ਸਿਡਨੀ— ਆਸਟਰੇਲੀਆ ਦੀ ਸੰਘੀ ਪੁਲਸ ਨੇ ਨਿਊ ਸਾਊਥ ਵੇਲਜ਼ ਸੂਬੇ 'ਚ ਅੱਤਵਾਦ ਨਾਲ ਸੰਬੰਧਤ ਅਪਰਾਧਾਂ ਦੇ ਦੋਸ਼ 'ਚ ਇੱਕ 42 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕਿਹਾ ਕਿ ਉਕਤ ਵਿਅਕਤੀ ਦੀ ਗ੍ਰਿਫ਼ਤਾਰੀ ਮੰਗਲਵਾਰ ਸਵੇਰੇ ਯੋਂਗ ਸ਼ਹਿਰ ਤੋਂ ਹੋਈ। ਉਨ੍ਹਾਂ ਦੱਸਿਆ ਕਿ ਦੋਸ਼ੀ ਦੁਨੀਆ ਦੇ ਸਭ ਤੋਂ ਵਧ ਖ਼ਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. (ਇਸਲਾਮਿਕ ਸਟੇਟ) ਦੀ ਸਹਾਇਤਾ ਕਰ ਰਿਹਾ ਸੀ ਅਤੇ ਉਸ ਨੂੰ ਇਹ ਦੱਸ ਰਿਹਾ ਸੀ ਕਿ ਉੱਚ ਤਕਨੀਕੀ ਹਥਿਆਰ, ਜਿਵੇਂ ਕਿ ਮਿਜ਼ਾਇਲਾਂ ਦੀ ਸਮਰੱਥਾ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਯੋਂਗ ਸ਼ਹਿਰ 'ਚ ਬਿਜਲੀ ਦੇ ਇੱਕ ਮਿਸਤਰੀ ਦੇ ਤੌਰ 'ਤੇ ਕੰਮ ਕਰ ਰਿਹਾ ਸੀ।
ਸੰਘੀ ਪੁਲਸ ਦੇ ਕਮਿਸ਼ਨਰ ਐਂਡਰਿਊ ਕੋਲਵਿਨ ਨੇ ਕਿਹਾ ਕਿ ਉਕਤ 42 ਸਾਲਾ ਵਿਅਕਤੀ ਦੇਸ਼ 'ਚ ਕਿਸੇ ਤਰ੍ਹਾਂ ਦੇ ਅੱਤਵਾਦੀ ਹਮਲੇ ਦੀ ਯੋਜਨਾ ਨਹੀਂ ਬਣਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਵਿਰੁੱਧ ਵੱਖ-ਵੱਖ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਤਹਿਤ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਸ਼੍ਰੀ ਐਂਡਰਿਊ ਨੇ ਦੱਸਿਆ ਕਿ ਦੋਸ਼ੀ ਦਾ ਜਨਮ ਆਸਟਰੇਲੀਆ 'ਚ ਹੋਇਆ ਸੀ ਅਤੇ ਉਸ ਦੇ ਕੋਲ ਆਸਟਰੇਲੀਆ ਦੀ ਨਾਰਕਿਤਾ ਵੀ ਹੈ। ਇੰਨਾ ਹੀ ਨਹੀਂ, ਉਹ ਇੱਕ ਬੱਚੇ ਦਾ ਬਾਪ ਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸਲਾਮਿਕ ਸਟੇਟ ਨੂੰ ਆਪਣੀਆਂ ਸੇਵਾਵਾਂ ਇੰਟਰਨੈੱਟ ਰਾਹੀਂ ਦੇ ਰਿਹਾ ਸੀ। ਉੱਥੇ ਹੀ ਦੇਸ਼ ਦੇ ਨਿਆਂ ਮੰਤਰੀ ਮਾਈਕਲ ਕੀਨਨ ਦਾ ਕਹਿਣਾ ਹੈ ਕਿ ਇਹ ਗ੍ਰਿਫ਼ਤਾਰੀ ਪਿਛਲੇ 18 ਮਹੀਨਿਆਂ ਦੀ ਲੰਬੀ ਜਾਂਚ ਤੋਂ ਬਾਅਦ ਹੋਈ ਹੈ।
ਚੀਨ ਨੇ ਸੀਨੀਅਰ ਡਿਪਲੋਮੈਟ ਨੇ ਟਰੰਪ ਨਾਲ ਕੀਤੀ ਮੁਲਾਕਾਤ
NEXT STORY