰੈਂਸ ਮਨਿਸਟਰੀ' ਦੀ ਜ਼ਿੰਮੇਵਾਰੀ ਲੁਬਨਾ ਅਲ ਕਾਸਿਮੀ ਨੂੰ ਸੌਂਪੀ ਗਈ ਹੈ। ਲੁਬਨਾ ਦਾ ਕੰਮ ਦੇਸ਼ ਵਿਚ ਵੱਖ-ਵੱਖ ਧਰਮਾਂ ਤੇ ਜਾਤੀਆਂ ਦੇ ਲੋਕਾਂ ਵਿਚ ਸ਼ਾਂਤੀ ਨੂੰ ਬਣਾਈ ਰੱਖਣਾ ਹੋਵੇਗਾ।
ਮਕਤੂਮ ਨੇ ਟਾਲਰੈਂਸ 'ਤੇ ਹੋਏ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਇਹ ਟਾਲਰੈਂਸ ਮੰਤਰਾਲਾ ਇਕ ਨਵੇਂ ਸਫਰ ਦੀ ਸ਼ੁਰੂਆਤ ਹੈ ਅਤੇ ਇਹ ਲੋਕਾਂ ਦੀ ਸੇਵਾ ਲਈ ਹੈ। ਮਕਤੂਮ ਦੀ 29 ਮੰਤਰੀਆਂ ਵਾਲੀ ਕੈਬਨਿਟ ਵਿਚ ਸ਼ਾਮਲ 8 ਔਰਤਾਂ 'ਚੋਂ ਔਸਤ ਮੰਤਰੀਆਂ ਦੀ ਉਮਰ 38 ਸਾਲ ਹੈ। ਇਨ੍ਹਾਂ 'ਚੋਂ ਸਟੇਟ ਮਨਿਸਟਰ ਫਾਰ ਯੂਥ ਸ਼ਮਾਂ ਅਲ ਮਜੁਰਈ ਦੀ ਉਮਰ ਸਭ ਤੋਂ ਘੱਟ 22 ਸਾਲ ਹੈ। ਸਾਊਦੀ ਅਰਬ ਅਮੀਰਾਤ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਇਸ ਕੈਬਨਿਟ ਦਾ ਸੁਆਗਤ ਕੀਤਾ ਹੈ। ਇਸ ਤੋਂ ਪਹਿਲਾਂ ਵੇਨੇਜ਼ੁਏਲਾ ਅਤੇ ਇਕਵਾਡੋਰ ਵਿਚ ਵੀ 'ਹੈਪੀਨੈੱਸ' ਮੰਤਰਾਲਾ ਬਣ ਚੁੱਕਾ ਹੈ।
ਜੀਵਨ ਮੰਚ ਤੋਂ ਰੁਖਸਤ ਹੋਈ ਪਾਕਿਸਤਾਨ ਦੀ ਨੱਕੜਦਾਦੀ
NEXT STORY