ਐਡੀਲੇਡ— ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ 'ਚ ਤਕਰੀਬਨ 7 ਸਾਲ ਲੱਗ ਗਏ ਅਤੇ ਅਦਾਲਤ ਵਲੋਂ ਦੋਸ਼ੀਆਂ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ। ਦਰਅਸਲ ਐਡੀਲੇਡ 'ਚ ਸਥਿਤ ਇਕ ਘਰ 'ਚ ਰਹਿੰਦੇ ਜੋੜੇ ਨੇ ਖੁਦ ਹੀ ਆਪਣੇ ਘਰ ਨੂੰ ਅੱਗ ਲਾ ਦਿੱਤੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਸੀ।
48 ਸਾਲਾ ਕਰਜ਼ੀਸਟੋਫ ਕੁਚਰ ਅਤੇ ਉਸ ਦੀ 42 ਸਾਲਾ ਪਤਨੀ ਸਾਰਾਹ ਕੁਚਰ ਦੋਹਾਂ ਨੂੰ ਐਡੀਲੇਡ ਦੇ ਹੋਲਡਨ ਹਿੱਲ ਸਥਿਤ ਘਰ 'ਚ ਖੁਦ ਦੇ ਘਰ ਨੂੰ ਅੱਗ ਲਾ ਕੇ ਉਡਾ ਦੇਣ ਦਾ ਦੋਸ਼ੀ ਪਾਇਆ ਗਿਆ। ਇਹ ਘਟਨਾ ਅਕਤੂਬਰ 2011 ਦੀ ਹੈ। ਇਸ ਮਾਮਲੇ ਦੀ ਜਾਂਚਕਰਤਾਵਾਂ ਵਲੋਂ ਜਾਂਚ ਕੀਤੀ ਗਈ। ਜ਼ਿਲਾ ਕੋਰਟ ਦੇ ਜੱਜ ਪਾਉਲ ਮਸਕਟ ਨੇ ਅੱਜ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਦੱਸਿਆ ਕਿ ਜੋੜੇ ਨੇ ਮੁਆਵਜ਼ੇ ਦੇ ਦਾਅਵੇ ਲਈ ਘਰ ਨੂੰ ਸਾੜਨ ਦੀ ਯੋਜਨਾ ਬਣਾਈ। ਉਨ੍ਹਾਂ ਕਿਹਾ ਕਿ ਕੁਚਰ ਨੇ ਪਹਿਲਾਂ ਪੂਰੇ ਘਰ 'ਚ ਪੈਟਰੋਲ ਛਿੜਕਿਆਂ ਅਤੇ ਫਿਰ ਅੱਗ ਲਾ ਦਿੱਤੀ।
ਜੱਜ ਨੇ ਕਿਹਾ ਅਚਾਨਕ ਪੂਰੇ ਘਰ 'ਚ ਧਮਾਕਾ ਹੋ ਗਿਆ। ਜੱਜ ਮਸਕਟ ਨੇ ਕਿਹਾ ਕਿ ਫਾਇਰ ਫਾਈਟਰਾਂ ਵਲੋਂ ਕੀਤੀ ਜਾਂਚ 'ਚ ਇਹ ਸੰਕੇਤ ਮਿਲਦੇ ਹਨ ਕਿ ਅਜਿਹੇ ਧਮਾਕੇ ਬਹੁਤ ਘੱਟ ਹੁੰਦੇ ਹਨ। ਧਮਾਕੇ ਕਾਰਨ ਪੂਰਾ ਘਰ ਨੁਕਸਾਨਿਆ ਗਿਆ ਅਤੇ ਜੋੜੇ ਦੇ ਗੁਆਂਢੀ ਹੈਰਾਨ ਸਨ। ਘਟਨਾ ਦੀਆਂ ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਘਰ ਦਾ ਕੋਈ ਨਾਮੋ-ਨਿਸ਼ਾਨ ਤੱਕ ਨਹੀਂ ਰਿਹਾ।
ਜੱਜ ਨੇ ਕਿਹਾ ਕਿ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਧਮਾਕੇ ਕਾਰਨ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਪਰ ਚਮਤਕਾਰ ਇਹ ਹੋਇਆ ਕਿ ਵਿਅਕਤੀ ਬਚ ਗਿਆ ਅਤੇ ਉਸ ਦੀ ਸਿਰਫ ਲੱਤ ਟੁੱਟੀ। ਉਨ੍ਹਾਂ ਕਿਹਾ ਕਿ ਜੋੜਾ ਦੱਖਣੀ ਆਸਟ੍ਰੇਲੀਆ ਦੌੜ ਗਿਆ, ਜਿੱਥੇ ਉਨ੍ਹਾਂ ਨੇ ਇਲਾਜ ਕਰਵਾਇਆ। ਜੱਜ ਨੇ ਕਿਹਾ ਕਿ ਅਦਾਲਤ ਨੂੰ ਗੁੰਮਰਾਹ ਕਰਨ, ਜਾਂਚਕਰਤਾਵਾਂ ਦਾ ਸਮਾਂ ਖਰਾਬ ਕਰਨ ਅਤੇ ਝੂਠਾ ਹੀ ਮੁਆਵਜ਼ੇ ਦਾ ਦਾਅਵਾ ਕਰਨ ਕਰ ਕੇ ਜੋੜੇ ਨੂੰ 6 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ। ਓਧਰ ਕੁਚਰ ਦੀ ਪਤਨੀ ਨੂੰ ਘਰ 'ਚ ਨਜ਼ਰਬੰਦ ਰੱਖਣ ਦੀ ਸਜ਼ਾ ਦੀ ਇਜਾਜ਼ਤ ਦਿੱਤੀ ਗਈ, ਕਿਉਂਕਿ ਉਸ ਨੇ ਆਪਣੇ 3 ਬੱਚਿਆਂ ਦੀ ਦੇਖਭਾਲ ਕਰਨੀ ਹੈ।
ਨੋਬੇਲ ਪੁਰਸਕਾਰ ਜੇਤੂ ਜਰਮਨ ਭੌਤਿਕ ਵਿਗਿਆਨੀ ਪੀਟਰ ਗਰੁਏਨਬਰਗ ਦੀ ਮੌਤ
NEXT STORY