ਲੰਡਨ, (ਰਾਜਵੀਰ ਸਮਰਾ)- ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਉੱਚੇਰੀ ਪੜ੍ਹਾਈ ਲਈ ਅਤੇ ਚੰਗੇ ਭਵਿੱਖ ਦੀਆਂ ਆਸਾਂ ਲੈ ਕੇ ਆਏ ਭਾਰਤੀ ਮੂਲ ਦੇ ਵਿਦਿਆਰਥੀ ਫੈਜ਼ ਸਦੀਕੀ ਵਲੋਂ ਯੂਨੀਵਰਸਿਟੀ ਦੇ ਅਧਿਆਪਕਾਂ ਦੀਆਂ ਗੈਰ-ਹਾਜ਼ਰੀਆਂ ਕਾਰਨ ਚੰਗੇ ਨਤੀਜੇ ਹਾਸਿਲ ਨਾ ਕਰ ਸਕਣ ਦੇ ਇਲਜ਼ਾਮ ਲਗਾਏ ਗਏ ਜਿਸ ਲਈ ਫੈਜ਼ ਨੇ ਲੰਡਨ ਦੀ ਅਦਾਲਤ ਵਿਚ ਯੂਨੀਵਰਸਿਟੀ ਖਿਲਾਫ 10 ਲੱਖ ਪਾਡ ਦੇ ਹਰਜਾਨੇ ਦਾ ਕੇਸ ਕੀਤਾ ਹੈ | ਪਰ ਯੂਨੀਵਰਸਿਟੀ ਵਲੋਂ ਲਗਾਏ ਦੋਸ਼ਾਂ ਨੂੰ ਗਲਤ ਕਿਹਾ ਗਿਆ ਹੈ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਫੈਜ਼ ਨੇ ਦੋਸ਼ ਲਾਇਆ ਕਿ ਚੰਗੇ ਨੰਬਰ ਨਾ ਲੈ ਸਕਣ ਕਾਰਨ ਉਸ ਦਾ ਭਵਿੱਖ ਚੰਗਾ ਨਹੀਂ ਬਣ ਸਕਿਆ ਜੂਨ 2000 ਵਿਚ ਉਸ ਨੂੰ ਅਜੋਕੇ ਇਤਿਹਾਸ ਦੇ ਵਿਸ਼ੇ 'ਚੋਂ ਪਹਿਲੇ ਦਰਜੇ ਦੀ ਥਾਂ ਦੂਜੇ ਦਰਜੇ ਤੋਂ ਘੱਟ ਨੰਬਰ ਮਿਲੇ ਹਨ, ਜਿਸ ਦਾ ਮੁੱਖ ਕਾਰਨ ਸਟਾਫ ਦੀ ਗੈਰ ਹਾਜ਼ਰੀ ਰਹੀ ਹੈ ਇਸ ਦੇ ਨਾਲ ਹੀ ਉਸ ਦੀ ਮੈਡੀਕਲ ਜਾਣਕਾਰੀ ਵੀ ਪ੍ਰੀਖਿਅਕ ਨੂੰ ਨਹੀਂ ਦਿੱਤੀ ਗਈ ਸੀ 39 ਸਾਲਾ ਸਦੀਕੀ ਨੇ 10 ਲੱਖ ਪਾਡ ਦੇ ਹਰਜ਼ਾਨੇ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਵਕੀਲ ਬਣਨਾ ਚਾਹੁੰਦਾ ਸੀ, ਪਰ ਉਹ ਚੰਗੇ ਨੰਬਰ ਨਹੀਂ ਲੈ ਸਕਿਆ ਲੰਡਨ ਵਿਚ ਕਾਸਲ ਰੋਜ਼ਰ ਮਾਲਾਲਿਊ ਨੇ ਜੱਜ ਫੋਸਕਟ ਨੂੰ ਦੱਸਿਆ ਕਿ ਸਦੀਕੀ ਦਾ ਮੁੱਖ ਨਿਸ਼ਾਨਾ ਪੋਸਟ ਗ੍ਰੇਜੂਏਸ਼ਨ ਕਰਨਾ ਸੀ, ਜਦ ਕਿ ਹੁਣ ਉਹ ਬੇਰੁਜ਼ਗਾਰ ਹੈ
ਕੌਮਾਂਤਰੀ ਅਦਾਲਤ ਵਿਚ ਭਾਰਤ ਨੂੰ ਨੁਮਾਇੰਦਗੀ ਦੇਣਾ ਬਰਤਾਨੀਆ ਦੀ ਵਿਦੇਸ਼ ਨੀਤੀ ਦਾ ਹਿੱਸਾ–ਬੋਰਿਸ ਜੌਹਨਸਨ
NEXT STORY