ਬ੍ਰਿਸਬੇਨ (ਬਿਊਰੋ)— ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਬੀਤੇ ਬੁੱਧਵਾਰ ਨੂੰ ਇਕ ਰੈਸਟੋਰੈਂਟ ਦੇ ਮਾਲਕ ਅਬਦੁੱਲ ਬਾਸਿਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 35 ਸਾਲਾ ਬਾਸਿਤ ਬ੍ਰਿਸਬੇਨ ਸਥਿਤ ਆਪਣੇ ਘਰ ਦੇ ਵਿਹੜੇ 'ਚ ਮ੍ਰਿਤਕ ਹਾਲਤ 'ਚ ਮਿਲੇ ਸਨ, ਉਸ ਸਮੇਂ ਉਨ੍ਹਾਂ ਦੀ ਪਤਨੀ ਅਤੇ ਬੱਚੇ ਸੌਂ ਰਹੇ ਸਨ। ਇਹ ਘਟਨਾ ਤੜਕਸਾਰ 12.30 ਵਜੇ ਵਾਪਰੀ।
ਅਬਦੁੱਲ ਦਾ ਜਨਮ ਭਾਰਤ ਵਿਚ ਹੋਇਆ ਸੀ ਅਤੇ ਉਹ ਇਕ ਆਈ. ਟੀ. ਵਰਕਰ ਸਨ। ਅਬਦੁੱਲ ਸਾਊਦੀ ਅਰਬ ਤੋਂ ਆਸਟ੍ਰੇਲੀਆ ਗਏ ਸਨ, ਜਿੱਥੇ ਉਨ੍ਹਾਂ ਨੇ ਇੰਡੀਆ ਐਂਡ ਮਿਡਲ ਈਸਟਰਨ ਰੈਸਟੋਰੈਂਟ ਖੋਲ੍ਹਿਆ ਸੀ। ਇਸਲਾਮਿਕ ਕੌਂਸਲ ਆਫ ਕੁਈਨਜ਼ਲੈਂਡ ਦੇ ਬੁਲਾਰੇ ਅਲੀ ਕਾਦਰੀ ਨੇ ਕਿਹਾ ਕਿ ਅਬਦੁੱਲ ਹਰ ਸਮੇਂ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੇ ਸਨ ਅਤੇ ਉਹ ਇਕ ਖੁੱਲ੍ਹੇ ਦਿਲ ਵਾਲਾ ਇਨਸਾਨ ਸੀ। ਅਬਦੁੱਲ ਸਥਾਨਕ ਕਮੇਟੀ ਦੇ ਮੈਂਬਰ ਸਨ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਸਨ। ਅਬਦੁੱਲ ਦੇ ਦੋਸਤ ਮੁਹੰਮਦ ਹਾਸਿਮ ਨੇ ਕਿਹਾ ਕਿ ਉਹ ਬਹੁਤ ਹੈਰਾਨ ਹੋਏ ਜਦੋਂ ਉਨ੍ਹਾਂ ਨੂੰ ਅਬਦੁੱਲ ਦੀ ਮੌਤ ਦੀ ਖਬਰ ਮਿਲੀ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਕੁਈਨਜ਼ਲੈਂਡ ਪੁਲਸ ਅਪਰਾਧੀਆਂ ਨੂੰ ਲੱਭ ਲਵੇਗੀ ਅਤੇ ਅਬਦੁੱਲ ਨੂੰ ਨਿਆਂ ਮਿਲੇਗਾ। ਸਥਾਨਕ ਭਾਈਚਾਰੇ ਵਲੋਂ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਅਬਦੁੱਲ ਦੇ ਪਰਿਵਾਰ ਦੀ ਮਦਦ ਲਈ 30,000 ਆਸਟ੍ਰੇਲੀਅਨ ਡਾਲਰ ਇਕੱਠੇ ਕੀਤੇ ਗਏ ਹਨ।
ਔਰਤਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭੇਜੇ ਗਰਭ ਨਿਰੋਧਕ ਬਿੱਲ
NEXT STORY