ਸਿਡਨੀ ਦੇ ਬੀਚ 'ਤੇ ਦਿਨ-ਦਿਹਾੜੇ ਹੋਈ ਵੱਡੀ ਵਾਰਦਾਤ, ਕੁਹਾੜੀ ਨਾਲ ਸ਼ਰੇਆਮ ਵੱਢ ਦਿੱਤਾ ਗਿਆ ਵਿਅਕਤੀ

You Are HereInternational
Thursday, February 16, 2017-3:36 PM
ਸਿਡਨੀ— ਸ਼ਹਿਰ ਦੇ ਬੋਂਡਈ ਬੀਚ 'ਤੇ ਵੀਰਵਾਰ ਨੂੰ ਦਿਨ-ਦਿਹਾੜੇ ਅਣਪਛਾਤੇ ਹਮਲਾਵਰਾਂ ਨੇ ਇੱਕ ਵਿਅਕਤੀ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਉਸ ਨੂੰ ਸੇਂਟ ਵਿਨਸੈਂਟਜ਼ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ 34 ਸਾਲਾ ਪੀੜਤ ਇੱਕ ਔਰਤ ਨਾਲ ਬੀਚ ਦੇ ਘਾਹ ਵਾਲੇ ਇਲਾਕੇ 'ਚ ਬੈਠਾ ਹੋਇਆ ਸੀ। ਇਸ ਦੌਰਾਨ ਹਮਲਾਵਰ, ਜਿਹੜੇ ਗਿਣਤੀ 'ਚ ਤਿੰਨ ਸਨ, ਨੇ ਉਸ 'ਤੇ ਹਮਲਾ ਕਰ ਦਿੱਤਾ। ਘਟਨਾ ਨੂੰ ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੱਥਾਂ 'ਚ ਕੁਝ ਬੈਟ ਅਤੇ ਇੱਕ ਕੁਹਾੜੀ ਫੜੀ ਹੋਈ ਸੀ। ਇੱਕ ਚਸ਼ਮਦੀਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਪੀੜਤ ਨੂੰ ਪਹਿਲਾਂ ਤਾਂ ਕਈ ਸਮੇਂ ਤੱਕ ਕੁੱਟਿਆ। ਫਿਰ ਉਸ ਦੇ ਮੂੰਹ ਅਤੇ ਸਿਰ 'ਤੇ ਕੁਹਾੜੀ ਅਤੇ ਬੈਟ ਨਾਲ ਵਾਰ ਕੀਤੇ, ਇਸ ਕਾਰਨ ਹਰ ਪਾਸੇ ਖੂਨ ਹੀ ਖੂਨ ਦਿਖਾਈ ਦੇ ਰਿਹਾ ਸੀ। ਇਸ ਪਿੱਛੋਂ ਹਮਲਾਵਰ ਉੱਥੋਂ ਫਰਾਰ ਹੋ ਗਏ। ਫਿਲਹਾਲ ਇਹ ਮਾਮਲਾ ਪੁਲਸ ਕੋਲ ਪੁੱਜ ਚੁੱਕਾ ਹੈ ਅਤੇ ਉਸ ਵਲੋਂ ਹਮਲਾਵਰਾਂ ਦੀ ਲਗਾਤਾਰ ਭਾਲ ਵੀ ਕੀਤੀ ਜਾ ਰਹੀ ਹੈ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.