ਵਾਸ਼ਿੰਗਟਨ— ਕਈ ਵਾਰ ਕਈ ਚੀਜ਼ਾਂ ਬਾਹਰੋਂ ਦੇਖਣ 'ਚ ਸਾਧਾਰਣ ਲੱਗਦੀਆਂ ਹਨ ਅਤੇ ਅਸਲ 'ਚ ਇਹ ਬਹੁਤ ਖਾਸ ਹੁੰਦੀਆਂ ਹਨ। ਵਾਸ਼ਿੰਗਟਨ 'ਚ ਬਣਾਈ ਗਈ ਇਕ ਝੌਂਪੜੀ ਨੂੰ ਦੇਖ ਕੇ ਵੀ ਸਭ ਹੱਕੇ-ਬੱਕੇ ਰਹਿ ਜਾਂਦੇ ਹਨ।
ਹਿਡਨ ਵੈੱਲੀ ਜੰਗਲ 'ਚ ਬਣੀ ਇਸ ਝੌਂਪੜੀ ਦੀ ਕੀਮਤ ਤਕਰੀਬਨ 5 ਕਰੋੜ ਰੁਪਏ ਹੈ। ਜਦ ਲੋਕ ਇਸ ਨੂੰ ਅੰਦਰ ਦੇਖਣ ਗਏ ਤਾਂ ਉਹ ਦੇਖਦੇ ਹੀ ਰਹਿ ਗਏ ਕਿਉਂਕਿ ਇਸ ਅੰਦਰ ਜੋ ਸਾਮਾਨ ਹੈ ਉਹ ਮਹੱਲਾਂ 'ਚ ਰੱਖਿਆ ਜਾਣ ਵਾਲਾ ਹੈ।
ਅੰਦਰੋਂ ਇਸ ਨੂੰ ਇਕ ਆਲੀਸ਼ਾਨ ਮਹੱਲ ਵਾਂਗ ਬਣਾਇਆ ਗਿਆ ਹੈ ਤੇ ਹਰ ਤਰ੍ਹਾਂ ਦੀ ਸਹੂਲਤ ਦਾ ਸਾਮਾਨ ਹੈ। ਇਸ ਲਈ ਲੋਕ ਇਸ ਨੂੰ ਅੰਦਰੋਂ ਦੇਖ ਕੇ ਹੈਰਾਨ ਹੋ ਜਾਂਦੇ ਹਨ।
ਇਸ ਦਾ ਬਾਹਰਲਾ ਡਿਜ਼ਾਇਨ ਬੱਚਿਆਂ ਦੀ ਪਸੰਦ ਦੀ ਕਹਾਣੀ 'ਸਨੋ ਵਾਈਟ' ਦੇ ਘਰ ਵਾਂਗ ਹੈ। 4 ਬੈੱਡਰੂਮ ਵਾਲਾ ਇਹ ਆਲੀਸ਼ਾਨ ਘਰ ਝਾੜੀਆਂ ਨਾਲ ਘਿਰਿਆ ਰਹਿੰਦਾ ਹੈ। ਇਸ 'ਚ ਲੱਗੇ ਲੋਹੇ ਦੇ ਗੇਟਾਂ ਨੂੰ ਪੁਰਾਣੇ ਲੱਕੜਾਂ ਦੇ ਗੇਟਾਂ ਵਾਂਗ ਸਜਾਇਆ ਗਿਆ ਹੈ।
ਜਦ ਪਰਿਵਾਰ ਕੋਲ ਜਾ ਰਹੇ ਜੋੜੇ ਨੂੰ ਰਸਤੇ 'ਚ ਘੇਰਿਆ ਤੂਫਾਨ ਨੇ (ਵੀਡੀਓ)
NEXT STORY