ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਇੰਝ ਬਾਹਰ ਦਾ ਰਸਤਾ ਦਿਖਾ ਸਕਦੈ ਟਰੰਪ!

You Are HereInternational
Saturday, February 18, 2017-12:03 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ 'ਤੇ ਸਖਤ ਕਾਰਵਾਈ ਕਰਨ ਲਈ ਵਚਨਬੱਧ ਹਨ। 7 ਮੁਸਲਿਮ ਦੇਸ਼ਾਂ ਦੇ ਨਾਗਰਿਕਾਂ 'ਤੇ ਅਸਥਾਈ ਤੋਰ 'ਤੇ 'ਟਰੈਵਲ ਬੈਨ' 'ਤੇ ਕੋਰਟ ਦੇ ਸਟੇਅ ਦੇ ਬਾਅਦ ਵੀ ਟਰੰਪ ਪ੍ਰਸ਼ਾਸਨ ਪ੍ਰਵਾਸੀਆਂ 'ਤੇ ਸਖਤ ਕਾਰਵਾਈ ਤੋਂ ਪਿੱਛੇ ਹਟਣ ਦੇ ਮੂਡ 'ਚ ਨਹੀਂ ਹੈ। ਇਕ ਪ੍ਰੈਸ ਰਿਪੋਰਟ ਦੇ ਮੁਤਾਬਕ ਟਰੰਪ ਪ੍ਰਸ਼ਾਸਨ ਇਕ ਅਜਿਹੇ ਪ੍ਰਸਤਾਵ 'ਤੇ ਵਿਚਾਰ ਕਰ ਰਿਹਾ ਹੈ, ਜਿਸ 'ਚ ਪ੍ਰਵਾਸੀਆਂ ਦੇ ਖਿਲਾਫ ਕਾਰਵਾਈ ਲਈ ਨੈਸ਼ਨਲ ਗਾਰਡ ਦੇ ਇਕ ਲੱਖ ਜਵਾਨਾਂ ਦੀ ਤਾਇਨਾਤੀ ਦੀ ਗੱਲ ਕਹੀ ਗਈ ਹੈ। ਹਾਲਾਂਕਿ ਅਮਰੀਕੀ ਮੀਡੀਆ ਦੇ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਅਜਿਹੇ ਕਿਸੇ ਵੀ ਪ੍ਰਸਤਾਵ 'ਤੇ ਵਿਚਾਰ ਕੀਤੇ ਜਾਣ ਨੂੰ ਖਾਰਜ ਕੀਤਾ ਹੈ।

ਇਸ ਤੋਂ ਪਹਿਲਾਂ ਵੀ ਨੈਸ਼ਨਲ ਗਾਰਡ ਦੇ ਜਵਾਨ ਅਮਰੀਕਾ-ਮੈਕਸੀਕੋ ਬਾਰਡਰ 'ਤੇ ਇਮੀਗ੍ਰੇਸ਼ਨ ਨਾਲ ਜੁੜੇ ਮਸਲਿਆਂ 'ਚ ਸਹਾਇਤਾ ਕਰਦੇ ਆਏ ਹਨ ਪਰ ਹਾਲੇ ਤੱਕ ਇਨੀਂ ਵੱਡੀ ਗਿਣਤੀ 'ਚ ਉਨ੍ਹਾਂ ਦੀ ਤਾਇਨਾਤੀ ਨਹੀਂ ਹੋਈ ਹੈ। ਪ੍ਰਸਤਾਵ ਇਮੀਗ੍ਰੇਸ਼ਨ ਅਤੇ ਬਾਰਡਰ ਸਕਿਓਰਿਟੀ ਦੇ ਮਾਮਲੇ 'ਚ ਡੋਨਾਲਡ ਟਰੰਪ ਉਸ ਆਦੇਸ਼ ਨੂੰ ਅਮਲੀਜਾਮਾ ਪਹਿਨਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਉਪਲੱਬਧ ਕਰਾਏਗਾ, ਜਿਸ 'ਤੇ 25 ਜਨਵਰੀ ਨੂੰ ਟਰੰਪ ਨੇ ਦਸਤਖਤ ਕੀਤੇ ਸਨ।

ਜੇਕਰ ਇਸ ਪ੍ਰਸਤਾਵ ਨੂੰ ਅਮਲ 'ਚ ਲਿਆਂਦਾ ਜਾਂਦਾ ਹੈ ਤਾਂ ਇਸ ਦਾ ਅਸਰ ਲੰਬੇ ਸਮੇਂ ਤੱਕ ਰਹੇਗਾ। ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿਣ ਵਾਲੇ ਤਕਰੀਬਨ 1 ਕਰੋੜ 11 ਲੱਖ ਪ੍ਰਵਾਸੀਆਂ ਦੇ ਅੱਧੇ ਉਨ੍ਹਾਂ ਹੀ ਗਿਆਰਾਂ ਸੂਬਿਆਂ 'ਚ ਰਹਿੰਦੇ ਹਨ, ਜਿਨ੍ਹਾਂ 'ਚ ਨੈਸ਼ਨਲ ਗਾਰਡ ਦੀ ਤਾਇਨਾਤੀ ਦੀ ਗੱਲ ਕਹੀ ਗਈ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.