ਸਿਡਨੀ (ਬਿਊਰੋ)— ਸਿਡਨੀ ਦੇ ਉੱਤਰੀ ਬੀਚ 'ਤੇ ਬੀਤੀ ਰਾਤ ਇਕ ਕਾਰ ਦਰਖਤ ਨਾਲ ਟਕਰਾ ਗਈ, ਜਿਸ ਨਾਲ ਉਸ ਵਿਚ ਬੈਠੇ ਵਿਅਕਤੀ ਦੀ ਮੌਤ ਹੋ ਗਈ। ਪੁਲਸ ਮੁਤਾਬਕ ਕਾਰ ਚਾਲੂ ਕਰਨ ਦੇ ਥੋੜੇ ਸਮੇਂ ਬਾਅਦ ਡਰਾਈਵਰ ਦਾ ਆਪਣੀ ਕਾਰ 'ਤੇ ਕੰਟਰੋਲ ਨਹੀਂ ਰਿਹਾ ਅਤੇ ਇਹ ਇਕ ਦਰਖਤ ਨਾਲ ਟਕਰਾ ਗਈ। ਟਕਰਾਉਣ ਮਗਰੋਂ ਕਾਰ ਨੂੰ ਉਸੇ ਵੇਲੇ ਅੱਗ ਲੱਗ ਗਈ। ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੇਲ ਡਰਾਈਵਰ ਮੌਕੇ 'ਤੇ ਹੀ ਦਮ ਤੋੜ ਗਿਆ। ਪੁਲਸ ਨੇ ਕੱਲ 11 ਵਜੇ ਉੱਤਰੀ ਨੈਰਾਬੀਨ ਵਿਚ ਵੇਕਹੁਰਸਟ ਪਾਰਕਵੇਅ 'ਤੇ ਕਾਰ ਨੂੰ ਦੇਖਿਆ ਅਤੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਮੈਟਰੋਪੋਲੀਟਨ ਕਰੈਸ਼ ਜਾਂਚ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਾਂਟਰੀਆਲ 'ਚ 29 ਸਾਲਾ ਵਿਅਕਤੀ 'ਤੇ ਵਰ੍ਹਾਈਆਂ ਗਈਆਂ ਗੋਲੀਆਂ, ਦੋਸ਼ੀ ਫਰਾਰ
NEXT STORY